Asia Cup : ਭਾਰਤ-ਪਾਕਿ ਮੈਚ ਹੁਣ ਰਿਜ਼ਰਵ ਡੇ 'ਚ ਖੇਡਿਆ ਜਾਵੇਗਾ, ਮੀਂਹ ਨੇ ਪਾਇਆ ਅੱਜ ਅੜਿੱਕਾ

Sunday, Sep 10, 2023 - 09:03 PM (IST)

ਸਪੋਰਟਸ ਡੈਸਕ- ਪਾਕਿਸਤਾਨ ਅਤੇ ਭਾਰਤ ਵਿਚਾਲੇ ਏਸ਼ੀਆ ਕੱਪ ਸੁਪਰ 4 ਦਾ ਤੀਜਾ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਜਾ ਰਿਹਾ ਸੀ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 21.4 ਓਵਰਾਂ 'ਚ ਦੋ ਵਿਕਟਾਂ ਗੁਆ ਕੇ 147 ਦੌੜਾਂ ਬਣਾ ਲਈਆਂ ਸਨ ਪਰ ਇਸ ਦੌਰਾਨ ਤੇਜ਼ ਮੀਂਹ ਪੈਣ ਲੱਗਾ। ਸਿੱਟੇ ਵਜੋਂ ਮੈਚ ਰੋਕਣਾ ਪਿਆ। ਮੀਂਹ ਕਾਰਨ ਅੱਜ ਪੂਰਾ ਨਹੀਂ ਹੋ ਸਕਿਆ। ਹੁਣ ਮੈਚ ਕੱਲ੍ਹ ਰਿਜ਼ਰਵ ਡੇ 'ਚ  ਦੁਪਹਿਰ 2 ਵਜੇ ਤੋਂ ਖੇਡਿਆ ਜਾਵੇਗਾ। ਇਹ 50 ਓਵਰਾਂ ਦਾ ਮੈਚ ਹੋਵੇਗਾ। ਮੈਚ ਭਾਰਤ ਦੇ ਅੱਜ ਦੇ ਸਕੋਰ 147/2 ਦੇ ਨਾਲ ਸ਼ੁਰੂ ਹੋਵੋਗਾ। 

PunjabKesari

ਮੀਂਹ ਕਾਰਨ ਰੁਕਿਆ ਮੈਚ 
ਭਾਰੀ ਮੀਂਹ ਕਾਰਨ ਮੈਚ ਨੂੰ ਰੋਕਣਾ ਪਿਆ। ਜਦੋਂ ਮੈਚ ਰੋਕਿਆ ਗਿਆ ਉਦੋਂ ਤੱਕ ਟੀਮ ਇੰਡੀਆ ਨੇ 24.1 ਓਵਰਾਂ 'ਚ ਦੋ ਵਿਕਟਾਂ ਗੁਆ ਕੇ 147 ਦੌੜਾਂ ਬਣਾ ਲਈਆਂ ਸਨ। ਫਿਲਹਾਲ ਕੇਐੱਲ ਰਾਹੁਲ 28 ਗੇਂਦਾਂ 'ਚ 17 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਹਨ ਅਤੇ ਵਿਰਾਟ ਕੋਹਲੀ 16 ਗੇਂਦਾਂ 'ਚ ਅੱਠ ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਹਨ। ਹੁਣ ਤੱਕ ਦੋਵਾਂ ਵਿਚਾਲੇ ਤੀਜੇ ਵਿਕਟ ਲਈ 38 ਗੇਂਦਾਂ 'ਚ 24 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ। ਇਸ ਮੈਚ ਲਈ ਕੱਲ੍ਹ ਨੂੰ ਰਿਜ਼ਰਵ ਡੇਅ ਵਜੋਂ ਰੱਖਿਆ ਗਿਆ ਹੈ। ਜੇਕਰ ਇਸ ਤੋਂ ਬਾਅਦ ਮੈਚ ਸ਼ੁਰੂ ਨਹੀਂ ਹੁੰਦਾ ਹੈ ਤਾਂ ਭਾਰਤੀ ਟੀਮ 24.1 ਓਵਰਾਂ ਤੋਂ ਹੀ ਬੱਲੇਬਾਜ਼ੀ ਸ਼ੁਰੂ ਕਰੇਗੀ।

