Asia Cup: ਬੰਗਲਾਦੇਸ਼ ਦੀ ਸ਼੍ਰੀਲੰਕਾ 'ਤੇ 137 ਦੌੜਾਂ ਦੀ ਧਮਾਕੇਦਾਰ ਜਿੱਤ

Sunday, Sep 16, 2018 - 12:52 AM (IST)

ਦੁਬਈ— ਕਪਤਾਨ ਮੁਸ਼ਫਿਕਰ ਰਹੀਮ (144) ਦੇ ਧਮਾਕੇਦਾਰ ਸੈਂਕੜੇ ਨਾਲ ਬੰਗਲਾਦੇਸ਼ ਨੇ ਸ਼੍ਰੀਲੰਕਾ ਨੂੰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਉਦਘਾਟਨੀ ਮੈਚ ਵਿਚ ਸ਼ਨੀਵਾਰ ਨੂੰ ਗਰੁੱਪ-ਬੀ ਦੇ ਮੁਕਾਬਲੇ ਵਿਚ ਇਕਤਰਫਾ ਅੰਦਾਜ਼ ਵਿਚ 137 ਦੌੜਾਂ ਨਾਲ ਹਰਾ ਦਿੱਤਾ। ਬੰਗਲਾਦੇਸ਼ ਨੇ 49.3 ਓਵਰਾਂ ਵਿਚ 261 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਤੋਂ ਬਾਅਦ ਸ਼੍ਰੀਲੰਕਾ ਨੂੰ 35.2 ਓਵਰਾਂ ਵਿਚ 124 ਦੌੜਾਂ 'ਤੇ ਢੇਰ ਕਰ ਦਿੱਤਾ। ਰਹੀਮ ਨੂੰ 150 ਗੇਂਦਾਂ 'ਤੇ 144 ਦੌੜਾਂ ਦੀ ਉਸਦੀ ਸਰਵਸ੍ਰੇਸ਼ਠ ਪਾਰੀ ਲਈ 'ਮੈਨ ਆਫ ਦਿ ਮੈਚ' ਦਾ ਪੁਰਸਕਾਰ ਦਿੱਤਾ ਗਿਆ। ਰਹੀਮ ਦਾ ਇਹ ਛੇਵਾਂ ਸੈਂਕੜਾ ਸੀ ਤੇ ਆਪਣੀ ਪਾਰੀ ਵਿਚ ਉਸ ਨੇ 11 ਚੌਕੇ ਤੇ 4 ਛੱਕੇ ਲਾਏ। ਰਹੀਮ ਨੇ ਮੁਹੰਮਦ ਮਿਥੁਨ (63) ਨਾਲ ਤੀਜੀ ਵਿਕਟ ਲਈ 131 ਦੌੜਾਂ ਦੀ ਸਾਂਝੇਦਾਰੀ ਕੀਤੀ। ਮਿਥੁਨ ਨੇ 68 ਗੇਂਦਾਂ ਦੀ ਆਪਣੀ ਪਾਰੀ ਵਿਚ ਪੰਜ ਚੌਕੇ ਤੇ ਦੋ ਛੱਕੇ ਲਾਏ। ਰਹੀਮ ਆਖਰੀ ਓਵਰ ਵਿਚ 261 ਦੇ ਸਕੋਰ 'ਤੇ ਆਊਟ ਹੋਇਆ।

PunjabKesari
ਬੰਗਲਾਦੇਸ਼ ਦੇ ਓਪਨਰ ਤਮੀਮ ਇਕਬਾਲ ਨੂੰ ਦੂਜੇ ਹੀ ਓਵਰ ਵਿਚ ਸੁਰੰਗਾ ਲਕਮਲ ਦੀ ਗੇਂਦ 'ਤੇ ਖੱਬੀ ਬਾਂਹ ਵਿਚ ਸੱਟ ਲੱਗ ਗਈ ਸੀ ਤੇ ਉਸ ਨੂੰ ਰਿਟਾਇਰ ਹੋ ਕੇ ਬਾਹਰ ਹੋਣਾ ਪਿਆ। ਹਸਪਤਾਲ ਵਿਚ ਸਕੈਨ ਨਾਲ ਉਸਦੀ ਉਂਗਲੀ ਵਿਚ ਫੈਕਚਰ ਦਾ ਪਤਾ ਲੱਗਾ ਪਰ ਬੰਗਲਾਦੇਸ਼ ਦੀ 9ਵੀਂ ਵਿਕਟ 47ਵੇਂ ਓਵਰ ਵਿਚ ਡਿੱਗਣ ਤੋਂ ਬਾਅਦ ਉਹ ਮੈਦਾਨ 'ਤੇ ਪਰਤਿਆ ਤੇ ਰਹੀਮ ਨਾਲ ਆਖਰੀ ਵਿਕਟ ਲਈ 32 ਦੌੜਾਂ ਜੋੜ ਕੇ ਟੀਮ ਨੂੰ 261 ਦੌੜਾਂ ਤਕ ਪਹੁੰਚਾਇਆ। ਤਮੀਮ ਦੇ ਦੋੜਾਂ 'ਤੇ ਅਜੇਤੂ ਰਿਹਾ ਪਰ ਇਸ ਸੱਟ ਕਾਰਨ ਉਹ ਹੁਣ ਘੱਟ ਤੋਂ ਘੱਟ ਛੇ ਹਫਤੇ ਤਕ ਮੈਦਾਨ ਤੋਂ ਬਾਹਰ ਰਹੇਗਾ। 
ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾਈ ਟੀਮ ਦੀ ਸ਼ੁਰੂਆਤ ਕਾਫੀ ਖਰਾਬ ਰਹੀ ਤੇ ਉਸ ਨੇ  ਆਪਣੀਆਂ  4 ਵਿਕਟਾਂ 38 ਦੌੜਾਂ 'ਤੇ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਦੇ ਬੱਲੇਬਾਜ਼ ਦਬਾਅ ਵਿਚ ਆ ਗਏ ਤੇ ਪੂਰੀ ਟੀਮ 35.2 ਓਵਰਾਂ ਵਿਚ 124 ਦੌੜਾਂ 'ਤੇ ਆਲ ਆਊਟ ਹੋ ਗਈ। ਉਸ ਵਲੋਂ ਸਭ ਤੋਂਵੱਧ ਦੌੜਾਂ 29 ਦੌੜਾਂ ਦਿਲਰੁਬਾਨ ਪਰੇਰਾ ਨੇ ਬਣਾਈਆਂ। ਉਸ ਨੇ 44 ਗੇਂਦਾਂ ਦਾ ਸਾਹਮਣਾ ਕਰਦਿਆਂ 2 ਛੱਕੇ ਲਾਏ।


Related News