ਏਸ਼ੀਆਈ ਖੇਡਾਂ : ਪੁਰਸ਼ ਨਿਸ਼ਾਨੇਬਾਜ਼ੀ ਟੀਮ ਨੇ ਗੋਲਡ ਤੇ ਮਹਿਲਾ ਟੀਮ ਨੇ ਜਿੱਤਿਆ ਸਿਲਵਰ
Sunday, Oct 01, 2023 - 11:38 AM (IST)

ਹਾਂਗਜ਼ੂ- ਭਾਰਤੀ ਨਿਸ਼ਾਨੇਬਾਜ਼ਾਂ ਨੇ ਐਤਵਾਰ ਨੂੰ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਕਿਉਂਕਿ ਪੁਰਸ਼ ਨਿਸ਼ਾਨੇਬਾਜ਼ੀ ਟੀਮ ਨੇ ਸੋਨ ਅਤੇ ਮਹਿਲਾ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ। ਅੱਜ ਚੀਨ ਵਿੱਚ ਚੱਲ ਰਹੀਆਂ 19ਵੀਆਂ ਏਸ਼ੀਆਈ ਖੇਡਾਂ ਵਿੱਚ ਪ੍ਰਿਥਵੀਰਾਜ ਟੋਂਡੇਮਨ, ਜ਼ੋਰਾਵਰ ਸਿੰਘ ਸੰਧੂ ਅਤੇ ਕਿਨਾਨ ਡੇਰੀਅਸ ਚੇਨਈ ਦੀ ਪੁਰਸ਼ ਨਿਸ਼ਾਨੇਬਾਜ਼ੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 361 ਅੰਕਾਂ ਨਾਲ ਸਿਖਰਲਾ ਸਥਾਨ ਹਾਸਲ ਕਰਕੇ ਸੋਨ ਤਮਗਾ ਜਿੱਤਿਆ। ਇਸੇ ਈਵੈਂਟ ਵਿੱਚ ਕੁਵੈਤ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ ਜਦੋਂਕਿ ਚੀਨ ਨੇ ਤੀਜੇ ਸਥਾਨ ’ਤੇ ਰਹਿ ਕੇ ਕਾਂਸੀ ਦਾ ਤਮਗਾ ਹਾਸਲ ਕੀਤਾ।
ਇਹ ਵੀ ਪੜ੍ਹੋ- ਏਸ਼ੀਆਈ ਗੇਮਜ਼ 'ਚ ਸ਼ੂਟਿੰਗ ਟੀਮ ਨੇ ਰਚਿਆ ਇਤਿਹਾਸ, ਸੋਨੇ ਅਤੇ ਚਾਂਦੀ ਦੇ ਤਮਗੇ 'ਤੇ ਕਬਜ਼ਾ
ਦੂਜੇ ਪਾਸੇ ਰਾਜੇਸ਼ਵਰੀ ਕੁਮਾਰੀ, ਕੀਰ ਮਨੀਸ਼ਾ ਅਤੇ ਰਾਜਕ ਪ੍ਰੀਤੀ ਦੀ ਮਹਿਲਾ ਨਿਸ਼ਾਨੇਬਾਜ਼ੀ ਟੀਮ ਨੇ ਇਸ ਈਵੈਂਟ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਭਾਰਤੀ ਟੀਮ ਨੇ 337 ਦੇ ਸਕੋਰ ਨਾਲ ਚਾਂਦੀ ਦਾ ਤਮਗਾ ਹਾਸਲ ਕੀਤਾ, ਜਦਕਿ ਚੀਨੀ ਟੀਮ ਨੇ 357 ਦੇ ਸਕੋਰ ਨਾਲ ਸੋਨ ਤਗਮਾ ਅਤੇ ਕਜ਼ਾਕਿਸਤਾਨ ਦੀ ਟੀਮ ਨੇ 336 ਦੇ ਨਾਲ ਕਾਂਸੀ ਦਾ ਤਮਗਾ ਜਿੱਤਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711