ਮੋਹਾਲੀ ਦੇ ਐਥਲੀਟਾਂ ਨੇ 23ਵੀਂ ਪੰਜਾਬ ਸਟੇਟ ਸਪੈਸ਼ਲ ਓਲੰਪਿਕ 'ਚ ਜਿੱਤੇ 25 ਤਮਗੇ
Monday, Nov 21, 2022 - 04:25 PM (IST)
ਮੋਹਾਲੀ (ਵਰੁਣ)- ਡਿਸਕਵਰ ਐਬਿਲਟੀ ਅਤੇ ਡੀ.ਐੱਸ.ਓ.ਏ.-ਮੋਹਾਲੀ ਦੇ ਐਥਲੀਟਾਂ ਨੇ ਗੁਰੂ ਨਾਨਕ ਪਬਲਿਕ ਸਕੂਲ, ਲੁਧਿਆਣਾ ਵਿੱਚ ਆਯੋਜਿਤ 23ਵੀਂ ਪੰਜਾਬ ਸਟੇਟ ਸਪੈਸ਼ਲ ਓਲੰਪਿਕ ਵਿੱਚ 31 ਈਵੈਂਟਾਂ ਵਿੱਚ ਹਿੱਸਾ ਲਿਆ। ਇਨ੍ਹਾਂ 31 ਈਵੈਂਟਾਂ ਵਿੱਚੋਂ ਐਥਲੀਟਾਂ ਨੇ 25 ਤਮਗੇ ਜਿੱਤੇ। ਜਿਨ੍ਹਾਂ ਵਿਚ 11 ਸੋਨ, 12 ਚਾਂਦੀ ਅਤੇ 2 ਕਾਂਸੀ ਦੇ ਤਮਗੇ ਸ਼ਾਮਲ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਸਪੈਸ਼ਲ ਓਲੰਪਿਕ ਐਸੋਸੀਏਸ਼ਨ-ਮੋਹਾਲੀ ਨੇ ਰਨਰ ਅੱਪ ਟਰਾਫੀ ਜਿੱਤੀ।
- ਵਿਹਾਨ 2 ਸੋਨ ਤਮਗੇ
- ਅਰਚਿਤ 2 ਚਾਂਦੀ ਦੇ ਤਮਗੇ
- ਆਦਿਤਿਆ 2 ਸੋਨ ਤਮਗੇ
- ਜਗਤੇਸ਼ਵਰ ਸਿੰਘ 1 ਚਾਂਦੀ ਦਾ ਤਮਗਾ
- ਸਰਬਜੀਤ ਸਿੰਘ 2 ਸੋਨ ਤਮਗੇ
- ਹਰਸੁਨ ਗੋਲਡ 1 ਚਾਂਦੀ 1 ਸੋਨ ਤਮਗਾ
- ਤਰੁਨਜੋਤ ਸਿੰਘ ਨੂੰ 2 ਚਾਂਦੀ ਦੇ ਤਮਗੇ
- ਨਿਮਿਤ ਡੋਗਰਾ 2 ਚਾਂਦੀ ਦੇ ਤਮਗੇ
- ਧਰੁਵ ਦੱਤਾ 1 ਕਾਂਸੀ 1 ਸੋਨ ਤਮਗਾ
- ਅਭੈ ਪੁਰੰਗਪੁਰੰਗ 1 ਚਾਂਦੀ ਦਾ ਤਮਗਾ
- ਸ਼੍ਰੇਆ ਡਿਲਨ 2 ਚਾਂਦੀ ਦੇ ਤਮਗੇ
- ਯਸ਼ਵਰਧਨ ਸਿੰਘ 1 ਸੋਨ ਤਮਗਾ
- ਨੀਵ ਸ਼ਰਮਾ 1 ਸੋਨ 1 ਚਾਂਦੀ ਦਾ ਤਮਗਾ
- ਮਨਪ੍ਰੀਤ ਸਿੰਘ ਨੇ 1 ਸੋਨ ਤਮਗਾ
- ਰੀਲੇਅ 1 ਕਾਂਸੀ ਤਮਗਾ
ਇਵੈਂਟ:-
ਦੌੜ (50,25,100 ਅਤੇ 200 ਮੀਟਰ), 400 ਮੀਟਰ ਰੀਲੇਅ ਰੇਸ।
ਸ਼ਾਟਪੁੱਟ, ਸਾਫਟ ਬਾਲ ਥਰੋਅ, ਸਟੈਂਡਿੰਗ ਲੰਬੀ ਛਾਲ (25, 50, 100 ਅਤੇ 200 ਮੀਟਰ)।
ਜ਼ਿਲ੍ਹਾ ਖੇਡ ਡਾਇਰੈਕਟਰ-ਜ਼ਿਲ੍ਹਾ ਸਪੈਸ਼ਲ ਓਲੰਪਿਕ ਐਸੋਸੀਏਸ਼ਨ-ਮੋਹਾਲੀ ਹਰਮਨਜੀਤ ਸਿੰਘ ਗਿੱਲ, ਪੂਨਮ ਲਾਲ ਚੌਧਰੀ ਪ੍ਰਧਾਨ ਡਿਸਕਵਰ ਐਬਿਲਟੀ, ਮੋਹਾਲੀ ਅਤੇ ਜ਼ਿਲ੍ਹਾ ਸਪੈਸ਼ਲ ਓਲੰਪਿਕ ਐਸੋਸੀਏਸ਼ਨ-ਮੋਹਾਲੀ, ਸਹਾਇਕ ਕੋਚ ਰੰਜਨਾ ਰਾਣੀ ਅਤੇ ਕਵਿਤਾ ਸ਼ਰਮਾ ਅਤੇ ਵਲੰਟੀਅਰ ਸੁਨੀਤਾ ਅਤੇ ਅਰੁਣਾ ਰਾਣੀ ਇਸ ਮੌਕੇ ਮੌਜੂਦ ਰਹੇ।