ਏਸ਼ੀਆਈ ਖੇਡਾਂ : ਬੋਪੰਨਾ-ਦਿਵਿਜ ਸ਼ਰਣ ਦੀ ਜੋਡ਼ੀ ਨੇ ਭਾਰਤ ਲਈ ਜਿੱਤਿਆ 6ਵਾਂ ਸੋਨਾ
Friday, Aug 24, 2018 - 12:25 PM (IST)
ਜਕਾਰਤਾ : ਭਾਰਤ ਦੇ ਰੋਹਨ ਬੋਪੰਨਾ ਤੇ ਦਿਵਿਜ ਸ਼ਰਣ ਦੀ ਚੋਟੀ ਦਰਜਾ ਪ੍ਰਾਪਤ ਜੋੜੀ ਨੇ ਏਸ਼ੀਆਡ 2018 ਦੇ ਟੈਨਿਸ ਪ੍ਰਤੀਯੋਗਿਤਾ ਵਿਚ ਭਾਰਤ ਨੂੰ 6ਵਾਂ ਸੋਨ ਤਮਗਾ ਜਿੱਤਾਇਆ ਹੈ। ਇਸ ਤੋਂ ਪਹਿਲਾ ਉਨ੍ਹਾਂ ਨੇ ਆਪਣੇ ਪੁਰਸ਼ ਡਬਲਜ਼ ਸੈਮੀਫਾਈਨਲ ਮੈਚ ਨੂੰ 2-1 ਨਾਲ ਜਿੱਤ ਕੇ ਸੋਨ ਤਮਗੇ ਮੁਕਾਬਲੇ ਵਿਚ ਪ੍ਰਵੇਸ਼ ਕੀਤਾ ਸੀ।

ਇਸ ਫਾਈਨਲ ਮੁਕਾਬਲੇ 'ਚ ਭਾਰਤੀ ਟੈਨਿਸ ਖਿਡਾਰੀ ਬੋਪੰਨਾ ਅਤੇ ਦਿਵਿਜ ਸ਼ਰਣ ਦੀ ਜੋੜੀ ਨੇ ਕਜਾਕਿਸਤਾਨ ਦੀ ਜੋੜੀ ਖਿਲਾਫ 2-0 ਨਾਲ ਜਿੱਤ ਦਰਜ ਕੀਤੀ। ਡਬਲ ਦੇ ਤਜ਼ਰਬੇਕਾਰ ਬੋਪੰਨਾ ਅਤੇ ਸ਼ਰਣ ਨੇ ਕਜਾਕਿਸਤਾਨ ਦੇ ਅਲੈਗਜ਼ੈਂਡਰ ਬੁਬਲਿਕ ਅਤੇ ਡੇਨਿਸ ਯੇਵਸੇਯੇਵ ਨੂੰ ਲਗਾਤਾਰ ਸੈੱਟਾਂ 'ਚ 6-3, 6-4 ਨਾਲ ਹਰਾ ਕੇ ਸਿਰਫ 52 ਮਿੰਟ ਚਲੇ ਇਸ ਟੈਨਿਸ ਮੁਕਾਬਲੇ 'ਚ ਪਹਿਲਾ ਸੋਨ ਤਮਗਾ ਦਿਵਾਇਆ ਹੈ। ਭਾਰਤ ਦੀ ਜੋੜੀ ਨੇ ਪਹਿਲੇ ਸਰਵ 'ਚ 85 ਫੀਸਦੀ ਅੰਕ ਬਟੋਰੇ। ਉਨ੍ਹਾਂ ਨੇ ਕੁਲ 30 ਵਿਨਰਸ ਲਗਾਏ। ਕਜਾਖ ਜੋੜੀ ਨੇ ਦੂਜੀ ਅਤੇ ਚਾਰ ਡਬਲ ਫਾਲਟ ਕੀਤੇ ਅਤੇ 11 ਗਲਤੀਆਂ ਕੀਤੀਆਂ।

ਜ਼ਿਕਰਯੋਗ ਹੈ ਕਿ ਬੋਪੰਨਾ ਅਤੇ ਦਿਵਿਜ ਦੀ ਤਜਰਬੇਕਾਰ ਜੋੜੀ ਨੇ ਪੁਰਸ਼ ਡਬਲਜ਼ ਸੈਮੀਫਾਈਨਲ ਮੈਚ 'ਚ ਜਾਪਾਨ ਦੇ ਕਾਈਤੋ ਸੁਸੂਗੀ ਅਤੇ ਸ਼ੋ ਸ਼ਿਮਾਬੁਕਰੋ ਨੂੰ 4-6, 6-3, 10-8 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ ਸੀ ਅਤੇ ਦੇਸ਼ ਲਈ ਇਕ ਹੋਰ ਤਮਗਾ ਪੱਕਾ ਕਰ ਦਿੱਤਾ ਸੀ। ਭਾਰਤੀ ਜੋੜੀ ਨੇ ਇਕ ਘੰਟੇ 12 ਮਿੰਟ ਤਕ ਚਲੇ ਮੈਚ 'ਚ ਕੁੱਲ 28 ਵਿਨਰਸ ਲਗਾਏ ਅਤੇ ਪਹਿਲੇ ਸਰਵ 'ਤੇ 82 ਫੀਸਦੀ ਅੰਕ ਜਿੱਤੇ ਸਨ।
