ਏਸ਼ੀਆਈ ਖੇਡਾਂ : ਸਿੰਧੂ-ਸਾਇਨਾ ਨੇ ਰਚਿਆ ਇਤਿਹਾਸ
Sunday, Aug 26, 2018 - 06:44 PM (IST)

ਜਕਾਰਤਾ : ਓਲੰਪਿਕ ਚਾਂਦੀ ਤਮਗਾ ਜੇਤੂ ਪੀ.ਵੀ. ਸਿੰਧੂ ਅਤੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਸਾਇਨਾ ਨੇਹਵਾਲ ਨੇ 18ਵੇਂ ਏਸ਼ੀਆਈ ਖੇਡਾਂ ਦੀ ਬੈਡਮਿੰਟਨ ਪ੍ਰਤੀਯੋਗਿਤਾ 'ਚ ਐਤਵਾਰ ਨੂੰ ਮਹਿਲਾ ਸਿੰਗਲ ਸੈਮੀਫਾਈਨਲ 'ਚ ਪਹੁੰਚ ਕੇ ਨਵਾਂ ਇਤਿਹਾਸ ਰਚਿਆ ਹੈ। ਸਿੰਧੂ ਅਤੇ ਸਾਇਨਾ ਨੇ ਇਸ ਦੇ ਨਾਲ ਹੀ ਪਹਿਲੀ ਵਾਰ ਭਾਰਤ ਦੇ ਏਸ਼ੀਆਡ 'ਚ 2 ਮਹਿਲਾ ਤਮਗੇ ਪੱਕੇ ਕਰ ਦਿੱਤੇ। ਸਾਇਨਾ ਨੇ ਵਿਸ਼ਵ ਦੀ ਚੌਥੇ ਨੰਬਰ ਦੀ ਖਿਡਾਰਨ ਅਤੇ ਆਪਣੀ ਪੁਰਾਣੀ ਵਿਰੋਧੀ ਥਾਈਲੈਂਡ ਦੀ ਰਤਚਾਨੋਕ ਇੰਤਾਨੋਨ ਨੂੰ ਲਗਾਤਾਰ ਸੈੱਟਾਂ 'ਚ 21-18, 21-16 ਨਾਲ ਹਰਾਇਆ ਜਦਕਿ ਓਲੰਪਿਕ, ਰਾਸ਼ਟਰਮੰਡਲ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਸਿੰਧੂ ਨੇ ਥਾਈਲੈਂਡ ਦੀ ਨਿਚੋਨ ਜਿੰਦਾਪੋਲ ਨੂੰ 61 ਮਿੰਟ ਤੱਕ ਚੱਲੇ ਤਿਨ ਸੈੱਟਾਂ 'ਚ 21-11, 16-21, 21-14 ਨਾਲ ਹਰਾਇਆ। ਸਿੰਧੂ 4 ਸਾਲ ਪਹਿਲਾਂ ਪਿਛਲੇ ਏਸ਼ੀਆਈ ਖੇਡਾਂ 'ਚ ਰਾਊਂਡ-16 'ਚ ਹਾਰ ਗਈ ਸੀ ਜਦਕਿ ਸਾਇਨਾ ਨੂੰ ਕੁਆਰਟਰ-ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਵਾਰ ਦੋਵੇਂ ਖਿਡਾਰਨਾਂ ਸੈਮੀਫਾਈਨਲ 'ਚ ਪਹੁੰਚ ਗਈਆਂ ਹਨ।