ਅਤਨੂ-ਦੀਪਿਕਾ ਦੀ ਜੋੜੀ ਮਿਕਸਡ ਡਬਲਜ਼ ਮੁਕਾਬਲੇ ਦੇ ਪਹਿਲੇ ਦੌਰ ''ਚੋਂ ਬਾਹਰ

Saturday, Jul 13, 2019 - 04:14 PM (IST)

ਅਤਨੂ-ਦੀਪਿਕਾ ਦੀ ਜੋੜੀ ਮਿਕਸਡ ਡਬਲਜ਼ ਮੁਕਾਬਲੇ ਦੇ ਪਹਿਲੇ ਦੌਰ ''ਚੋਂ ਬਾਹਰ

ਟੋਕੀਓ— ਅਤਨੂ ਦਾਸ ਅਤੇ ਦੀਪਿਕਾ ਕੁਮਾਰੀ ਦੀ ਭਾਰਤੀ ਰਿਕਰਵ ਮਿਕਸਡ ਜੋੜੀ ਸ਼ਨੀਵਾਰ ਨੂੰ ਇੱਥੇ ਟੋਕੀਓ ਓਲੰਪਿਕ ਖੇਡਾਂ ਦੀ ਟੈਸਟ ਚੈਂਪੀਅਨਸ਼ਿਪ 'ਚ ਕੋਲੰਬੀਆ ਤੋਂ 3-5 ਨਾਲ ਹਾਰ ਕੇ ਬਾਹਰ ਹੋ ਗਈ। ਕੋਲੰਬੀਆ ਦੇ ਡੇਨੀਅਲ ਫੇਲਿਪੇ ਪਿਨੇਡਾ ਅਤੇ ਅੰਨਾ ਮਾਰੀਆ ਰੇਂਡਨ ਦੀ ਜੋੜੀ ਕੁਆਲੀਫਿਕੇਸ਼ਨ 'ਚ 13ਵੇਂ ਸਥਾਨ 'ਤੇ ਸੀ ਪਰ ਉਨ੍ਹਾਂ ਨੇ ਚੌਥੇ ਸੈੱਟ 'ਚ ਪਰਫੈਕਟ 40 ਦਾ ਰਾਊਂਡ ਖੇਡ ਕੇ ਜਿੱਤ ਹਾਸਲ ਕੀਤੀ। ਦੀਪਿਕਾ ਅਤੇ ਅਤਨੂ ਦੀ ਜੋੜੀ ਹੁਣ ਨਿੱਜੀ ਵਰਗਾਂ 'ਚ ਚੁਣੌਤੀ ਪੇਸ਼ ਕਰੇਗੀ ਜੋ ਐਤਵਾਰ ਤੋਂ ਯੁਮੇਨੇਸ਼ੀਮਾ ਤੀਰਅੰਦਾਜ਼ੀ ਫੀਲਡ 'ਚ ਹੀ ਖੇਡੀ ਜਾਵੇਗੀ ਜਿਸ ਨੂੰ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਲਈ ਇਸਤੇਮਾਲ ਕੀਤਾ ਜਾਵੇਗਾ।


author

Tarsem Singh

Content Editor

Related News