Asia Cup 2023: ਭਲਕੇ ਆਹਮੋ-ਸਾਹਮਣੇ ਹੋਣਗੀਆਂ ਸ਼੍ਰੀਲੰਕਾ ਅਤੇ ਬੰਗਲਾਦੇਸ਼ ਦੀਆਂ ਟੀਮਾਂ

Friday, Sep 08, 2023 - 05:38 PM (IST)

Asia Cup 2023: ਭਲਕੇ ਆਹਮੋ-ਸਾਹਮਣੇ ਹੋਣਗੀਆਂ ਸ਼੍ਰੀਲੰਕਾ ਅਤੇ ਬੰਗਲਾਦੇਸ਼ ਦੀਆਂ ਟੀਮਾਂ

ਨਵੀਂ ਦਿੱਲੀ- ਏਸ਼ੀਆ ਕੱਪ 2023 'ਚ 9 ਸਤੰਬਰ ਨੂੰ ਸ਼੍ਰੀਲੰਕਾ ਅਤੇ ਬੰਗਲਾਦੇਸ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਵੇਗੀ। ਇਹ ਮੈਚ ਕੰਲੋਬੋ 'ਚ ਖੇਡਿਆ ਜਾਵੇਗਾ। ਬੰਗਲਾਦੇਸ਼ ਦੇ ਲਈ ਇਹ ਮੈਚ ਕਰੋ ਜਾ ਮਰੋ ਤੋਂ ਘੱਟ ਨਹੀਂ ਹੈ। ਜੇਕਰ ਸ਼੍ਰੀਲੰਕਾ ਦੇ ਖ਼ਿਲਾਫ਼ ਬੰਗਲਾਦੇਸ਼ ਦੀ ਟੀਮ ਹਾਰ ਜਾਂਦੀ ਹੈ ਤਾਂ ਫਿਰ ਉਸ ਦਾ ਬਾਹਰ ਹੋਣਾ ਲਗਭਗ ਤੈਅ ਹੋ ਜਾਵੇਗਾ। ਬੰਗਲਾਦੇਸ਼ ਨੂੰ ਲਾਹੌਰ 'ਚ ਸੁਪਰ-4 ਦੇ ਪਹਿਲੇ ਮੈਚ 'ਚ ਪਾਕਿਸਤਾਨ ਤੋਂ ਸੱਤ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਇਸ ਦੇ ਲਈ ਸ਼੍ਰੀਲੰਕਾ ਦੇ ਖ਼ਿਲਾਫ਼ ਮੈਚ ਕਰੋ ਜਾਂ ਮਰੋ ਵਰਗਾ ਬਣ ਗਿਆ ਹੈ। ਬੰਗਲਾਦੇਸ਼ ਦੇ ਸਾਹਮਣੇ ਸ਼੍ਰੀਲੰਕਾ ਦੀ ਸਖ਼ਤ ਚੁਣੌਤੀ ਹੋਵੇਗੀ ਜੋ ਸੁਪਰ ਚਾਰ 'ਚ ਜਿੱਤ ਦੇ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਾ ਚਾਹੇਗਾ। 

