ਆਖਰੀ ਟੈਸ‍ਟ ਲਈ ਆਸਟਰੇਲੀਆ ਨੇ ਕੀਤਾ ਟੀਮ ਦਾ ਐਲਾਨ, ਇਸ ਖਿਡਾਰੀ ਦੀ ਹੋਈ ਵਾਪਸੀ

09/12/2019 10:34:27 AM

ਸਪੋਰਟਸ ਡੈਸਕ— ਆਸਟਰੇਲੀਅਨ ਟੀਮ ਨੇ ਵੀਰਵਾਰ ਤੋਂ ਇੰਗਲੈਂਡ ਖਿਲਾਫ ਸ਼ੁਰੂ ਹੋਣ ਵਾਲੇ ਪੰਜਵੇਂ ਅਤੇ ਆਖਰੀ ਏਸ਼ੇਜ਼ ਟੈਸਟ ਲਈ ਟਰੇਵਿਸ ਹੇਡ ਦੀ ਜਗ੍ਹਾ ਆਲਰਾਊਂਡਰ ਮਿਸ਼ੇਲ ਮਾਰਸ਼ ਨੂੰ 12 ਮੈਂਮਬਰੀ ਟੀਮ 'ਚ ਸ਼ਾਮਲ ਕੀਤਾ। ਆਸਟਰੇਲੀਆਈ ਕਪਤਾਨ ਟਿਮ ਪੇਨ ਨੇ ਕਿਹਾ ਕਿ ਟੀਮ 2001 ਤੋਂ ਬਾਅਦ ਇੰਗਲੈਂਡ 'ਚ ਪਹਿਲੀ ਸੀਰੀਜ਼ ਜਿੱਤਣ ਦੀ ਕੋਸ਼ਿਸ਼ 'ਚ ਜੁੱਟੀ ਹੈ ਜਿਸ ਦੇ ਨਾਲ ਇਹ ਮੁਕਾਬਲਾ ਫਾਈਨਲ ਦੀ ਤਰ੍ਹਾਂ ਹੋਵੇਗਾ।

ਮਾਰਸ਼ ਨੂੰ ਸ਼ਾਮਲ ਕਰਨ ਦਾ ਫੈਸਲਾ ਆਸਟਰੇਲੀਆ ਦੇ ਬਿਹਤਰੀਨ ਤੇਜ਼ ਗੇਂਦਬਾਜ਼ੀ ਹਮਲੇ ਦੇ ਬੋਝ ਨੂੰ ਘੱਟ ਕਰਨ ਦੀ ਮੁਹਿੰਮ ਦੇ ਮੁਤਾਬਕ ਕੀਤਾ ਗਿਆ। ਆਸਟਰੇਲੀਆ ਨੇ ਓਲਡ ਟਰੈਫਰਡ 'ਚ ਚੌਥੇ ਟੈਸਟ 'ਚ ਜਿੱਤ ਹਾਸਲ ਕਰ 2-1 ਦੀ ਬੜ੍ਹਤ ਬਣਾ ਲਈ ਹੈ ਪਰ ਪੇਨ ਨੇ ਕਿਹਾ ਕਿ ਟੀਮ ਜਿੱਤ ਦੀ ਭੁੱਖੀ ਹੈ। ਉਨ੍ਹਾਂ ਨੇ ਕਿਹਾ, 'ਅਸੀਂ ਇੱਥੇ ਏਸ਼ੇਜ ਜਿੱਤਣ ਲਈ ਆਏ ਸੀ, ਉਸਨੂੰ ਬਰਕਰਾਰ ਰੱਖਣ ਲਈ ਨਹੀਂ।PunjabKesari
ਪੰਜਵੇਂ ਏਸ਼ੇਜ ਟੈਸਟ ਮੈਚ ਲਈ ਆਸਟਰੇਲੀਆਈ ਟੀਮ ਇਸ ਪ੍ਰਕਾਰ ਹੈ : ਡੇਵਿਡ ਵਾਰਨਰ, ਮਾਰਕਸ ਹੈਰਿਸ, ਮਾਰਨਸ ਲਾਬੁਸ਼ੇਨ, ਸਟੀਵ ਸਮਿਥ, ਮਿਸ਼ੇਲ ਮਾਰਸ਼, ਮੈਥਿਊ ਵੇਡ, ਟਿਮ ਪੇਨ (ਕਪਤਾਨ ਅਤੇ ਵਿਕੇਟਕੀਪਰ), ਪੈਟ ਕਮਿੰਸ,ਪੀਟਰ ਸਿਡਲ, ਮਿਸ਼ੇਲ ਸਟਾਰਕ, ਨਾਥਨ ਲਿਔਨ ਅਤੇ ਜੋਸ਼ ਹੇਜ਼ਲਵੁੱਡ।


Related News