Asian Games 2018: ਸੌਰਭ ਨੇ ਭਾਰਤ ਨੂੰ ਦਿਵਾਇਆ ਤੀਜਾ ਸੋਨ ਤਮਗਾ, ਅਭਿਸ਼ੇਕ ਨੇ ਕਾਂਸੀ ਤਮਗਾ
Tuesday, Aug 21, 2018 - 12:55 PM (IST)
ਨਵੀਂ ਦਿੱਲੀ— 18ਵੀਆਂ ਏਸ਼ੀਆਈ ਖੇਡਾਂ 'ਚ ਸੌਰਭ ਚੌਧਰੀ ਨੇ 10 ਮੀਟਰ ਏਅਰ ਪਿਸਟਲ 'ਚ ਸੋਨ ਤਮਗਾ ਜਿੱਤਿਆ। ਇਸੇ ਦੇ ਨਾਲ ਭਾਰਤ ਦੀ ਝੋਲੀ 'ਚ ਹੁਣ ਤੱਕ ਤਿੰਨ ਸੋਨ ਤਮਗੇ ਆ ਚੁੱਕੇ ਹਨ। ਉਥੇ ਦੂਜੇ ਪਾਸੇ ਅਭਿਸ਼ੇਕ ਵਰਮਾ ਨੇ ਵੀ 10 ਮੀਟਰ ਏਅਰ ਪਿਸਟਲ 'ਚ ਤਾਂਬੇ ਦਾ ਤਮਗੇ ਜਿੱਤਿਆ। ਸਭ ਤੋਂ ਪਹਿਲਾ ਭਾਰਤ ਨੂੰ ਪਹਿਲਵਾਨ ਬਜਰੰਦ ਨੇ ਸੋਨ ਤਮਗਾ ਜਿਤਾਇਆ ਸੀ।
16 ਸਾਲ ਦੇ ਸੌਰਭ ਨੇ ਦਸ ਮੀਟਰ ਪਿਸਟਲ ਮੁਕਾਬਲੇ 'ਚ 243.7 ਅੰਕਾਂ ਦਾ ਪਹਿਲਾ ਸਥਾਨ ਹਾਸਲ ਕੀਤਾ। ਮੁਕਾਬਲੇ ਦਾ ਚਾਂਦੀ ਤਮਗਾ ਕੋਰੀਆ ਦੇ ਲਿਮ ਹੋਜਿਨ (239.6) ਅਤੇ ਕਾਂਸੀ ਚੀਨ ਦੇ ਵਾਂਗ ਝੀਹਾਓ (218.7) ਨੇ ਜਿੱਤਿਆ। ਕਈ ਭਾਰਤੀ ਅਨਮੋਲ ਜੈਨ 199.6 ਦੇ ਨਾਲ ਚੌਥੇ ਸਥਾਨ 'ਤੇ ਰਹੇ। ਕੁਆਲੀਫਿਕੇਸ਼ਨ 'ਚ ਸੌਰਭ 583 ਅੰਕਾਂ ਨਾਲ ਤੀਜੇ ਅਤੇ ਅਨਮੋਲ 580 ਅੰਕ ਲੈ ਕੇ ਚੌਥੇ ਸਥਾਨ 'ਤੇ ਰਹੇ।
ਇਸ ਤੋਂ ਬਾਅਦ ਸੌਰਭ, ਅਨਮੋਲ ਅਤੇ ਅਭਿਸ਼ੇਕ (1730) ਨੇ ਟੀਮ ਮੁਕਾਬਲੇ 'ਚ ਵੀ ਸੋਨ ਤਮਗਾ ਜਿੱਤਿਆ। ਅਰਜੁਨ ਸਿੰਘ ਚੀਮਾ, ਗੌਰਭ ਰਾਣਾ ਉਦੇਵੀਰ ਦੀ ਜੋੜੀ ਨੇ ਕਾਂਸੀ ਦਾ ਤਮਗਾ ਜਿੱਤਿਆ। ਸੀਨੀਅਰ ਵਿਸ਼ਵ ਦੀ ਸੋਨ ਤਮਗਾ ਜੇਤੂ ਹਰਿਆਣਾ ਦੀ ਮਨੂ ਭਾਕਰ ਮਹਿਲਾਵਾਂ ਦੀ 25 ਮੀਟਰ ਪਿਸਟਲ ਮੁਕਾਬਲੇ 'ਚ ਪੰਜਵੇਂ, ਜਦਕਿ ਦੇਵਾਂਸ਼ੀ ਰਾਣਾ ਅੱਠਵੇਂ ਨੰਬਰ 'ਤੇ ਰਹੀ।
