ਏਸ਼ੀਆਈ ਖੇਡਾਂ : ਭਾਰਤੀ ਪੁਰਸ਼ ਤੇ ਮਹਿਲਾ ਸ਼ਤਰੰਜ ਟੀਮਾਂ ਨੇ ਚਾਂਦੀ ਤਮਗੇ ਜਿੱਤੇ

10/08/2023 2:43:15 PM

ਹਾਂਗਜ਼ੂ, (ਭਾਸ਼ਾ)– ਭਾਰਤ ਦੀਆਂ ਪੁਰਸ਼ ਤੇ ਮਹਿਲਾ ਸ਼ਤਰੰਜ ਟੀਮਾਂ ਨੇ ਸ਼ਨੀਵਾਰ ਨੂੰ ਏਸ਼ੀਆਈ ਖੇਡਾਂ ’ਚ ਚਾਂਦੀ ਤਮਗੇ ਜਿੱਤੇ। ਭਾਰਤੀ ਮਹਿਲਾ ਟੀਮ ਨੇ ਆਪਣੇ ਆਖਰੀ ਦੌਰ ਦੇ ਮੁਕਾਬਲੇ ਵਿਚ ਦੱਖਣੀ ਕੋਰੀਆ ਨੂੰ 4-0 ਨਾਲ ਹਰਾਇਆ। ਗ੍ਰੈਂਡਮਾਸਟਰ ਹਰਿਕਾ ਦ੍ਰੋਣਾਵਲੀ, ਕੌਮਾਂਤਰੀ ਮਾਸਟਰ ਵੈਸ਼ਾਲੀ ਰਮੇਸ਼ਬਾਬੂ, ਕੌਮਾਂਤਰੀ ਮਾਸਟਰ ਵੰਤਿਕਾ ਅਗਰਵਾਲ ਤੇ ਮਹਿਲਾ ਗ੍ਰੈਂਡਮਾਸਟਰ ਸਵਿਤਾ ਸ਼੍ਰੀ ਭਸਕਰ ਨੇ ਆਪਣੀਆਂ-ਆਪਣੀਆਂ ਬਾਜ਼ੀਆਂ ਆਸਾਨੀ ਨਾਲ ਜਿੱਤੀਆਂ। ਭਾਰਤੀ ਮਹਿਲਾ ਟੀਮ ਨੇ ਇਸ ਤਰ੍ਹਾਂ ਨਾਲ 15 ਅੰਕਾਂ ਨਾਲ ਆਪਣੀ ਮੁਹਿੰਮ ਦਾ ਅੰਤ ਕੀਤਾ।

ਇਹ ਵੀ ਪੜ੍ਹੋ : World Cup 2023: ਦੱਖਣੀ ਅਫ਼ਰੀਕਾ ਦੀ ਧਮਾਕੇਦਾਰ ਜਿੱਤ, ਸ਼੍ਰੀਲੰਕਾ ਨੂੰ 102 ਦੌੜਾਂ ਨਾਲ ਹਰਾਇਆ

ਚੋਟੀ ਦਰਜਾ ਪ੍ਰਾਪਤ ਚੀਨ ਨੇ 17 ਅੰਕਾਂ ਨਾਲ ਸੋਨ ਤਮਗਾ ਜਿੱਤਿਆ। ਭਾਰਤੀ ਪੁਰਸ਼ ਟੀਮ ਨੇ ਫਿਲੀਪੀਨਸ ਵਿਰੁੱਧ 3.5-0.5 ਦੀ ਜਿੱਤ ਦੇ ਨਾਲ ਆਪਣੀ ਮੁਹਿੰਮ ਖਤਮ ਕੀਤੀ। ਚੋਟੀ ਦਾ ਦਰਜਾ ਪ੍ਰਾਪਤ ਅਰਜੁਨ ਐਰਗਾਸੀ, ਵਿਦਿਤ ਗੁਜਰਾਤੀ ਤੇ ਹਰਿਕ੍ਰਿਸ਼ਣਾ ਪੇਂਟਾਲਾ ਨੇ ਆਪਣੀਆਂ-ਆਪਣੀਆਂ ਬਾਜ਼ੀਆਂ ਜਿੱਤੀਆਂ ਜਦਕਿ ਆਰ. ਪ੍ਰਗਿਆਨੰਦਾ ਨੇ ਆਪਣੀ ਬਾਜ਼ੀ ਡਰਾਅ ਕਰਵਾਈ। ਭਾਰਤ ਸੋਨ ਤਮਗਾ ਜੇਤੂ ਈਰਾਨ ਤੋਂ ਬਾਅਦ ਦੂਜੇ ਸਥਾਨ ’ਤੇ ਰਿਹਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News