Asian Games : ਭਾਰਤੀ ਉਮੀਦਾਂ ਨੂੰ ਕਰਾਰਾ ਝਟਕਾ, ਹਿਮਾ ਦਾਸ 200 ਮੀ. 'ਚ ਡਿਸਕੁਆਲੀਫਾਈ
Tuesday, Aug 28, 2018 - 06:03 PM (IST)

ਜਕਾਰਤਾ : ਭਾਰਤੀ ਸਟਾਰ ਦੂਤੀ ਚੰਦ 18ਵੀਅਾਂ ਏਸ਼ੀਆਈ ਖੇਡਾਂ ਦੀ 200 ਮੀ. ਦੌਡ਼ ਦੇ ਫਾਈਨਲ ਵਿਚ ਪਹੁੰਚ ਗਈ ਹੈ ਜਦਕਿ ਹਿਮਾ ਦਾਸ ਸੈਮੀਫਾਈਨਲ ਵਿਚ ਫਾਲਸ ਸਟਾਰਟ ਦਾ ਸ਼ਿਕਾਰ ਹੋ ਕੇ ਡਿਸਕੁਆਲੀਫਾਈ ਹੋ ਗਈ ਹੈ। ਜਿਸ ਨਾਲ ਭਾਰਤੀ ਉਮੀਦਾਂ ਨੂੰ ਕਰਾਰਾ ਝਟਕਾ ਲਗਾ ਹੈ। ਇਸ ਦੌੜ 'ਚ ਇਕ ਨਹੀਂ ਸਗੋਂ 2 ਐਥਲੀਟ ਅਯੋਗ ਕਰਾਰ ਦਿੱਤੇ ਗਏ। ਦੌੜ ਸ਼ੁਰੂ ਹੁੰਦੇ ਹੀ ਹਿਮਾ ਫਾਲਸ ਸਟਾਰਟ ਦਾ ਸ਼ਿਕਾਰ ਹੋ ਗਈ ਅਤੇ ਉਸ ਨੂੰ ਟ੍ਰੈਕ ਤੋਂ ਬਾਹਰ ਹੋਣਾ ਪਿਆ। ਦੌੜ ਨੂੰ ਦੋਬਾਰਾ ਸ਼ੁਰੂ ਕੀਤਾ ਗਿਆ ਤਾਂ ਬਹਿਰੀਨ ਦੀ ਹਜਰ ਅਲਖਾਲਦੀ ਵੀ ਫਾਲਸ ਸਟਾਰਟ ਦਾ ਸ਼ਿਕਾਰ ਹੋ ਕੇ ਬਾਹਰ ਕਰ ਦਿੱਤੀ ਗਈ। 2 ਐਥਲੀਟਾਂ ਦੇ ਬਾਹਰ ਹੋਣ ਤੋਂ ਬਾਅਦ 6 ਐਥਲੀਟਾਂ ਦੇ ਨਾਲ ਇਹ ਸੈਮੀਫਾਈਨਲ ਹੀਟ ਪੂਰੀ ਕੀਤੀ ਗਈ।
ਦੂਤੀ ਚੰਦ ਨੇ ਕੀਤਾ ਫਾਈਨਲ ਲਈ ਕੂਆਲੀਫਾਈ
ਦੂਤੀ ਚੰਦ ਨੇ 200 ਮੀ. ਦੌਡ਼ 23.00 ਸਕਿੰਟ 'ਚ ਪੂਰੀ ਕਰ ਕੇ ਫਾਈਨਲ ਮੈਚ ਲਈ ਕੁਆਲੀਫਾਈ ਕਰ ਲਿਆ ਹੈ। ਦੂਤੀ ਚੰਦ ਨੇ ਇਸ ਤੋਂ ਪਹਿਲਾਂ 18ਵੀਆਂ ਏਸ਼ੀਆਈ ਖੇਡਾਂ ਦੇ 100 ਮੀ. ਦੌਡ਼ ਵਿਚ ਚਾਂਦੀ ਤਮਗਾ ਹਾਸਲ ਕੀਤਾ ਸੀ। ਫਾਈਨਲ ਲਈ ਕੁਆਲੀਫਾਈ ਕਰਨ ਵਾਲੀ 8 ਐਥਲੀਟਾਂ 'ਚ ਦੂਤੀ ਦਾ 23.00 ਸਕਿੰਟ ਦਾ ਸਮਾਂ ਸਰਵਸ਼੍ਰੇਸ਼ਠ ਰਿਹਾ। ਇਸ ਤੋਂ ਪਹਿਲਾਂ ਦੂਤੀ ਨੇ 200 ਮੀ. ਦੌੜ ਦੇ ਕੁਆਲੀਫੀਕੇਸ਼ਨ ਵਚਿ 23.37 ਸਕਿੰਟ 'ਚ ਦੌੜ ਪੂਰੀ ਕਰ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਸੀ ਜਦਕਿ ਹਿਮਾ ਦਾਸ ਨੇ 23.47 ਸਕਿੰਟ ਦਾ ਸਮਾਂ ਲਿਆ ਸੀ ਪਰ ਸੈਮੀਫਾਈਨਲ ਹਿਮਾ ਦੇ ਲਈ ਦਿਲ ਤੋੜਨ ਵਾਲਾ ਰਿਹਾ।