ਹੋਰਨਾਂ ਦੇਸ਼ਾਂ ਦੇ ਕੋਵਿਡ-ਨਿਯਮ ਕਦੇ ਨਾ ਤੋੜਨ ਖਿਡਾਰੀ : ਭਾਰਤੀ ਖੇਡ ਮੰਤਰੀ

Tuesday, May 11, 2021 - 08:59 PM (IST)

ਹੋਰਨਾਂ ਦੇਸ਼ਾਂ ਦੇ ਕੋਵਿਡ-ਨਿਯਮ ਕਦੇ ਨਾ ਤੋੜਨ ਖਿਡਾਰੀ : ਭਾਰਤੀ ਖੇਡ ਮੰਤਰੀ

ਨਵੀਂ ਦਿੱਲੀ– ਖੇਡ ਮੰਤਰੀ ਕਿਰੇਨ ਰਿਜਿਜੂ ਨੇ ਭਾਰਤੀ ਖਿਡਾਰੀਆਂ ਨੂੰ ਟ੍ਰੇਨਿੰਗ ਜਾਂ ਪ੍ਰਤੀਯੋਗਿਤਾ ਲਈ ਯਾਤਰਾ ਕਰਦੇ ਹੋਏ ਦੂਜੇ ਦੇਸ਼ਾਂ ਦੇ ਕੋਵਿਡ-19 ਨਿਯਮਾਂ ਨੂੰ ਤੋੜਨ ਵਿਰੁੱਧ ਮੰਗਲਵਾਰ ਨੂੰ ਚੌਕਸ ਕੀਤਾ। ਅੱਜ ਹੀ ਕ੍ਰੋਏਸ਼ੀਆ ਦੌਰੇ ’ਤੇ ਗਏ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਨਿਸ਼ਾਨੇਬਾਜ਼ਾਂ ਨੂੰ ਸਫਲ ਦੌਰੇ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਰਿਜਿਜੂ ਨੇ ਕਿਹਾ,‘‘ਸੁਰੱਖਿਅਤ ਯਾਤਰਾ। ਹੋਰਨਾਂ ਦੇਸ਼ਾਂ ਦੇ ਕੋਵਿਡ-19 ਨਿਯਮਾਂ ਨੂੰ ਕਦੇ ਨਾ ਤੋੜੋ। ਟ੍ਰੇਨਿੰਗ ’ਤੇ ਧਿਆਨ ਲਗਾਓ, ਧਿਆਨ ਲਗਾਓ ਤੇ ਸੁਰੱਖਿਅਤ ਰਹੋ। ਅਸੀਂ ਆਪਣੇ ਖਿਡਾਰੀਆਂ ਤੇ ਕੋਚਾਂ ਨੂੰ ਵੀ ਜ਼ਰੂਰੀ ਸਮਰਥਨ ਮੁਹੱਈਆ ਕਰਵਾਵਾਂਗੇ। ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ।’’

ਇਹ ਖ਼ਬਰ ਪੜ੍ਹੋ- ਮਾਂ ਨੂੰ ਯਾਦ ਕਰ ਰੋਣ ਲੱਗੇ ਕ੍ਰਿਸ ਗੇਲ, ਵਾਇਰਲ ਹੋਈ ਵੀਡੀਓ


ਬੈਂਗਲੁਰੂ ਐੱਫ. ਸੀ. ਦੇ ਖਿਡਾਰੀਆਂ ਨੇ ਮਾਲੇ ਵਿਚ ਇਕਾਂਤਵਾਸ ਨਾਲ ਜੁੜੇ ਮੇਜ਼ਬਾਨ ਸ਼ਹਿਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਸੀ, ਜਿਸ ਤੋਂ ਬਾਅਦ ਈਗਲਸ ਐੱਫ. ਸੀ. ਵਿਰੁੱਧ ਟੀਮ ਦੇ ਏ. ਐੱਫ. ਸੀ. ਕੱਪ ਪਲੇਅ ਆਫ ਮੁਕਾਬਲੇ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਰਿਜਿਜੂ ਨੇ ਇਹ ਟਿੱਪਣੀ ਕੀਤੀ। ਟੀਮ ਹਾਲਾਂਕਿ ਆਪਣੇ ਰਵੱਈਏ ਲਈ ਮੁਆਫੀ ਮੰਗ ਚੁੱਕੀ ਹੈ।

ਇਹ ਖ਼ਬਰ ਪੜ੍ਹੋ- KKR ਦਾ ਗੇਂਦਬਾਜ਼ ਕਮਿੰਸ ਬਣਨ ਵਾਲਾ ਹੈ ਪਿਤਾ, ਪਤਨੀ ਨੇ ਸ਼ੇਅਰ ਕੀਤੀ ਪੋਸਟ


ਮਾਲਦੀਵ ਦੇ ਖੇਡ ਮੰਤਰੀ ਅਹਿਮਦ ਮਾਹਲੂਫ ਨੇ ਬੈਂਗਲੁਰੂ ਐੱਫ. ਸੀ. ਨੂੰ ਦੇਸ਼ ਤੋਂ ਜਾਣ ਨੂੰ ਕਿਹਾ ਸੀ ਜਦੋਂ ਉਸਦੇ ਦੋ ਖਿਡਾਰੀ ਤੇ ਇਕ ਸਹਿਯੋਗੀ ਸਟਾਫ ਦੇ ਮੈਂਬਰ ਨੂੰ ਇਕਾਂਤਵਾਸ ਦੇ ਨਿਯਮ ਤੋੜ ਕੇ ਮਾਲੇ ਦੀਆਂ ਸੜਕਾਂ ’ਤੇ ਘੁੰਮਦੇ ਦੇਖਿਆ ਗਿਆ ਸੀ ਤੇ ਉਨ੍ਹਾਂ ਦੀਆਂ ਫੋਟੋਆਂ ਖਿੱਚੀਆਂ ਗਈਆਂ ਸਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News