ਅਟਵਾਲ ਸੰਯੁਕਤ 35ਵੇਂ ਸਥਾਨ ''ਤੇ
Tuesday, Jul 25, 2017 - 01:06 AM (IST)

ਨਵੀਂ ਦਿੱਲੀ— ਭਾਰਤੀ ਗੋਲਫਰ ਅਰਜੁਨ ਅਟਵਾਲ ਆਖਰੀ ਦੌਰ 'ਚ ਇਕ ਅੰਡਰ 70 ਦੇ ਸਕੋਰ ਦੇ ਸਥਾਨ ਇੱਥੇ ਬਾਰਬਾਸੋਲ ਗੋਲਫ ਚੈਂਪੀਅਨਸ਼ਿਪ 'ਚ ਸੰਯੁਕਤ 35ਵੇਂ ਸਥਾਨ 'ਤੇ ਰਹੇ। ਅਟਵਾਲ ਦਾ ਕੁਲ ਸਕੋਰ 11 ਅੰਡਰ 273 ਹੈ। ਇਸ ਭਾਰਤੀ ਗੋਲਫਰ ਨੇ 69-70-64-70 ਦੇ ਰਾਊਂਡ ਖੇਡੇ। ਗ੍ਰੇਸਨ ਮਰੇ ਨੇ ਆਖਰੀ ਹੋਲ 'ਚ ਪਟ ਦੇ ਨਾਲ ਇਕ ਸ਼ਾਟ ਦੇ ਅੰਤਰ ਤੋਂ ਖਿਤਾਬ ਜਿੱਤਿਆ। ਉਨ੍ਹਾਂ ਨੇ ਆਖਰੀ ਦੌਰ 'ਚ ਤਿੰਨ ਅੰਡਰ 68 ਤੋਂ ਟੂਰਨਾਮੈਂਟ ਦਾ ਰਿਕਾਰਡ 21 ਅੰਡਰ 263 ਦਾ ਸਕੋਰ ਬਣਾਇਆ।