ਏਸ਼ੀਆਈ ਖੇਡਾਂ : ਸੁਸ਼ੀਲ ਕੁਆਲੀਫਿਕੇਸ਼ਨ ''ਚ ਹਾਰੇ, ਸੰਦੀਪ ਕੁਆਰਟਰ ਫਾਈਨਲ ''ਚ

08/19/2018 3:02:17 PM

ਜਕਾਰਤਾ— ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਭਾਰਤ ਦੇ ਸੁਸ਼ੀਲ ਕੁਮਾਰ 18ਵੀਆਂ ਏਸ਼ੀਆਈ ਖੇਡਾਂ ਦੇ ਪਹਿਲੇ ਦਿਨ ਐਤਵਾਰ ਨੂੰ ਕੁਸ਼ਤੀ ਪ੍ਰਤੀਯੋਗਿਤਾਵਾਂ 'ਚ ਪੁਰਸ਼ ਵਰਗ ਦੇ 74 ਕਿਗ੍ਰਾ. ਫ੍ਰੀ ਸਟਾਈਲ ਭਾਰ ਵਰਗ 'ਚ ਕੁਆਲੀਫਿਕੇਸ਼ਨ 'ਚ ਹਾਰ ਗਏ ਜਦਕਿ 57 ਕਿਗ੍ਰਾ. 'ਚ ਸੰਦੀਪ ਤੋਮਰ ਨੇ ਜਿੱਤ ਦਰਜ ਕਰਦੇ ਹੋਏ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ।

ਸਭ ਤੋਂ ਵੱਡੀ ਤਮਗਾ ਉਮੀਦ ਅਤੇ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਸੁਸ਼ੀਲ ਨੇ ਹਾਲਾਂਕਿ ਬਹਿਰੀਨ ਦੇ ਐਡਮ ਬਾਤੀਰੋਵ ਦੇ ਖਿਲਾਫ ਚੰਗੀ ਸ਼ੁਰੂਆਤ ਕੀਤੀ ਅਤੇ 2-1 ਨਾਲ ਬੜ੍ਹਤ ਬਣਾਈ ਪਰ ਐਡਮ ਨੇ ਸੁਸ਼ੀਲ ਦਾ ਪੈਰ ਫੜ ਲਿਆ ਜਿਸ ਨਾਲ ਭਾਰਤੀ ਪਹਿਲਵਾਨ ਨੇ ਦੋ ਅੰਕ ਗੁਆ ਦਿੱਤੇ ਅਤੇ 2-3 ਨਾਲ ਪਿੱਛੜ ਗਏ। ਅੰਤ 'ਚ ਸੁਸ਼ੀਲ 5-3 ਨਾਲ ਮੁਕਾਬਲਾ ਗੁਆ ਬੈਠੇ। 57 ਕਿਗ੍ਰਾ. 'ਚ ਹਾਲਾਂਕਿ ਸੰਦੀਪ ਨੇ ਸ਼ੁਰੂਆਤ ਤੋਂ ਹਮਲਾਵਰਤਾ ਦਿਖਾਈ ਅਤੇ ਤੁਰਕਮੇਨਿਸਤਾਨ ਦੇ ਰੁਸਤਮ ਨਜਾਰੋਵ ਨੂੰ 12-8 ਨਾਲ ਹਰਾਇਆ।

ਸੰਦੀਪ ਨੇ ਰੁਸਤਮ ਦੇ ਸਰੀਰ'ਤੇ ਪੂਰੀ ਤਰ੍ਹਾਂ ਕਾਬੂ ਕਰਦੇ ਹੋਏ ਚਾਰ ਅੰਕ ਜੁਟਾਏ ਅਤੇ ਦੂਜੇ ਸਮੇਂ 'ਚ 6-4 ਨਾਲ ਬੜ੍ਹਤ ਬਣਾਈ। ਰੁਸਤਮ ਨੇ 8-8 ਨਾਲ ਬਰਾਬਰੀ ਕੀਤੀ ਪਰ ਸੰਦੀਪ ਨੇ 2 ਅੰਕ ਲੈਕੇ 10-8 ਦੀ ਬੜ੍ਹਤ ਬਣਾਈ। ਸੰਦੀਪ ਕੁਆਰਟਰ ਫਾਈਨਲ 'ਚ ਈਰਾਨ ਦੇ ਰੇਕਾ ਅਤ੍ਰੀਨਾਗਾਰਚੀ ਨਾਲ ਭਿੜਨਗੇ।


Related News