ਏਸ਼ੀਆਈ ਖੇਡਾਂ 2018 : ਰੋਹਨ ਬੋਪੰਨਾ ਅਤੇ ਦਿਵਿਜ ਸ਼ਰਨ ਨੇ ਚਾਂਦੀ ਦਾ ਤਮਗਾ ਕੀਤਾ ਪੱਕਾ
Thursday, Aug 23, 2018 - 01:26 PM (IST)
ਜਕਾਰਤਾ— ਭਾਰਤ ਦੇ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਨ ਦੀ ਤਜਰਬੇਕਾਰ ਜੋੜੀ ਨੇ ਏਸ਼ੀਆਈ ਖੇਡਾਂ 2018 'ਚ ਵੀਰਵਾਰ ਨੂੰ ਟੈਨਿਸ ਪ੍ਰਤੀਯੋਗਿਤਾ 'ਚ ਆਪਣੇ ਪੁਰਸ਼ ਡਬਲਜ਼ ਸੈਮੀਫਾਈਨਲ ਮੈਚ ਨੂੰ 2-1 ਨਾਲ ਜਿੱਤ ਕੇ ਸੋਨ ਤਮਗੇ ਦੇ ਮੁਕਾਬਲੇ 'ਚ ਪ੍ਰਵੇਸ਼ ਕਰਨ ਦੇ ਨਾਲ ਚਾਂਦੀ ਦਾ ਤਮਗਾ ਪੱਕਾ ਕਰ ਲਿਆ ਹੈ।
ਬੋਪੰਨਾ ਅਤੇ ਦਿਵਿਜ ਦੀ ਤਜਰਬੇਕਾਰ ਜੋੜੀ ਨੇ ਪੁਰਸ਼ ਡਬਲਜ਼ ਸੈਮੀਫਾਈਨਲ ਮੈਚ 'ਚ ਜਾਪਾਨ ਦੇ ਕਾਈਤੋ ਸੁਸੂਗੀ ਅਤੇ ਸ਼ੋ ਸ਼ਿਮਾਬੁਕਰੋ ਨੂੰ 4-6, 6-3, 10-8 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਅਤੇ ਦੇਸ਼ ਲਈ ਤਮਗਾ ਪੱਕਾ ਕਰ ਦਿੱਤਾ। ਭਾਰਤੀ ਜੋੜੀ ਨੇ ਇਕ ਘੰਟੇ 12 ਮਿੰਟ ਤਕ ਚਲੇ ਮੈਚ 'ਚ ਕੁੱਲ 28 ਵਿਨਰਸ ਲਗਾਏ ਅਤੇ ਪਹਿਲੇ ਸਰਵ 'ਤੇ 82 ਫੀਸਦੀ ਅੰਕ ਜਿੱਤੇ। ਉਨ੍ਹਾਂ 13 ਬੇ ਵਜ੍ਹਾ ਗਲਤੀਆਂ ਵੀ ਕੀਤੀਆਂ ਜਦਕਿ ਵਿਰੋਧੀ ਜਾਪਾਨੀ ਖਿਡਾਰੀਆਂ ਨੇ 17 ਬੇ ਵਜ੍ਹਾ ਗਲਤੀਆਂ ਕੀਤੀਆਂ ਅਤੇ ਤਿੰਨ ਡਬਲ ਫਾਲਟ ਕੀਤੇ।