PunjabKesari

ਰੋਹਿਤ ਤੋਂ ਬਾਅਦ ਗਿੱਲ ਵੀ ਹੋਏ ਆਊਟ
ਰੋਹਿਤ ਸ਼ਰਮਾ ਤੋਂ ਬਾਅਦ ਸ਼ੁਭਮਨ ਗਿੱਲ ਵੀ ਆਊਟ ਹੋ ਗਏ ਹਨ। ਸ਼ਾਹੀਨ ਅਫਰੀਦੀ ਨੇ ਉਸ ਨੂੰ ਆਗਾ ਸਲਮਾਨ ਦੇ ਹੱਥੋਂ ਕੈਚ ਕਰਵਾਇਆ। ਗਿੱਲ ਨੇ 52 ਗੇਂਦਾਂ 'ਚ 10 ਚੌਕਿਆਂ ਦੀ ਮਦਦ ਨਾਲ 58 ਦੌੜਾਂ ਬਣਾਈਆਂ। ਹੁਣ ਲੋਕੇਸ਼ ਰਾਹੁਲ ਵਿਰਾਟ ਕੋਹਲੀ ਦੇ ਨਾਲ ਕ੍ਰੀਜ਼ 'ਤੇ ਹਨ। 18 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 124/2 ਹੈ।

PunjabKesari

ਰੋਹਿਤ ਸ਼ਰਮਾ 56 ਦੌੜਾਂ ਬਣਾ ਕੇ ਹੋਏ ਆਊਟ 
ਭਾਰਤੀ ਟੀਮ ਦੀ ਪਹਿਲੀ ਵਿਕਟ 121 ਦੌੜਾਂ ਦੇ ਸਕੋਰ 'ਤੇ ਡਿੱਗ ਗਈ। ਕਪਤਾਨ ਰੋਹਿਤ ਸ਼ਰਮਾ 49 ਗੇਂਦਾਂ 'ਚ 56 ਦੌੜਾਂ ਬਣਾ ਕੇ ਆਊਟ ਹੋਏ। ਸ਼ਾਦਾਬ ਖਾਨ ਨੇ ਉਨ੍ਹਾਂ ਨੂੰ ਫਹੀਮ ਅਸ਼ਰਫ ਹੱਥੋਂ ਕੈਚ ਕਰਵਾਇਆ। ਰੋਹਿਤ ਨੇ ਆਪਣੀ ਪਾਰੀ 'ਚ ਛੇ ਚੌਕੇ ਅਤੇ ਚਾਰ ਛੱਕੇ ਜੜੇ। ਹੁਣ ਵਿਰਾਟ ਕੋਹਲੀ ਸ਼ੁਭਮਨ ਗਿੱਲ ਦੇ ਨਾਲ ਕ੍ਰੀਜ਼ 'ਤੇ ਹਨ। 17 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ ਇਕ ਵਿਕਟ 'ਤੇ 122 ਦੌੜਾਂ ਹੈ।

