ਏਸ਼ੀਆ ਕੱਪ ਦਾ ਪ੍ਰੋਗਰਾਮ ਤੈਅ, ਪਾਕਿਸਤਾਨ ਨਹੀਂ ਜਾਵੇਗੀ ਭਾਰਤੀ ਟੀਮ : ਅਰੁਣ ਧੂਮਲ

Wednesday, Jul 12, 2023 - 11:22 AM (IST)

ਏਸ਼ੀਆ ਕੱਪ ਦਾ ਪ੍ਰੋਗਰਾਮ ਤੈਅ, ਪਾਕਿਸਤਾਨ ਨਹੀਂ ਜਾਵੇਗੀ ਭਾਰਤੀ ਟੀਮ : ਅਰੁਣ ਧੂਮਲ

ਨਵੀਂ ਦਿੱਲੀ (ਭਾਸ਼ਾ)- ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਦਾ ਬਹੁਤ ਹੀ ਚਰਚਿਤ ਮੁਕਾਬਲਾ ਸ਼੍ਰੀਲੰਕਾ 'ਚ ਹੋਵੇਗਾ, ਕਿਉਂਕਿ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਪਾਕਿਸਤਾਨ ਨਹੀਂ ਜਾਵੇਗੀ। ਆਈ.ਪੀ.ਐੱਲ. ਦੇ ਚੇਅਰਮੈਨ ਅਰੁਣ ਧੂਮਲ ਨੇ ਬੁੱਧਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਧੂਮਲ ਇਸ ਸਮੇਂ ਆਈ.ਸੀ.ਸੀ. ਦੇ ਮੁੱਖ ਕਾਰਜਕਾਰੀਆਂ ਦੀ ਬੈਠਕ ਲਈ ਡਰਬਨ ਵਿੱਚ ਹਨ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਅਤੇ ਪੀ.ਸੀ.ਬੀ. ਮੁਖੀ ਜ਼ਕਾ ਅਸ਼ਰਫ਼ ਨੇ ਏਸ਼ੀਆ ਕੱਪ ਦੇ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਲਈ ਵੀਰਵਾਰ ਦੀ ਆਈ.ਸੀ.ਸੀ. ਬੋਰਡ ਦੀ ਮੀਟਿੰਗ ਤੋਂ ਪਹਿਲਾਂ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ: 'ਇਸ ਉਮਰ ਦਾ ਕੀ ਮਤਲਬ...', ਜਾਣੋ ਅਜਿੰਕਿਆ ਰਹਾਣੇ ਨੂੰ ਕਿਉਂ ਆਇਆ ਇੰਨਾ ਗੁੱਸਾ (ਵੀਡੀਓ)

ਧੂਮਲ ਨੇ ਦੱਸਿਆ ਕਿ ਸਾਡੇ ਸਕੱਤਰ ਨੇ ਪੀ.ਸੀ.ਬੀ. ਦੇ ਮੁਖੀ ਜ਼ਕਾ ਅਸ਼ਰਫ਼ ਨਾਲ ਮੁਲਾਕਾਤ ਕੀਤੀ ਅਤੇ ਏਸ਼ੀਆ ਕੱਪ ਦੇ ਪ੍ਰੋਗਰਾਮ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਇਹ ਉਸ ਨਾਲ ਮੇਲ ਖਾਂਦਾ ਹੈ ਜਿਸ ਬਾਰੇ ਪਹਿਲਾਂ ਗੱਲ ਕੀਤੀ ਗਈ ਸੀ। ਪਾਕਿਸਤਾਨ ਵਿਚ ਲੀਗ ਪੜਾਅ ਦੇ 4 ਮੈਚ ਹੋਣਗੇ ਅਤੇ ਸ਼੍ਰੀਲੰਕਾ ਵਿੱਚ 9 ਮੈਚ ਹੋਣਗੇ। ਇਸ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਵੀ ਸ਼ਾਮਲ ਹਨ। ਜੇਕਰ ਦੋਵੇਂ ਟੀਮਾਂ ਫਾਈਨਲ ਖੇਡਦੀਆਂ ਹਨ ਤਾਂ ਉਹ ਵੀ ਸ਼੍ਰੀਲੰਕਾ 'ਚ ਹੋਵੇਗਾ।

ਇਹ ਵੀ ਪੜ੍ਹੋ : ਦਰਦਨਾਕ ਹਾਦਸਾ; ਮਾਂ ਨੇ ਆਪਣੀ ਹੀ 13 ਮਹੀਨਿਆਂ ਦੀ ਬੱਚੀ 'ਤੇ ਚੜ੍ਹਾ ਦਿੱਤੀ ਕਾਰ, ਮੌਤ

ਉਨ੍ਹਾਂ ਪਾਕਿਸਤਾਨੀ ਮੀਡੀਆ ਵਿੱਚ ਆ ਰਹੀਆਂ ਇਨ੍ਹਾਂ ਅਟਕਲਾਂ ਨੂੰ ਰੱਦ ਕੀਤਾ ਕਿ ਭਾਰਤੀ ਟੀਮ ਪਾਕਿਸਤਾਨ ਜਾਵੇਗੀ। ਪਾਕਿਸਤਾਨ ਦੇ ਖੇਡ ਮੰਤਰੀ ਅਹਿਸਾਨ ਮਜ਼ਾਰੀ ਦੇ ਹਵਾਲੇ ਨਾਲ ਅਜਿਹੀਆਂ ਖਬਰਾਂ ਆ ਰਹੀਆਂ ਸਨ। ਧੂਮਲ ਨੇ ਕਿਹਾ, ''ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ। ਭਾਰਤੀ ਟੀਮ ਜਾਂ ਸਾਡੇ ਸਕੱਤਰ ਪਾਕਿਸਤਾਨ ਨਹੀਂ ਜਾਣਗੇ। ਸਿਰਫ਼ ਪ੍ਰੋਗਰਾਮ ਤੈਅ ਕੀਤਾ ਗਿਆ ਹੈ।'  ਭਾਰਤੀ ਟੀਮ ਸ਼੍ਰੀਲੰਕਾ ਦੇ ਦਾਂਬੁਲਾ 'ਚ ਪਾਕਿਸਤਾਨ ਨਾਲ ਖੇਡ ਸਕਦੀ ਹੈ। ਪਾਕਿਸਤਾਨ ਦਾ ਆਪਣੀ ਧਰਤੀ 'ਤੇ ਇਕਲੌਤਾ ਘਰੇਲੂ ਮੈਚ ਨੇਪਾਲ ਨਾਲ ਹੋਵੇਗਾ। ਇਨ੍ਹਾਂ ਤੋਂ ਇਲਾਵਾ ਪਾਕਿਸਤਾਨ ਵਿਚ ਅਫਗਾਨਿਸਤਾਨ ਬਨਾਮ ਬੰਗਲਾਦੇਸ਼, ਬੰਗਲਾਦੇਸ਼ ਬਨਾਮ ਸ਼੍ਰੀਲੰਕਾ ਅਤੇ ਸ਼੍ਰੀਲੰਕਾ ਬਨਾਮ ਅਫਗਾਨਿਸਤਾਨ ਦੇ ਮੈਚ ਹੋਣਗੇ।

ਇਹ ਵੀ ਪੜ੍ਹੋ: ਨਕਾਬਪੋਸ਼ ਬੰਦੂਕਧਾਰੀਆਂ ਨੇ ਬਾਜ਼ਾਰ 'ਚ ਗੋਲੀਬਾਰੀ ਕਰਨ ਮਗਰੋਂ ਲਾਈ ਅੱਗ, 9 ਲੋਕਾਂ ਦੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News