AUS v IND : ਵਾਰਨਰ ਤੀਜੇ-ਚੌਥੇ ਟੈਸਟ ਲਈ ਟੀਮ ’ਚ ਪਰਤਿਆ, ਬਰਨਸ ਬਾਹਰ

Thursday, Dec 31, 2020 - 12:31 AM (IST)

AUS v IND : ਵਾਰਨਰ ਤੀਜੇ-ਚੌਥੇ ਟੈਸਟ ਲਈ ਟੀਮ ’ਚ ਪਰਤਿਆ, ਬਰਨਸ ਬਾਹਰ

ਮੈਲਬੋਰਨ– ਸੱਟ ਕਾਰਣ ਪਹਿਲੇ ਦੋ ਟੈਸਟਾਂ ਵਿਚੋਂ ਬਾਹਰ ਰਿਹਾ ਖਤਰਨਾਕ ਬੱਲੇਬਾਜ਼ ਡੇਵਿਡ ਵਾਰਨਰ 7 ਜਨਵਰੀ ਤੋਂ ਸਿਡਨੀ ਵਿਚ ਭਾਰਤ ਵਿਰੁੱਧ ਹੋਣ ਵਾਲੇ ਤੀਜੇ ਟੈਸਟ ਤੇ 15 ਜਨਵਰੀ ਤੋਂ ਬ੍ਰਿਸਬੇਨ ਵਿਚ ਹੋਣ ਵਾਲੇ ਚੌਥੇ ਟੈਸਟ ਲਈ ਆਸਟਰੇਲੀਆਈ ਟੀਮ ਵਿਚ ਸ਼ਾਮਲ ਕਰ ਲਿਆ ਗਿਆ ਹੈ ਜਦਕਿ ਜੋ ਬਰਨਸ ਨੂੰ ਟੀਮ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ। ਟੀਮ ਵਿਚ ਵਿਲ ਪੁਕੋਵਸਕੀ ਤੇ ਸੀਨ ਐਬੋਟ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਤਿੰਨੇ ਖਿਡਾਰੀ ਸਿਡਨੀ ਟੈਸਟ ਦੀ ਤਿਆਰੀ ਲਈ ਵੀਰਵਾਰ ਸ਼ਾਮ ਮੈਲਬੋਰਨ ਵਿਚ ਟੀਮ ਨਾਲ ਜੁੜਨਗੇ।

PunjabKesari
ਵਾਰਨਰ ਸੱਟ ਕਾਰਣ ਪਹਿਲੇ ਦੋ ਟੈਸਟਾਂ ਵਿਚੋਂ ਬਾਹਰ ਰਿਹਾ ਸੀ ਪਰ ਹੁਣ ਉਹ ਪੂਰਣ ਫਿਟਨੈੱਸ ਹਾਸਲ ਕਰ ਚੁੱਕਾ ਹੈ। ਮੈਲਬੋਰਨ ਵਿਚ ਦੂਜੇ ਟੈਸਟ ਤੋਂ ਪਹਿਲਾਂ ਕੋਚ ਜਸਟਿਨ ਲੈਂਗਰ ਨੇ ਵਾਰਨਰ ਦੀ ਮੂਵਮੈਂਟ ਨੂੰ ਲੈ ਕੇ ਕੁਝ ਸ਼ੱਕ ਜਤਾਇਆ ਸੀ ਪਰ ਵਾਰਨਰ ਹੁਣ ਫਿੱਟ ਹੈ ਤੇ ਉਹ 7 ਜਨਵਰੀ ਤੋਂ ਹੋਣ ਵਾਲੇ ਤੀਜੇ ਟੈਸਟ ਵਿਚ ਆਖਰੀ-11 ਵਿਚ ਸਥਾਨ ਲਵੇਗਾ। ਆਸਟਰੇਲੀਆਈ ਟੀਮ 2 ਤੇ 3 ਫਰਵਰੀ ਨੂੰ ਮੈਲਬੋਰਨ ਵਿਚ ਅਭਿਆਸ ਕਰੇਗੀ ਤੇ 4 ਜਨਵਰੀ ਨੂੰ ਸਿਡਨੀ ਰਵਾਨਾ ਹੋਵੇਗੀ।
ਆਸਟਰੇਲੀਆਈ ਟੀਮ : ਟਿਮ ਪੇਨ (ਕਪਤਾਨ), ਪੈਟ ਕਮਿੰਸ, ਸੀਨ ਐਬੋਟ, ਕੈਮਰੂਨ ਗ੍ਰੀਨ, ਜੋਸ਼ ਹੇਜ਼ਲਵੁਡ, ਮਾਰਕਸ ਹੈਰਿਸ, ਟ੍ਰੈਵਿਸ ਹੈੱਡ, ਮੋਇਸਿਸ ਹੈਨਰਿਕਸ, ਮਾਰਨਸ ਲਾਬੂਸ਼ੇਨ, ਨਾਥਨ ਲਿਓਨ, ਮਾਈਕਲ ਨੇਸਰ, ਜੇਮਸ ਪੈਟਿੰਸਨ, ਵਿਲ ਪੁਕੋਵਸਕੀ, ਸਟੀਵ ਸਮਿਥ, ਮਾਈਕਲ ਸਟਾਰਕ, ਮਾਈਕਲ ਸਵੇਪਸਨ, ਮੈਥਿਊ ਵੇਡ ਤੇ ਡੇਵਿਡ ਵਾਰਨ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News