ਏਸ਼ੀਆਈ ਖੇਡਾਂ 2018 : ਭਾਰਤੀ ਪੁਰਸ਼ ਰੋਇੰਗ ਟੀਮ ਨੇ ਕਵਾਡਰਪਲ ਸਕਲਸ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ

Friday, Aug 24, 2018 - 10:22 AM (IST)

ਏਸ਼ੀਆਈ ਖੇਡਾਂ 2018 : ਭਾਰਤੀ ਪੁਰਸ਼ ਰੋਇੰਗ ਟੀਮ ਨੇ ਕਵਾਡਰਪਲ ਸਕਲਸ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ

ਨਵੀਂ ਦਿੱਲੀ— ਏਸ਼ੀਆਈ ਖੇਡਾਂ 2018 'ਚ ਭਾਰਤੀ ਰੋਇੰਗ ਟੀਮ ਨੇ ਪੁਰਸ਼ਾਂ ਦੀ ਕਵਾਡਰਪਲ ਸਕਲਸ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ। ਭਾਰਤ ਦਾ ਏਸ਼ੀਆਈ ਖੇਡਾਂ 2018 'ਚ ਇਹ ਪੰਜਵਾਂ ਸੋਨ ਤਮਗਾ ਹੈ। ਸਵਰਨ ਸਿੰਘ, ਦੱਤੂ ਭੋਕਨਲ, ਓਮ ਪ੍ਰਕਾਸ਼ ਅਤੇ ਸੁਖਮੀਤ ਦੀ ਟੀਮ ਨੇ ਭਾਰਤ ਨੂੰ ਰੋਇੰਗ  'ਚ ਸੋਨ ਤਮਗਾ ਦਿਵਾਇਆ। ਭਾਰਤ ਨੇ ਹੁਣ ਤਕ 5 ਸੋਨ, 4 ਚਾਂਦੀ ਅਤੇ 12 ਕਾਂਸੀ ਦੇ ਤਮਗੇ ਜਿੱਤੇ ਹਨ।

ਇਸ ਤੋਂ ਪਹਿਲਾਂ ਭਾਰਤ ਨੇ ਸ਼ੁੱਕਰਵਾਰ ਦੀ ਸ਼ੁਰੂਆਤ ਦੋ ਕਾਂਸੀ ਤਮਗੇ ਜਿੱਤ ਕੇ ਕੀਤੀ ਸੀ। ਭਾਰਤ ਵੱਲੋਂ ਇਹ ਤਮਗਾ ਰੋਇੰਗ ਲਾਈਟਵੇਟ ਸਿੰਗਲਸ ਸਕਲਸ ਈਵੈਂਟ 'ਚ ਦੁਸ਼ਯੰਤ ਚੌਹਾਨ ਨੇ ਹਾਸਲ ਕੀਤਾ ਸੀ। ਇਸ ਤੋਂ ਬਾਅਦ, ਰੋਇੰਗ ਦੇ ਹੀ ਡਬਲਸ ਸਕਲਸ ਈਵੈਂਟ 'ਚ ਭਾਰਤ ਦੇ ਰੋਹਿਤ ਕੁਮਾਰ ਅਤੇ ਭਗਵਾਨ ਸਿੰਘ ਨੇ ਦੇਸ਼ ਨੂੰ ਕਾਂਸੀ ਤਮਗਾ ਦਿਵਾਇਆ। ਭਾਰਤ ਦਾ ਇਹ ਏਸ਼ੀਅਨ ਗੇਮਸ 'ਚ ਅਜੇ ਤੱਕ 20ਵਾਂ ਤਮਗਾ ਰਿਹਾ।


Related News