ਡਰੱਗ ਨਾ ਲੈਣ ਦੇ ਬਾਵਜੂਦ ਵੀ ਡੋਪ ਟੈਸਟ ''ਚ ਫੇਲ ਹੋ ਸਕਦੇ ਨੇ ਖਿਡਾਰੀ

07/27/2020 1:20:01 AM

ਨਵੀਂ ਦਿੱਲੀ- ਫਿਟਨੈੱਸ ਤੇ ਸਪੋਰਟਸ ਮੈਡੀਸਨ ਮਾਹਿਰ ਡਾ. ਸਰਨਜੀਤ ਸਿੰਘ ਦਾ ਮੰਨਣਾ ਹੈ ਕਿ ਖਿਡਾਰੀ ਡਰੱਗ ਨਾ ਲੈਣ ਦੇ ਬਾਵਜੂਦ ਵੀ ਡੋਪ ਟੈਸਟ ਵਿਚ ਫੇਲ ਹੋ ਸਕਦੇ ਹਨ ਤੇ ਇਸਦੇ ਲਈ ਖਿਡਾਰੀਆਂ ਨੂੰ ਜ਼ਿਆਦਾ ਚੌਕਸ ਰਹਿਣ ਦੀ ਲੋੜ ਹੈ। ਲਖਨਊ ਦੇ ਡਾ. ਸਰਨਜੀਤ ਨੇ ਕਿਹਾ ਕਿ ਖਿਡਾਰੀ ਫਾਲਸ ਪਾਜ਼ੇਟਿਵ ਨਤੀਜਿਆਂ ਦੇ ਸ਼ਿਕਾਰ ਹੋ ਸਕਦੇ ਹਨ। ਡਾਕਟਰ ਨੇ ਦੱਸਿਆ ਕਿ ਦਰਅਸਲ, ਫਾਲਸ ਪਾਜ਼ੇਟਿਵ ਨਤੀਜੇ ਆਉਣ ਦੇ ਬਹੁਤ ਕਾਰਣ ਹੋ ਸਕਦੇ ਹਨ। ਖਿਡਾਰੀਆਂ ਨੂੰ ਇਨ੍ਹਾਂ ਕਾਰਣਾਂ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੁੰਦੀ ਹੈ, ਜਿਸ ਨਾਲ ਉਹ ਚੌਕਸ ਹੋ ਸਕਣ ਤੇ ਖੁਦ ਨੂੰ ਡੋਪ ਟੈਸਟ ਵਿਚ ਫੇਲ ਹੋਣ ਤੋਂ ਬਚਾਅ ਸਕਣ।
ਡਾ. ਸਰਨਜੀਤ ਨੇ ਦੱਸਿਆ ਕਿ ਖਿਡਾਰੀ ਇਵੈਂਟ ਦੌਰਾਨ ਕਿਸੇ ਵੀ ਤਰ੍ਹਾਂ ਦੀ ਇੰਜਰੀ ਹੋਣ 'ਤੇ ਸਿਰਫ ਟੀਮ ਦੇ ਡਾਕਟਰ ਵਲੋਂ ਨਿਰਧਾਰਿਤ ਦਵਾਈਆਂ ਦਾ ਹੀ ਇਸਤੇਮਾਲ ਕਰਨ। ਕੁਝ ਦਰਦ ਰੋਕੂ ਦਵਾਈਆਂ ਜਿਵੇਂ ਆਈਬੂਪ੍ਰੋਫੇਨ (ਬਰੂਫੀਨ) ਨੂੰ ਜ਼ਿਆਦਾ ਮਾਤਰਾ ਵਿਚ ਲੈਣ ਨਾਲ ਟ੍ਰੇਟਾ ਹਾਈਡ੍ਰੋ ਕੈਨਾਬੀਨੋਲ ਨਾਂ ਦੀ ਪਾਬੰਦੀਸ਼ੁਦਾ ਦਵਾਈ ਵਰਗੇ ਨਤੀਜੇ ਆ ਸਕਦੇ ਹਨ। ਜ਼ੁਕਾਮ, ਤੇਜ਼ ਬੁਖਾਰ ਤੇ ਕੁਝ ਖਾਸ ਤਰ੍ਹਾਂ ਦੀ ਡਾਈਟ ਪਿਲਸ ਲੈਣ ਨਾਲ ਪਾਬੰਦੀਸ਼ੁਦਾ ਦਵਾਈ ਐਮਫੇਟਾਮੀਨਸ ਵਰਗੇ ਨਤੀਜੇ ਆ ਸਕਦੇ ਹਨ। ਕੁਝ ਖਾਸ ਤਰ੍ਹਾਂ ਦੇ ਐਂਟੀਬਾਇਓਟਿਕਸ ਜਿਵੇਂ ਐਮੋਕਿਸਸਿਲਿਨ ਦੇ ਸੇਵਨ ਨਾਲ ਹੈਰੋਇਨ ਤੇ ਕੋਕੀਨ ਵਰਗੀਆਂ ਪਾਬੰਦੀਸ਼ੁਦਾ ਦਵਾਈਆਂ ਦੇ ਨਤੀਜੇ ਆ ਸਕਦੇ ਹਨ। ਅਲਸਰ ਹੋਣ 'ਤੇ ਇਸਤੇਮਾਲ ਹੋਣ ਵਾਲੀਆਂ ਕੁਝ ਦਵਾਈਆਂ ਦਾ ਇਸਤੇਮਾਲ ਕਰਨ ਨਾਲ ਵੀ ਫਾਲਸ ਪਾਜ਼ੇਟਿਵ ਨਤੀਜੇ ਆ ਸਕਦੇ ਹਨ। ਇਸੇ ਤਰ੍ਹਾਂ ਡੇਂਟਿਸਟ੍ਰੀ ਵਿਚ ਇਸਤੇਮਾਲ ਹੋਣ ਵਾਲੇ ਕੁਝ ਡੱਰਗਸ ਜਿਵੇਂ ਨੋਵੋਕੇਨ ਦੇ ਇਸਤੇਮਾਲ ਨਾਲ ਕੋਕੀਨ ਦੇ ਨਤੀਜੇ ਆ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦਵਾਈਆਂ ਦੀ ਤਰ੍ਹਾਂ ਖਿਡਾਰੀਆਂ ਨੂੰ ਪ੍ਰਤੀਯੋਗਿਤਾ ਦੌਰਾਨ ਸਿਰਫ ਕੈਂਪ ਵਿਚ ਬਣਿਆ ਖਾਣਾ ਹੀ ਖਾਣਾ ਚਾਹੀਦਾ ਹੈ। ਕਈ ਵਾਰ ਬੇਕਿੰਗ ਦੌਰਾਨ ਪੈਸਟੀਜ ਤੇ ਕੇਕ ਬਣਾਉਣ ਵਿਚ ਪੌਪੀ ਸੀਡਸ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਵਿਚ ਪਾਬੰਦੀਸ਼ੁਦਾ ਦਵਾਈ ਮਾਰਫਿਨ ਦੇ ਅੰਸ਼ ਹੁੰਦੇ ਹਨ ਜਿਹੜੇ ਡੋਪ ਟੈਸਟ ਵਿਚ ਆ ਸਕਦੇ ਹਨ। ਇਸ ਤਰ੍ਹਾਂ ਮਾਸਾਹਾਰੀ ਖਿਡਾਰੀਆਂ ਨੂੰ ਮਾਸ ਦਾ ਸੇਵਨ ਕਰਦੇ ਸਮੇਂ ਬਹੁਤ ਚੌਕਸ ਰਹਿਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਜਾਨਵਰਾਂ ਨੂੰ ਵੱਡਾ ਕਰਨ ਲਈ ਜਿਹੜੀਆਂ ਦਵਾਈਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਇਸ ਦੀ ਵਜ੍ਹਾ ਨਾਲ ਖਿਡਾਰੀ ਡੋਪ ਟੈਸਟ ਵਿਚ ਫੇਲ ਹੋ ਸਕਦੇ ਹਨ।
ਡਾ. ਸਰਨਜੀਤ ਨੇ ਦੱਸਿਆ ਕਿ ਖਾਣੇ ਦੀ ਤਰ੍ਹਾਂ ਖਿਡਾਰੀਆਂ ਨੂੰ ਫੂਡ ਸਪਲੀਮੈਂਟਸ ਖਾਂਦੇ ਸਮੇਂ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਤੇ ਐੱਫ. ਐੱਸ. ਐੱਸ. ਆਈ. ਜਾਂ ਐੱਫ. ਡੀ. ਏ. ਤੋਂ ਪ੍ਰਮਾਣਿਤ ਫੂਡ ਸਪਲੀਮੈਂਟਸ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ। ਕਈ ਸਸਤੇ ਤੇ ਘਟੀਆ ਫੂਡ ਸਪਲੀਮੈਂਟਸ ਵਿਚ ਖਿਡਾਰੀ ਦੇ ਪ੍ਰਦਰਸ਼ਨ ਵਿਚ ਤੇਜ਼ੀ ਨਾਲ ਸੁਧਾਰ ਲਿਆਉਣ ਲਈ ਪਾਬੰਦੀਸ਼ੁਦਾ ਦਵਾਈਆਂ ਨੂੰ ਮਿਲਿਆ ਜਾਂਦਾ ਹੈ, ਜਿਸ ਨਾਲ ਖਿਡਾਰੀ ਡੋਪ ਟੈਸਟ ਵਿਚ ਫੇਲ ਹੋ ਸਕਦੇ ਹਨ।


Gurdeep Singh

Content Editor

Related News