ਟੈਸਟ ''ਚ ਨੰਬਰ 1 ਬਣਦੇ ਹੀ AUS ਕੋਚ ਲੈਂਗਰ ਕਿਹਾ- ਹੁਣ ਇਹ ਹੈ ਆਖਰੀ ਟੀਚਾ
Friday, May 01, 2020 - 10:23 PM (IST)

ਨਵੀਂ ਦਿੱਲੀ— ਟੈਸਟ ਕ੍ਰਿਕਟ 'ਚ ਫਿਰ ਤੋਂ ਚੋਟੀ ਦਾ ਸਥਾਨ ਹਾਸਲ ਕਰਕੇ ਆਸਟਰੇਲੀਆਈ ਟੀਮ ਖੁਸ਼ ਹੈ ਪਰ ਕੋਚ ਜਸਿਟਨ ਲੈਂਗਰ ਦਾ ਕਹਿਣਾ ਹੈ ਕਿ ਉਸਦੀ ਅਸਲੀ ਪ੍ਰੀਖਿਆ ਭਾਰਤ ਨੂੰ ਉਸਦੀ ਧਰਤੀ 'ਤੇ ਹਰਾ ਕੇ ਹੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਦੇ ਨਾਲ ਮੁਕਾਬਲੇ ਹੀ ਉਸਦੀ ਚੋਟੀ ਰੈਂਕਿੰਗ ਦੀ ਪ੍ਰੀਖਿਆ ਹੋਵੇਗੀ। ਗੇਂਦ ਨਾਲ ਛੇੜਛਾੜ ਵਿਵਾਦ ਤੋਂ ਬਾਅਦ ਪਹਿਲੀ ਵਾਰ ਆਸਟਰੇਲੀਆਈ ਟੀਮ ਰੈਂਕਿੰਗ 'ਚ ਚੋਟੀ 'ਤੇ ਪਹੁੰਚੀ ਹੈ। ਪਹਿਲੇ ਸਥਾਨ 'ਤੇ ਕਬਜ਼ਾ ਭਾਰਤੀ ਟੀਮ ਸ਼ੁੱਕਰਵਾਰ ਨੂੰ ਜਾਰੀ ਰੈਂਕਿੰਗ 'ਚ ਤੀਜੇ ਸਥਾਨ 'ਤੇ ਖਿਸਕ ਗਈ।
ਲੈਂਗਰ ਨੇ ਕ੍ਰਿਕਟ ਆਸਟਰੇਲੀਆ ਦੀ ਵੈਬਸਾਈਟ 'ਤੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਰੈਂਕਿੰਗ 'ਚ ਬਦਲਾਅ ਹੁੰਦੇ ਰਹਿਣਗੇ ਪਰ ਫਿਲਹਾਲ ਇਸ ਨਾਲ ਸਾਨੂੰ ਖੁਸ਼ੀ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਜੋ ਟੀਮ ਨੂੰ ਬਨਾਉਣਾ ਚਾਹੁੰਦੇ ਹਾਂ ਉਸਦੇ ਲਈ ਸਾਨੂੰ ਟੀਮ ਦੇ ਰੂਪ 'ਚ ਬਹੁਤ ਕੰਮ ਕਰਨੇ ਹੋਣਗੇ। ਪਿਛਲੇ 2 ਸਾਲਾ 'ਚ ਮੈਦਾਨ ਦੇ ਅੰਦਰ ਸਾਡਾ ਪ੍ਰਦਰਸ਼ਨ ਵਧੀਆ ਰਿਹਾ ਹੈ। ਮੈਦਾਨ ਦੇ ਬਾਹਰ ਵੀ ਅਸੀਂ ਵਧੀਆ ਕੀਤਾ ਹੈ।