Asia Cup 2023: ਅਫ਼ਗਾਨਿਸਤਾਨ ਦਾ ਸੁਪਨਾ ਟੁੱਟਿਆ, ਰੋਮਾਂਚਕ ਮੁਕਾਬਲਾ ਜਿੱਤ ਕੇ ਸੁਪਰ 4 'ਚ ਪਹੁੰਚੀ ਸ਼੍ਰੀਲੰਕਾ

Tuesday, Sep 05, 2023 - 10:48 PM (IST)

Asia Cup 2023: ਅਫ਼ਗਾਨਿਸਤਾਨ ਦਾ ਸੁਪਨਾ ਟੁੱਟਿਆ, ਰੋਮਾਂਚਕ ਮੁਕਾਬਲਾ ਜਿੱਤ ਕੇ ਸੁਪਰ 4 'ਚ ਪਹੁੰਚੀ ਸ਼੍ਰੀਲੰਕਾ

ਸਪੋਰਟਸ ਡੈਸਕ: ਏਸ਼ੀਆ ਕੱਪ 2023 ਦੇ ਗਰੁੱਪ ਸਟੇਜ ਦਾ ਅਖ਼ੀਰਲਾ ਮੁਕਾਬਲਾ ਬੇਹੱਦ ਰੋਮਾਂਚਕ ਰਿਹਾ। ਲਾਹੋਰ ਦੇ ਗੱਦਾਫੀ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਵਿਚ ਸ਼੍ਰੀਲੰਕਾ ਨੇ 2 ਦੌੜਾਂ ਨਾਲ ਜਿੱਤ ਹਾਸਲ ਕਰ ਕੇ ਸੁਪਰ 4 ਵਿਚ ਜਗ੍ਹਾ ਪੱਕੀ ਕਰ ਲਈ। ਹਾਲਾਂਕਿ ਅਫ਼ਗਾਨਿਸਤਾਨ ਦੀ ਟੀਮ ਜਿੱਤ ਦੀਆਂ ਬਰੂਹਾਂ 'ਤੇ ਖੜ੍ਹੀ ਸੀ ਪਰ ਉਸ ਨੂੰ ਸੁਪਰ 4 ਵਿਚ ਪਹੁੰਚਣ ਲਈ ਸਿਰਫ਼ ਜਿੱਤ ਨਹੀਂ ਸਗੋਂ ਵੱਡੀ ਜਿੱਤ ਦੀ ਲੋੜ ਸੀ। ਮੈਚ ਨੂੰ ਜਲਦੀ ਜਿੱਤਣ ਦੀ ਕੋਸ਼ਿਸ਼ ਵਿਚ ਅਫ਼ਗਾਨਿਸਤਾਨ ਨੇ ਅਖ਼ੀਰਲੇ ਪਲਾਂ ਵਿਚ ਜਾ ਕੇ ਮੈਚ ਵੀ ਗੁਆ ਦਿੱਤਾ ਤੇ ਸੁਪਰ 4 ਵਿਚ ਜਾਣ ਦਾ ਮੌਕਾ ਵੀ।

ਇਹ ਖ਼ਬਰ ਵੀ ਪੜ੍ਹੋ - ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਮਾਮਲੇ 'ਚ ED ਦੀ ਵੱਡੀ ਕਾਰਵਾਈ: ਕਰੋੜਾਂ ਦਾ ਸੋਨਾ ਤੇ ਗਹਿਣੇ ਜ਼ਬਤ

