ਇਕ ਵਾਰ ਸਲਾਹ ਦੇਣ ’ਤੇ ਯੂਨਿਸ ਨੇ ਮੇਰੀ ਧੌਣ ’ਤੇ ਚਾਕੂ ਰੱਖ ਦਿੱਤਾ ਸੀ : ਫਲਾਵਰ

07/03/2020 3:30:41 AM

ਨਵੀਂ ਦਿੱਲੀ– ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ੀ ਕੋਚ ਗ੍ਰਾਂਟ ਫਲਾਵਰ ਨੇ ਦਾਅਵਾ ਕੀਤਾ ਹੈ ਕਿ ਇਕ ਵਾਰ ਜਦੋਂ ਉਸ ਨੇ ਆਸਟਰੇਲੀਆ ਦੌਰੇ ਦੌਰਾਨ ਸਾਬਕਾ ਕਪਤਾਨ ਯੂਨਿਸ ਖਾਨ ਨੂੰ ਕੋਈ ਸਲਾਹ ਦੇਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਨੇ ਉਸਦੀ ਧੌਣ ’ਤੇ ਚਾਕੂ ਰੱਖ ਦਿੱਤਾ ਸੀ। ਜ਼ਿੰਬਬਾਵੇ ਦੇ ਫਲਾਵਰ ਤੋਂ ਜਦੋਂ ਪੁੱਛਿਆ ਗਿਆ ਕੀ ਉਸਦੇ ਕੋਚਿੰਗ ਕਰੀਅਰ ਦੌਰਾਨ ਉਸ ਨੂੰ ਕਿਹੜੇ ਮੁਸ਼ਕਿਲਾਂ ਖਿਡਾਰੀਆਂ  ਦਾ ਸਾਹਮਣਾ ਕਰਨਾ ਪਿਆ ਸੀ ਤਾਂ 49 ਸਾਲਾ ਕੋਚ ਨੇ ਯੂਨਿਸ ਨਾਲ ਜੁੜੀ ਘਟਨਾ ਯਾਦ ਕੀਤੀ। ਉਹ 2014 ਤੋਂ 2019 ਤਕ ਪਾਕਿਸਤਾਨ ਦਾ ਬੱਲੇਬਾਜ਼ੀ ਕੋਚ ਰਿਹਾ ਸੀ।
ਫਲਾਵਰ ਇਸ ਸਮੇਂ ਸ਼੍ਰੀਲੰਕਾ ਦਾ ਬੱਲੇਬਾਜ਼ੀ ਕੋਚ ਹੈ। ਉਸ ਨੇ ‘ਫਲੋਇੰਗ ਆਨ ਕ੍ਰਿਕਟ ਪੋਡਕਾਸਟ’ ਉਤੇ ਆਪਣੇ ਭਰਾ ਐਂਡੀ ਤੇ ਮੇਜ਼ਬਾਨ ਨੀਲ ਮੈਂਥੋਰਪ ਦੇ ਨਾਲ ਗੱਲਬਾਤ ਵਿਚ ਕਿਹਾ, ‘‘ਯੂਨਿਸ ਖਾਨ.. ਉਸ ਨੂੰ ਸਿਖਾਉਣਾ ਕਾਫੀ ਮੁਸ਼ਕਿਲ ਹੈ।’’ ਉਸ ਨੇ ਕਿਹਾ,‘‘ਮੈਨੂੰ ਬ੍ਰਿਸਬੇਨ ਦੀ ਇਕ ਘਟਨਾ ਯਾਦ ਹੈ, ਟੈਸਟ ਮੈਚ ਦੌਰਾਨ ਸਵੇਰ ਦੇ ਨਾਸ਼ਤੇ ’ਤੇ ਮੈਂ ਉਸ ਨੂੰ ਕੁਝ ਬੱਲੇਬਾਜ਼ੀ ਸਲਾਹ ਦੇਣ ਦੀ ਕੋਸ਼ਿਸ਼ ਕੀਤੀ... ਪਰ ਉਸ ਨੂੰ ਮੇਰੀ ਸਲਾਹ ਚੰਗੀ ਨਹੀਂ ਲੱਗੀ ਤੇ ਉਹ ਚਾਕੂ ਮੇਰੀ ਧੌਣ ਤਕ ਲੈ ਗਿਆ, ਮਿਕੀ ਆਰਥਰ ਵੀ ਨਾਲ ਹੀ ਬੈਠਾ ਸੀ, ਜਿਸ ਨੂੰ ਵਿਚਾਲੇ ਵਿਚ ਦਖਲ ਦੇਣਾ ਪਿਆ।’’
ਫਲਾਵਰ ਨੇ ਕਿਹਾ ਕਿ ਹਾਂ ਇਹ ਦਿਲਚਸਪ ਰਿਹਾ। ਪਰ ਇਹ ਕੋਚਿੰਗ ਦਾ ਹਿੱਸਾ ਹੈ। ਇਸ ਨਾਲ ਇਹ ਯਾਤਰਾ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਤੇ ਮੈਂ ਇਸਦਾ ਸੱਚਮੁੱਚ ਅਨੰਦ ਲਿਆ ਹੈ। ਮੈਂ ਹੁਣ ਕਾਫੀ ਕੁਝ ਚੀਜ਼ਾਂ ਸਿੱਖਣੀਆਂ ਹਨ ਪਰ ਖੁਸ਼ਕਿਸਮਤ ਹਾਂ ਕਿ ਮੈਂ ਇਸ ਮੁਕਾਮ ਤਕ ਪਹੁੰਚਿਆ ਹਾਂ। ਯੂਨਿਸ ਨੂੰ ਹਾਲ 'ਚ ਇੰਗਲੈਂਡ ਦੇ ਦੌਰੇ ਦੇ ਲਈ ਪਾਕਿਸਤਾਨੀ ਟੀਮ ਦਾ ਬੱਲੇਬਾਜ਼ ਕੋਚ ਨਿਯੁਕਤ ਕੀਤਾ ਗਿਆ। ਉਨ੍ਹਾਂ ਨੇ ਪਾਕਿਸਤਾਨ ਦੇ ਲਈ 118 ਟੈਸਟ 'ਚ 52.05 ਦੀ ਔਸਤ ਨਾਲ 10,099 ਦੌੜਾਂ ਬਣਾਈਆਂ ਹਨ। ਪਾਕਿਸਤਾਨ ਦੇ ਸਬਾਕ ਸਟਾਰ ਬੱਲੇਬਾਜ਼ ਨੇ ਹਾਲਾਂਕਿ ਫਲਾਵਰ ਦੇ ਦਾਅਵੇ 'ਤੇ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।


Gurdeep Singh

Content Editor

Related News