ਏਸ਼ੀਆ ਕੱਪ ਵਿਸ਼ਵ ਕੱਪ ਦੇ ਲਈ ਭਾਰਤ ਦੀਆਂ ਤਿਆਰੀਆਂ ਦਾ ਮੁੱਖ ਹਿੱਸਾ : ਟਿਮ ਸਾਊਦੀ

Tuesday, Aug 22, 2023 - 12:24 PM (IST)

ਮੁੰਬਈ- ਵਿਸ਼ਵ ਕੱਪ ਸ਼ੁਰੂ ਹੋਣ 'ਚ ਹੁਣ ਜਦੋਂ ਕਿ ਦੋ ਮਹੀਨਿਆਂ ਤੋਂ ਘੱਟ ਦਾ ਸਮਾਂ ਬਚਿਆ ਹੈ ਤਾਂ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ ਟਿਮ ਸਾਊਦੀ ਦਾ ਮੰਨਣਾ ਹੈ ਕਿ ਏਸ਼ੀਆ ਕੱਪ ਹਰ ਚਾਰ ਸਾਲ 'ਚ ਹੋਣ ਵਾਲੀ ਪ੍ਰਤੀਯੋਗਿਤਾ ਲਈ ਭਾਰਤ ਦੀਆਂ ਤਿਆਰੀਆਂ ਦਾ ਵੱਡਾ ਹਿੱਸਾ ਹੋਵੇਗਾ। ਭਾਰਤ ਨੇ 30 ਅਗਸਤ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਲਈ 17 ਖਿਡਾਰੀਆਂ ਦੀ ਚੋਣ ਕੀਤੀ ਹੈ। ਉਨ੍ਹਾਂ ਨੇ ਕੇ.ਐੱਲ ਰਾਹੁਲ ਦੇ ਬੈਕਅਪ ਦੇ ਰੂਪ 'ਚ ਸੰਜੂ ਸੈਮਸਨ ਨੂੰ ਵੀ ਟੀਮ 'ਚ ਰੱਖਿਆ ਹੈ। 