ਦਰਅਸਲ ਅਫ਼ਗਾਨਿਸਤਾਨ ਨੂੰ ਸੁਪਰ 4 ਵਿਚ ਪਹੁੰਚਣ ਲਈ ਮਿਲੇ ਟੀਚੇ ਨੂੰ 37.1 ਓਵਰਾਂ ਵਿਚ ਹਾਸਲ ਕਰਨ ਦੀ ਲੋੜ ਸੀ ਤਾਂ ਜੋ ਉਹ ਨੈੱਟ ਰਨ ਰੇਟ ਵਿਚ ਸ਼੍ਰੀਲੰਕਾ ਨੂੰ ਪਿੱਛੇ ਛੱਡ ਸਕੇ ਤੇ 2 ਅੰਕ ਲੈ ਕੇ ਸੁਪਰ 4 ਵਿਚ ਪਹੁੰਚ ਸਕੇ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ ਤੇ ਅਫ਼ਗਾਨਿਸਤਾਨ ਨੂੰ ਜਿੱਤ ਲਈ 291 ਦੌੜਾਂ ਦਾ ਟੀਚਾ ਦਿੱਤਾ ਸੀ। ਅਫ਼ਗਾਨਿਸਤਾਨ ਨੂੰ ਕੁਆਲੀਫ਼ਾਈਕਰ ਵਾਸਤੇ ਇਸ ਟੀਚੇ ਨੂੰ 38ਵੇਂ ਓਵਰ ਤਕ ਹਾਸਲ ਕਰਨ ਦੀ ਲੋੜ ਸੀ। 37ਵੇਂ ਓਵਰ ਵਿਚ ਰਾਸ਼ਿਦ ਖ਼ਾਨ ਨੇ ਲਗਾਤਾਰ 3 ਚੌਕੇ ਜੜ ਕੇ ਟੀਮ ਨੂੰ ਕੁਆਲੀਫ਼ੀਕੇਸ਼ਨ ਦੇ ਬੇਹੱਦ ਕਰੀਬ ਵੀ ਪਹੁੰਚਾ ਦਿੱਤਾ ਸੀ। ਫ਼ਿਰ ਟੀਮ ਨੂੰ 1 ਗੇਂਦ ਵਿਚ 3 ਦੌੜ ਦੀ ਲੋੜ ਸੀ ਪਰ ਇਸ ਕੋਸ਼ਿਸ਼ ਵਿਚ ਅਫ਼ਗਾਨਿਸਤਾਨ ਨੇ 2 ਵਿਕਟਾਂ ਗੁਆ ਦਿੱਤੀਆਂ ਤੇ ਇਹ ਮੁਕਾਬਲਾ ਵੀ ਹਾਰ ਗਈ।

ਇਹ ਖ਼ਬਰ ਵੀ ਪੜ੍ਹੋ - ਨਸ਼ਾ ਤਸਕਰਾਂ ਨੇ ਪੁਲਸ ਮੁਲਾਜ਼ਮ ’ਤੇ ਚੜ੍ਹਾ ’ਤੀ ਥਾਰ ; ਲੱਤ ਤੇ ਬਾਂਹ ਟੁੱਟੀ

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ 50 ਓਵਰਾਂ 'ਚ 8 ਵਿਕਟਾਂ ਗੁਆ ਕੇ 291 ਦੌੜਾਂ ਬਣਾਈਆਂ ਤੇ ਅਫਗਾਨਿਸਤਾਨ ਨੂੰ ਜਿੱਤ ਲਈ 292 ਦੌੜਾਂ ਦਾ ਟੀਚਾ ਦਿੱਤਾ। ਸ਼੍ਰੀਲੰਕਾ ਲਈ ਕੁਸਲ ਮੇਂਡਿਸ ਨੇ ਸਭ ਤੋਂ ਵੱਧ 92 ਦੌੜਾਂ, ਪਥੁਮ ਨਿਸਾਂਕਾ ਨੇ 41 ਦੌੜਾਂ, ਦਿਮੁਥ ਕਰੁਣਾਰਤਨੇ ਨੇ 32 ਦੌੜਾਂ, ਸਦੀਰਾ ਸਮਰਵਿਕਰਮਾ ਨੇ 3 ਦੌੜਾਂ, ਚਰਿਥ ਅਸਲਾਂਕਾ ਨੇ 36 ਦੌੜਾਂ, ਧਨੰਜੈ ਡਿ ਸਿਲਵਾ ਨੇ 14, ਦਾਸੁਨ ਸ਼ਨਾਕਾ 5 ਦੌੜਾਂ, ਦੁਨਿਥ ਵੇਲੇਜ ਨੇ 33 ਦੌੜਾਂ ਤੇ ਮਹੀਸ਼ ਥਿਕਸ਼ਾਨਾ ਨੇ 28 ਦੌੜਾਂ ਬਣਾਈਆਂ ਅਫਗਾਨਿਸਤਾਨ ਨੇ ਮੁਜੀਬ ਉਰ ਰਹਿਮਾਨ ਨੇ 1, ਗੁਲਬਦੀਨ ਨਾਇਬ ਨੇ 4, ਰਾਸ਼ਿਦ ਖਾਨ ਨੇ 2 ਵਿਕਟਾਂ ਲਈਆਂ।