ਇਹ ਵੀ ਪੜ੍ਹੋ- Asia Cup 2023: ਪਾਕਿ ਖ਼ਿਲਾਫ਼ ਮੈਚ ਤੋਂ ਪਹਿਲਾਂ ਭਾਰਤੀ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ, ਬੁਮਰਾਹ ਦੀ ਟੀਮ 'ਚ ਹੋਈ ਵਾਪਸੀ
ਬੰਗਲਾਦੇਸ਼ ਨੇ ਲੀਗ ਸਟੇਜ਼ ਤੋਂ ਨਜ਼ਮੁਲ ਹੁਸੈਨ ਸ਼ਾਂਤੋ ਅਤੇ ਮੇਹਦੀ ਹਸਨ ਮਿਰਾਜ ਨੇ ਸੈਂਕੜਿਆਂ ਦੀ ਮਦਦ ਨਾਲ ਅਫਗਾਨਿਸਤਾਨ ਦੇ ਖ਼ਿਲਾਫ਼ ਪੰਜ ਵਿਕਟਾਂ 'ਤੇ 334 ਦੌੜਾਂ ਬਣਾਈਆਂ ਸਨ, ਪਰ ਇਸ ਤੋਂ ਬਾਅਦ ਅਗਲੇ ਦੋ ਮੈਚਾਂ 'ਚ ਉਸ ਦੇ ਬੱਲੇਬਾਜ਼ ਨਹੀਂ ਚੱਲ ਪਾਏ। ਸ਼੍ਰੀਲੰਕਾ ਦੇ ਖ਼ਿਲਾਫ਼ ਉਸ ਦੀ ਟੀਮ 164 ਜਦੋਂਕਿ ਪਾਕਿਸਤਾਨ ਦੇ ਖ਼ਿਲਾਫ਼ 193 ਦੌੜਾਂ 'ਤੇ ਆਲਆਊਟ ਹੋ ਗਈ ਸੀ। ਹੁਣ ਫਿਰ ਤੋਂ ਉਨ੍ਹਾਂ ਦੇ ਸਾਹਮਣੇ ਸ਼੍ਰੀਲੰਕਾ ਦੀ ਟੀਮ ਹੈ ਜਿਸ 'ਤੇ ਮਹੀਸ਼ ਤਿਕਸ਼ਨਾ ਅਤੇ ਮਥੀਸ਼ਾ ਪਾਥਿਰਾਨਾ ਵਰਗੇ ਗੇਂਦਬਾਜ਼ ਹਨ। ਗਰੁੱਪ ਬੀ ਦੇ ਮੈਚ 'ਚ ਇਨ੍ਹਾਂ ਦੋਵਾਂ ਗੇਂਦਬਾਜ਼ਾਂ ਨੇ ਬੰਗਲਾਦੇਸ਼ ਨੂੰ 200 ਤੋਂ ਘੱਟ ਦੇ ਸਕੋਰ 'ਤੇ ਰੋਕਣ 'ਚ ਮੁੱਖ ਭੂਮਿਕਾ ਨਿਭਾਈ ਸੀ। ਸ਼੍ਰੀਲੰਕਾ ਦਾ ਗੇਂਦਬਾਜ਼ੀ ਵਿਭਾਗ ਕਾਫ਼ੀ ਮਜ਼ਬੂਤ ਹੈ ਜਿਸ 'ਚ ਕਸੂਨ ਰਜਿਤਾ ਵੀ ਸ਼ਾਮਲ ਹੈ ਜਿਨ੍ਹਾਂ ਨੇ ਅਫਗਾਨਿਸਤਾਨ ਦੇ ਖ਼ਿਲਾਫ਼ ਦੋ ਦੌੜਾਂ ਦੀ ਕਰੀਬੀ ਜਿੱਤ 'ਚ ਚਾਰ ਵਿਕਟਾਂ ਲਈਆਂ ਸਨ। ਬੰਗਲਾਦੇਸ਼ ਨੂੰ ਜੇਕਰ ਇਨ੍ਹਾਂ ਗੇਂਦਬਾਜ਼ਾਂ ਦੇ ਸਾਹਮਣੇ ਚੰਗਾ ਸਕੋਰ ਖੜ੍ਹਾ ਕਰਨਾ ਹੈ ਤਾਂ ਉਸ ਦੇ ਚੋਟੀ ਦੇ ਕ੍ਰਮ ਦੇ ਬੱਲੇਬਾਜ਼ਾਂ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ। 