ਸ਼ੁਭਮਨ ਗਿੱਲ ਦਾ ਅਰਧ ਸੈਂਕੜਾ
ਸ਼ੁਭਮਨ ਗਿੱਲ ਨੇ ਆਪਣੇ ਵਨਡੇ ਕਰੀਅਰ ਦਾ ਅੱਠਵਾਂ ਅਰਧ ਸੈਂਕੜਾ 37 ਗੇਂਦਾਂ 'ਚ ਬਣਾਇਆ। ਇਹ ਉਸ ਦਾ ਲਗਾਤਾਰ ਦੂਜਾ ਅਰਧ ਸੈਂਕੜਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਨੇਪਾਲ ਖ਼ਿਲਾਫ਼ 67 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। 13 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ ਬਿਨਾਂ ਕੋਈ ਵਿਕਟ ਗੁਆਏ 96 ਦੌੜਾਂ ਹੈ। ਸ਼ੁਭਮਨ 37 ਗੇਂਦਾਂ 'ਚ 50 ਦੌੜਾਂ ਅਤੇ ਕਪਤਾਨ ਰੋਹਿਤ ਸ਼ਰਮਾ 41 ਗੇਂਦਾਂ 'ਚ 44 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਹਨ। ਰੋਹਿਤ ਨੇ 13ਵੇਂ ਓਵਰ 'ਚ ਸ਼ਾਦਾਬ ਦੀਆਂ ਆਖਰੀ ਤਿੰਨ ਗੇਂਦਾਂ 'ਤੇ ਦੋ ਛੱਕੇ ਅਤੇ ਇਕ ਚੌਕਾ ਲਗਾਇਆ। ਸ਼ਾਦਾਬ ਦੇ 13ਵੇਂ ਓਵਰ ਤੋਂ 19 ਦੌੜਾਂ ਆਈਆਂ।
ਪਿੱਚ ਰਿਪੋਰਟ
ਆਰ ਪ੍ਰੇਮਦਾਸਾ ਸਟੇਡੀਅਮ ਅਜਿਹੀ ਪਿੱਚ ਪੇਸ਼ ਕਰਦਾ ਹੈ ਜੋ ਬੱਲੇਬਾਜ਼ਾਂ ਲਈ ਕਾਫੀ ਅਨੁਕੂਲ ਹੈ। ਖਾਸ ਤੌਰ 'ਤੇ ਸਪਿਨਰ ਇਸ ਟਰੈਕ 'ਤੇ ਟਰਨ ਅਤੇ ਉਛਾਲ ਦੇ ਕਾਰਨ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ। ਬੱਲੇਬਾਜ਼ ਪਿੱਚ ਦੇ ਬੱਲੇਬਾਜ਼ੀ ਸੁਭਾਅ ਦਾ ਫਾਇਦਾ ਉਠਾ ਸਕਦੇ ਹਨ ਅਤੇ ਵੱਡੇ ਸਕੋਰ ਬਣਾ ਸਕਦੇ ਹਨ। ਟਾਸ ਜਿੱਤਣ ਵਾਲੀਆਂ ਟੀਮਾਂ ਪਿੱਛਾ ਕਰਨ ਦੀ ਚੋਣ ਕਰ ਸਕਦੀਆਂ ਹਨ, ਪਹਿਲੀ ਪਾਰੀ ਦਾ ਔਸਤ ਸਕੋਰ 214 ਹੈ।

ਇਹ ਵੀ ਪੜ੍ਹੋ- ਵਿਸ਼ਵ ਕੱਪ ਦੇ ਲਈ ਸਚਿਨ ਨੂੰ ਮਿਲਿਆ ਗੋਲਡਨ ਟਿਕਟ, BCCI ਨੇ ਜੈ ਸ਼ੰਕਰ ਨਾਲ ਸਾਂਝੀ ਕੀਤੀ ਤਸਵੀਰ
ਪਲੇਇੰਗ 11
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇ. ਐੱਲ. ਰਾਹੁਲ, ਈਸ਼ਾਨ ਕਿਸ਼ਨ, ਹਾਰਦਿਕ ਪੰਡਯਾ (ਉਪ ਕਪਤਾਨ), ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਮੁਹੰਮਦ ਸਿਰਾਜ
ਪਾਕਿਸਤਾਨ: ਫਖਰ ਜ਼ਮਾਨ, ਇਮਾਮ-ਉਲ-ਹੱਕ, ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਵਿਕਟਕੀਪਰ), ਆਗਾ ਸਲਮਾਨ, ਇਫਤਿਖਾਰ ਅਹਿਮਦ, ਸ਼ਾਦਾਬ ਖਾਨ, ਮੁਹੰਮਦ ਨਵਾਜ਼, ਸ਼ਾਹੀਨ ਅਫਰੀਦੀ, ਨਸੀਮ ਸ਼ਾਹ, ਹਰਿਸ ਰਊਫ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News