ਇਹ ਖ਼ਬਰ ਵੀ ਪੜ੍ਹੋ - Part Time Job ਦੀ ਭਾਲ 'ਚ ਹੋ ਤਾਂ ਹੋ ਜਾਓ ਸਾਵਧਾਨ, ਕਿਤੇ ਕਰ ਨਾ ਬੈਠੀਓ ਅਜਿਹੀ ਗਲਤੀ

ਟੀਚੇ ਦਾ ਪਿੱਛਾ ਕਰਨ ਉਤਰੀ ਅਫ਼ਗਾਨਿਸਤਾਨ ਦੀ ਟੀਮ 37.3 ਓਵਰਾਂ 'ਚ 289 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਤੇ ਮਹਿਜ਼ 2 ਦੌੜਾਂ ਨਾਲ ਮੁਕਾਬਲਾ ਗੁਆ ਬੈਠੀ। ਅਫਗਾਨਿਸਤਾਨ ਲਈ ਮੁਹੰਮਦ ਨਬੀ ਨੇ 65 ਦੌੜਾਂ, ਰਹਿਮਾਨੁਲ੍ਹਾ ਗੁਰਬਾਜ਼ ਨੇ 4 ਦੌੜਾਂ, ਇਬ੍ਰਾਹਿਮ ਜ਼ਾਦਰਾਨ ਨੇ 7 ਦੌੜਾਂ, ਗੁਲਬਦੀਨ ਨਾਇਬ ਨੇ 22 ਦੌੜਾਂ, ਰਹਿਮਤ ਸ਼ਾਹ ਨੇ 45 ਦੌੜਾਂ, ਹਸ਼ਮਤੁਲ੍ਹਾ ਸ਼ਾਹਿਦੀ ਨੇ 59 ਦੌੜਾਂ ਤੇ ਕਰੀਮ ਜਨਤ ਨੇ 22 ਦੌੜਾਂ, ਨਜੀਬੁਲ੍ਹਾ ਜ਼ਾਦਰਾਨ 23 ਤੇ ਰਾਸ਼ਿਦ ਖਾਨ ਨੇ 16 ਗੇਂਦਾਂ ਵਿਚ 4 ਚੌਕਿਆਂ ਤੇ 1 ਛੱਕੇ ਸਦਕਾ 27 ਦੌੜਾਂ ਬਣਾਈਆਂ। ਅਖ਼ੀਰ ਵਿਚ ਜਦੋਂ ਟੀਮ ਨੂੰ ਜਿੱਤ ਲਈ 3 ਦੌੜਾਂ ਦੀ ਹੀ ਲੋੜ ਸੀ ਤਾਂ ਮੁਜੀਬ ਉਰ ਰਹਿਮਾਨ ਤੇ ਫਜ਼ਲਾਕ ਫਾਰੂਕੀ ਬਿਨਾ ਖਾਤਾ ਖੋਲ੍ਹੇ ਹੀ ਆਊਟ ਹੋ ਗਏ ਤੇ ਅਫ਼ਗਾਨਿਸਤਾਨ ਇਹ ਮੁਕਾਬਲਾ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News