ਸੰਗਰੂਰ ''ਚ ਇੰਡੀਆ ਗ੍ਰੈਂਡ ਪ੍ਰਿਕਸ-3 ਐਥਲੈਟਿਕਸ ਮੁਕਾਬਲਿਆ ਦਾ ਆਯੋਜਨ
Sunday, Mar 03, 2019 - 01:44 PM (IST)

ਸੰਗਰੂਰ (ਹਨੀ ਕੋਹਲੀ)— ਸੰਗਰੂਰ 'ਚ ਇੰਡੀਆ ਗ੍ਰੈਂਡ ਪ੍ਰਿਕਸ-3 ਐਥਲੈਟਿਕਸ ਮੁਕਾਬਲੇ ਕਰਾਏ ਜਾ ਰਹੇ ਹਨ ਜਿਸ 'ਚ ਦੇਸ਼ ਭਰ ਤੋਂ ਆਏ ਖਿਡਾਰੀਆਂ ਨੇ ਹਿੱਸਾ ਲਿਆ। ਇਸ ਮੌਕੇ 'ਤੇ ਵੱਖ-ਵੱਖ ਰੇਸਾਂ ਤੋਂ ਇਲਾਵਾ ਲਾਂਗ ਜੰਪ, ਹਾਈ ਜੰਪ, ਜੈਵਲਿਨ ਥ੍ਰੋਅ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਜੇਤੂਆਂ ਨੂੰ ਮੈਡਲ ਦੇ ਕੇ ਸਨਮਾਨਤ ਵੀ ਕੀਤਾ ਜਾਵੇਗਾ।
ਇਸ ਮੌਕੇ 'ਤੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਇੰਡੀਆ ਗ੍ਰੈਂਡ ਪ੍ਰਿਕਸ ਫ੍ਰੀ ਹੋ ਰਹੀ ਹੈ ਜਿਸ 'ਚ ਦੇਸ਼ ਦੇ ਸਾਰੇ ਸੂਬਿਆਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ ਅਤੇ 100 ਦੇ ਲਗਭਗ ਖਿਡਾਰੀ ਇੱਥੇ ਪਹੁੰਚ ਗਏ ਹਨ ਜੋ ਕਿ ਵੱਖ-ਵੱਖ ਈਵੈਂਟ 'ਚ ਹਿੱਸਾ ਲੈ ਰਹੇ ਹਨ। ਇਹ ਮੁਕਾਬਲੇ ਪਹਿਲਾਂ ਦਿੱਲੀ 'ਚ ਵੀ ਹੋਏ ਅਤੇ ਹੁਣ ਸੰਗਰੂਰ 'ਚ ਹੋ ਰਹੇ ਹਨ ਅਤੇ ਇਸ ਤੋਂ ਬਾਅਦ ਪਟਿਆਲਾ 'ਚ ਵੀ ਹੋਣਗੇ ਅਤੇ ਇਨ੍ਹਾਂ ਮੁਕਾਬਲਿਆਂ 'ਚ ਜੇਤੂ ਰਹਿਣ ਵਾਲੇ ਖਿਡਾਰੀਆਂ ਦੀ ਟੀਮ ਏਸ਼ੀਆ ਕੱਪ ਲਈ ਬਣੇਗੀ।
ਇਸ ਮੌਕੇ 'ਤੇ ਮੁੱਖ ਮਹਿਮਾਨ ਵਿਨਰ ਜੀਤ ਗੋਲਡੀ ਨੇ ਕਿਹਾ ਕਿ ਇਹ ਬਹੁਤ ਚੰਗੀ ਕੋਸ਼ਿਸ ਹੈ ਕਿਉਂਕਿ ਇਸ ਨਾਲ ਨੌਜਵਾਨਾਂ ਦਾ ਉਤਸ਼ਾਹ ਵਧੇਗਾ ਅਤੇ ਵੱਖ-ਵੱਖ ਸੂਬਿਆਂ ਤੋਂ ਖਿਡਾਰੀ ਆਏ ਹੋਏ ਹਨ ਅਤੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਨ ਦਾ ਵੀ ਖਿਡਾਰੀਆਂ ਨੂੰ ਮੌਕਾ ਮਿਲੇਗਾ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਖਿਡਾਰੀਆਂ ਨੂੰ ਸਮੇਂ-ਸਮੇਂ 'ਚ ਉਤਸ਼ਾਹਤ ਕਰਦੀ ਰਹੇ। ਉਨ੍ਹਾਂ ਦੱਸਿਆ ਕਿ ਜਦੋਂ ਅਕਾਲੀ ਸਰਕਾਰ ਸੀ ਤਾਂ ਪਿਛਲੇ 10 ਸਾਲਾਂ 'ਚ ਖੇਡਾਂ 'ਤੇ ਖਾਸ ਧਿਆਨ ਦਿੱਤਾ ਗਿਆ ਸੀ ਅਤੇ ਇਸ ਲਈ ਕਾਂਗਰਸ ਨੂੰ ਵੀ ਖੇਡਾਂ 'ਤੇ ਧਿਆਨ ਦੇਣਾ ਚਾਹੀਦਾ ਹੈ।