ਇਹ ਵੀ ਪੜ੍ਹੋ- ਧੋਨੀ ਦੀ ਟੀਮ ਨੇ ਰਚਿਆ ਇਤਿਹਾਸ, IPL 'ਚ ਇਹ ਮੁਕਾਮ ਹਾਸਲ ਕਰਨ ਵਾਲੀ ਪਹਿਲੀ ਟੀਮ ਬਣੀ CSK
ਸਾਊਦੀ ਨੇ ਕਿਹਾ ਕਿ ਵਿਸ਼ਵ ਕੱਪ ਤੋਂ ਪਹਿਲਾਂ ਤੁਸੀਂ ਜਿੰਨਾ ਹੋ ਸਕੇ ਇਕੱਠੇ ਮਿਲ ਕੇ ਖੇਡਣਾ ਚਾਹੁੰਦੇ ਹੋ। ਪਰ ਮੈਨੂੰ ਲੱਗਦਾ ਹੈ ਕਿ ਤੁਸੀਂ ਏਸ਼ੀਆ ਕੱਪ 'ਤੇ ਧਿਆਨ ਦੇ ਰਹੇ ਹੋ। ਆਪਣੀ ਟੀਮ ਨੂੰ ਇਕੱਠੇ ਖੇਡਣ ਦਾ ਮੌਕਾ ਦੇਣ ਲਈ ਇਸ ਤੋਂ ਬਿਹਤਰ ਕੁਝ ਨਹੀਂ ਹੋ ਸਕਦਾ ਹੈ। ਮੇਰਾ ਮੰਨਣਾ ਹੈ ਕਿ ਏਸ਼ੀਆ ਕੱਪ ਭਾਰਤ ਦੀਆਂ ਤਿਆਰੀਆਂ ਦਾ ਵੱਡਾ ਹਿੱਸਾ ਹੋਵੇਗਾ। ਸਾਊਦੀ ਨੇ ਮੰਨਿਆ ਕਿ ਭਾਰਤੀ ਬੱਲੇਬਾਜ਼ਾਂ ਨੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਲਈ ਉਚਿਤ ਰਣਨੀਤੀ ਤਿਆਰ ਕੀਤੀ ਹੋਵੇਗੀ ਪਰ ਨਾਲ ਹੀ ਕਿਹਾ ਕਿ ਉਨ੍ਹਾਂ ਦੇ ਹਮਵਤਨ ਟ੍ਰੇਂਟ ਬੋਲਟ ਅਤੇ ਪਾਕਿਸਤਾਨ ਦੇ ਸ਼ਾਹੀਨ ਸ਼ਾਹ ਅਫਰੀਦੀ ਬੱਲੇਬਾਜ਼ਾਂ ਲਈ ਪਰੇਸ਼ਾਨੀ ਖੜ੍ਹੀ ਕਰ ਸਕਦੇ ਹਨ।  ਉਨ੍ਹਾਂ ਨੇ ਕਿਹਾ ਕਿ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ਾਂ ਨੂੰ ਟੀਮ 'ਚ ਰੱਖਣਾ ਹਮੇਸ਼ਾ ਫ਼ਾਇਦੇ ਦਾ ਸੌਦਾ ਹੁੰਦਾ ਹੈ। ਬੱਲੇਬਾਜ਼ ਅਮੂਮਨ ਅਜਿਹੇ ਗੇਂਦਬਾਜ਼ਾਂ ਦਾ ਘੱਟ ਸਾਹਮਣਾ ਕਰਦੇ ਹਨ। ਖੱਬੇ ਹੱਥ ਦੇ ਦੋ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਅਤੇ ਟ੍ਰੇਂਟ ਬੋਲਟ ਬਿਹਤਰੀਨ ਗੇਂਦਬਾਜ਼ ਹਨ ਅਤੇ ਸਾਲਾਂ ਤੋਂ ਕਈ ਖਿਡਾਰੀਆਂ ਲਈ ਸਿਰਦਰਦ ਬਣੇ ਹੋਏ ਹਨ। ਸਾਊਦੀ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਵੱਡਾ ਮਸਲਾ ਹੋਵੇਗਾ। ਭਾਰਤ ਦੇ ਕੋਲ ਵਿਸ਼ਵ ਪੱਧਰੀ ਖਿਡਾਰੀ ਹਨ ਅਤੇ ਉਨ੍ਹਾਂ ਨੇ ਹਰੇਕ ਗੇਂਦਬਾਜ਼ ਲਈ ਠੋਸ ਰਣਨੀਤੀ ਤਿਆਰ ਕਰਕੇ ਰੱਖੀ ਹੋਵੇਗੀ। 

ਇਹ ਵੀ ਪੜ੍ਹੋ- ਭਾਰਤੀ ਜੂਨੀਅਰ ਹਾਕੀ ਟੀਮ ਨੇ ਇੰਗਲੈਂਡ ਨੂੰ 4-0 ਨਾਲ ਹਰਾਇਆ
ਇਸ 24 ਸਾਲਾਂ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਨਿਊਜ਼ੀਲੈਂਡ ਨੂੰ ਉਮੀਦ ਹੈ ਕਿ ਕੇਨ ਵਿਲਿਅਮਸਨ ਵਿਸ਼ਵ ਕੱਪ ਤੱਕ ਫਿੱਟ ਹੋ ਜਾਣਗੇ। ਉਨ੍ਹਾਂ ਕਿਹਾ ਕਿ ਕੇਨ ਵਿਸ਼ਵ ਕੱਪ ਤੱਕ ਫਿੱਟ ਹੋਣ ਲਈ ਆਪਣੇ ਤਰਫੋਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਵਿਸ਼ਵ ਕੱਪ ਕਰੀਬ ਹੋਣ ਤੱਕ ਅਸੀਂ ਨਹੀਂ ਜਾਣਦੇ ਕਿ ਉਹ ਉਪਲੱਬਧ ਰਹਿਣਗੇ ਜਾਂ ਨਹੀਂ। ਕੇਨ ਦੇ ਮਾਮਲੇ 'ਚ ਸਾਨੂੰ ਊਡੀਕ ਕਰਨੀ ਹੋਵੇਗੀ। 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News