ਸ਼ਾਮੀਆ ਨਾਲ 20 ਅਗਸਤ ਨੂੰ ਕਰ ਰਿਹਾ ਹਾਂ ਨਿਕਾਹ : ਹਸਨ

Saturday, Aug 03, 2019 - 03:45 AM (IST)

ਸ਼ਾਮੀਆ ਨਾਲ 20 ਅਗਸਤ ਨੂੰ ਕਰ ਰਿਹਾ ਹਾਂ ਨਿਕਾਹ : ਹਸਨ

ਕਰਾਚੀ- ਭਾਰਤੀ ਮੂਲ ਦੀ ਨੌਜਵਾਨ ਲੜਕੀ ਨਾਲ ਵਿਆਹ ਨੂੰ ਲੈ ਕੇ ਚੱਲ ਰਹੀਆਂ ਅਟਕਲਬਾਜ਼ੀਆਂ ਨੂੰ ਖਤਮ ਕਰਦਿਆਂ ਪਾਕਿਸਤਾਨੀ ਤੇਜ਼ ਗੇਂਦਬਾਜ਼ ਹਸਨ ਅਲੀ ਨੇ ਸ਼ੁੱਕਰਵਾਰ ਕਿਹਾ ਕਿ ਉਹ 20 ਅਗਸਤ ਨੂੰ ਦੁਬਈ ਵਿਚ ਸ਼ਾਮੀਆ ਆਰਜ਼ੂ ਨਾਲ ਨਿਕਾਹ ਕਰ ਰਿਹਾ ਹੈ। ਦੁਬਈ ਵਿਚ ਸ਼ਾਮੀਆ ਐਮੀਰੇਟਸ ਏਅਰਲਾਈਨਜ਼ ਵਿਚ ਫਲਾਈਟ ਇੰਜੀਨੀਅਰ ਹੈ, ਜਦਕਿ ਉਸ ਦੇ ਪਰਿਵਾਰ ਦੇ ਮੈਂਬਰ ਨਵੀਂ ਦਿੱਲੀ 'ਚ ਰਹਿੰਦੇ ਹਨ। 

PunjabKesari
ਹਸਨ ਨੇ ਇਥੇ ਕਿਹਾ, ''ਸਾਡਾ ਪਰਿਵਾਰ ਸਾਦਾ ਸਮਾਰੋਹ ਕਰਾਉਣਾ ਚਾਹੁੰਦਾ ਸੀ ਪਰ ਹੁਣ ਮੀਡੀਆ ਵਿਚ ਇਸਦੀਆਂ ਖਬਰਾਂ ਆ ਗਈਆਂ ਹਨ ਅਤੇ ਮੈਂ ਇਸ ਨੂੰ ਅਧਿਕਾਰਤ ਤੌਰ 'ਤੇ ਕਰਨ ਦਾ ਫੈਸਲਾ ਕੀਤਾ ਹੈ ਤਾਂ ਕਿ ਮੇਰੇ ਵਿਆਹ ਨੂੰ ਲੈ ਕੇ ਕੋਈ ਅਟਕਲਬਾਜ਼ੀ ਨਾ ਹੋਵੇ।''
ਸ਼ਾਮੀਆ ਵਿਆਹ ਤੋਂ ਬਾਅਦ ਗੁੱਜਰਾਂਵਾਲਾ ਵਿਖੇ ਹੀ ਵਸ ਜਾਵੇਗੀ। ਉਸ ਨੇ ਕਿਹਾ, ''ਸਾਡਾ ਨਿਕਾਹ  20 ਅਗਸਤ ਨੂੰ ਤੈਅ ਹੋਇਆ ਹੈ, ਜਦਕਿ ਰੁਖ਼ਸਤੀ 3 ਮਹੀਨਿਆਂ ਬਾਅਦ ਹੋਵੇਗੀ ਅਤੇ ਵਿਆਹ ਤੋਂ ਬਾਅਦ ਸਾਡੀ ਯੋਜਨਾ ਗੁੱਜਰਾਂਵਾਲਾ ਵਿਚ ਹੀ ਰਹਿਣ ਦੀ ਹੈ।  ਸ਼ਾਮੀਆ ਨੇ ਮਾਨਵ ਰਚਨਾ ਯੂਨੀਵਰਸਿਟੀ ਤੋਂ ਏਅਰੋਨਾਟਿਕਸ ਦੀ ਡਿਗਰੀ ਲਈ ਹੈ ਅਤੇ ਉਸ ਨੇ ਇੰਗਲੈਂਡ ਵਿਚ ਵੀ ਪੜ੍ਹਾਈ ਕੀਤੀ ਹੈ। ਹਸਨ ਨੇ ਕਿਹਾ, ''ਮੈਂ ਕਾਲੇ ਅਤੇ ਲਾਲ ਰੰਗ ਦਾ ਸ਼ੇਰਵਾਨੀ ਸੂਟ ਪਹਿਨਾਂਗਾ, ਜਦਕਿ ਉਹ ਭਾਰਤੀ ਪਹਿਰਾਵਾ ਪਹਿਨੇਗੀ।'' 

PunjabKesari
ਹਸਨ ਨੇ ਕਿਹਾ ਕਿ ਉਹ ਇਕ ਸਾਲ ਪਹਿਲਾਂ ਦੁਬਈ ਵਿਚ ਸ਼ਾਮੀਆ ਨੂੰ ਮਿਲਿਆ ਸੀ ਅਤੇ ਉਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੀ ਦੋਸਤੀ ਡੂੰਘੀ ਹੁੰਦੀ ਗਈ।  ਉਸ ਨੇ ਮੁਸਕਰਾਉਂਦਿਆਂ ਕਿਹਾ, ''ਮੈਂ ਆਪਣੀ ਪਸੰਦ ਦਾ ਇਜ਼ਹਾਰ ਪਹਿਲਾਂ ਕੀਤਾ ਅਤੇ ਉਸ ਨੇ ਪ੍ਰਸਤਾਵ ਦਿੱਤਾ, ਜਿਸ ਤੋਂ ਬਾਅਦ ਸਾਡੇ ਪਰਿਵਾਰਾਂ ਨੇ ਜ਼ਿੰਮੇਵਾਰੀ ਲਈ।''

PunjabKesari
ਹਸਨ ਪਾਕਿਸਤਾਨ ਦਾ ਚੌਥਾ ਕ੍ਰਿਕਟਰ ਹੈ, ਜਿਹੜਾ ਭਾਰਤੀ ਲੜਕੀ ਨਾਲ ਵਿਆਹ ਦੇ ਪਵਿੱਤਰ ਬੰਧਨ ਵਿਚ ਬੱਝੇਗਾ। ਉਸ ਤੋਂ ਪਹਿਲਾਂ ਜ਼ਹੀਰ ਅੱਬਾਸ, ਮੋਹਸਿਨ ਖਾਨ ਅਤੇ ਸ਼ੋਏਬ ਮਲਿਕ ਵੀ ਭਾਰਤੀ ਮੂਲ ਦੀਆਂ ਲੜਕੀਆਂ ਨਾਲ ਵਿਆਹ ਕਰ ਚੁੱਕੇ ਹਨ।


author

Gurdeep Singh

Content Editor

Related News