ਏਸ਼ੀਆ ਚੈਂਪੀਅਨਸ਼ਿਪ 'ਚ ਰਾਹੁਲ ਅਤੇ ਦੀਪਕ ਪੂਨੀਆ ਨੇ ਹਾਸਲ ਕੀਤਾ ਕਾਂਸੀ ਤਮਗਾ
Monday, Feb 24, 2020 - 10:53 AM (IST)

ਸਪੋਰਟਸ ਡੈਸਕ— ਏਸ਼ੀਆ ਚੈਂਪੀਅਨਸ਼ਿਪ 'ਚ 61 ਕਿ.ਗ੍ਰਾ 'ਚ ਰਾਹੁਲ ਅਵਾਰੇ ਸੈਮੀਫਾਈਨਲ 'ਚ ਕਿਰਗਿਜ਼ਿਸਤਾਨ ਦੇ ਉਲੂਕਬੇਕ ਝੋਲਦੋਵਸ਼ਬੇਕੋਵ ਤੋਂ 3-5 ਨਾਲ ਹਾਰ ਗਏ ਪਰ ਕਾਂਸੀ ਤਮਗੇ ਮੁਕਾਬਲੇ 'ਚ ਉਸ ਨੇ ਈਰਾਨ ਦੇ ਮਾਜਿਦ ਦਸਤਾਨ ਨੂੰ 5-2 ਨਾਲ ਹਰਾ ਕੇ ਕਾਂਸੀ ਤਮਗਾ ਜਿੱਤ ਲਿਆ। ਵਰਲਡ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਦੀਪਕ ਪੂਨੀਆ ਨੂੰ ਏਸ਼ੀਆ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਮਿਲਿਆ।
ਟੋਕੀਓ ਓਲੰਪਿਕ ਦਾ ਕੋਟਾ ਹਾਸਲ ਕਰ ਚੁੱਕਿਆ ਦੀਪਕ 86 ਕਿ. ਗ੍ਰਾ ਵਰਗ ਦੇ ਸੈਮੀਫਾਈਨਲ 'ਚ ਜਾਪਾਨ ਦੇ ਸ਼ੁਤਾਰੋ ਯਾਮਾਦਾ ਤੋਂ 1-4 ਨਾਲ ਹਾਰ ਗਿਆ ਅਤੇ ਦੀਪਕ ਨੇ ਕਾਂਸੀ ਤਮਗੇ ਮੁਕਾਬਲੇ 'ਚ ਇਰਾਕ ਦੇ ਅਬਦੁਲਸਲਾਮ ਅਲ ਓਬੈਦੀ ਨੂੰ ਪਹਿਲੇ ਹੀ ਰਾਊਂਡ 'ਚ 10 ਅੰਕ ਹਾਸਲ ਕਰ ਕਰਾਰੀ ਹਾਰ ਦੇ ਦਿੱਤੀ ਅਤੇ ਕਾਂਸੀ ਜਿੱਤਿਆ। 92 ਕਿ. ਗ੍ਰਾ 'ਚ ਸੋਮਵੀਰ ਕੁਆਟਰਫਾਈਨਲ 'ਚ ਉਜ਼ਬੇਕਿਸਤਾਨ ਦੇ ਅਜੀਨੀਆਜ਼ ਸਪਾਰਨੀਆਜੋਵ ਤੋਂ 0-10 ਨਾਲ ਹਾਰ ਗਿਆ, ਜਦ ਕਿ 125 ਕਿ. ਗ੍ਰਾ 'ਚ ਸਤਿੰਦਰ ਨੂੰ ਤਜ਼ਾਕਿਸਤਾਨ ਦੇ ਫਰਖੋਦ ਅਨਾਕੁਲੋਵ ਨੇ ਰੇਪੇਚੇਜ 'ਚ 12-1 ਨਾਲ ਹਰਾ ਦਿੱਤਾ।