ਇਹ ਵੀ ਪੜ੍ਹੋ- ਵਿਸ਼ਵ ਕੱਪ ਦੇ ਲਈ ਸਚਿਨ ਨੂੰ ਮਿਲਿਆ ਗੋਲਡਨ ਟਿਕਟ, BCCI ਨੇ ਜੈ ਸ਼ੰਕਰ ਨਾਲ ਸਾਂਝੀ ਕੀਤੀ ਤਸਵੀਰ
ਬੰਗਲਾਦੇਸ਼ ਨੂੰ ਸ਼ਾਂਤੋ ਦੀ ਕਮੀ ਮਹਿਸੂਸ ਹੋਵੇਗੀ ਜੋ ਜ਼ਖਮੀ ਹੋਣ ਕਾਰਨ ਏਸ਼ੀਆ ਕੱਪ ਤੋਂ ਬਾਹਰ ਹੋ ਗਏ ਹਨ। ਲਿਟੱਨ ਦਾਸ ਹਾਲਾਂਕਿ ਟੀਮ ਨਾਲ ਜੁੜ ਗਏ ਹਨ ਅਤੇ ਟੀਮ ਨੂੰ ਉਸ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਸ਼੍ਰੀਲੰਕਾ ਦੇ ਬੱਲੇਬਾਜ਼ ਅਧਿਕਰਤ ਮੌਕਿਆਂ 'ਤੇ ਛਾਪ ਛੱਡਣ 'ਚ ਨਾਕਾਮ ਰਹੇ ਹਨ ਪਰ ਬੰਗਲਾਦੇਸ਼ ਦੇ ਗੇਂਦਬਾਜ਼ ਵੀ ਹਾਲੇ ਤੱਕ ਕੋਈ ਖ਼ਾਸ ਕਮਾਲ ਨਹੀਂ ਦਿਖਾ ਪਾਏ ਹਨ।
ਸ਼੍ਰੀਲੰਕਾ ਨੂੰ ਚੋਟੀ ਦੇ ਕ੍ਰਮ ਦੇ ਬੱਲੇਬਾਜ਼ਾਂ ਤੋਂ ਉਪਯੋਗੀ ਯੋਗਦਾਨ ਦੀ ਉਮੀਦ ਰਹੇਗੀ। ਬੰਗਲਾਦੇਸ਼ ਨੂੰ ਜੇਕਰ ਸ਼੍ਰੀਲੰਕਾ ਨੂੰ ਘੱਟ ਸਕੋਰ 'ਤੇ ਰੋਕਣਾ ਹੈ ਤਾਂ ਤਕਸੀਨ ਅਹਿਮਦ ਅਤੇ ਸ਼ੋਰੀਫੁਲ ਇਸਲਾਮ ਤੋਂ ਇਲਾਵਾ ਕਪਤਾਨ ਸ਼ਾਕਿਬ ਅਲ ਹਸਨ ਨੂੰ ਵੀ ਚੰਗੀ ਗੇਂਦਬਾਜ਼ੀ ਕਰਨੀ ਹੋਵੇਗੀ। 

ਇਹ ਵੀ ਪੜ੍ਹੋ- ਕ੍ਰਿਕਟ ਵਿਸ਼ਵ ਕੱਪ ਟੀਮ ਤੋਂ ਬਾਹਰ ਹੋਣ 'ਤੇ ਸ਼ਿਖਰ ਧਵਨ ਦੀ ਪਹਿਲੀ ਪ੍ਰਤੀਕਿਰਿਆ ਆਈ ਸਾਹਮਣੇ
ਬੰਗਲਾਦੇਸ਼ ਦੀ ਸੰਭਾਵਿਤ ਪਲੇਇੰਗ 11- ਮੇਹਦੀ ਹਸਨ ਮਿਰਾਜ, ਮੁਹੰਮਦ ਨਈਮ , ਲਿਟਨ ਦਾਸ, ਅਨਾਮੁਲ ਹਸਕ ਬਿਜਾਯ, ਸ਼ਾਕਿਬ ਅਲ ਹਸਨ (ਕਪਤਾਨ ) ਮੁਸ਼ਫਿਕੁਰ ਰਹੀਮ (ਵਿਕਟਕੀਪਰ), ਅਫੀਫ ਹੁਸੈਨ, ਮੇਹਦੀ ਹਸਨ, ਸ਼ੋਰੀਫੁਲ ਇਸਲਾਮ, ਤਕਸੀਨ ਅਹਿਮਦ ਅਤੇ ਮੁਸਤਫਿਜੁਰ ਰਹਿਮਾਨ।
ਸ਼੍ਰੀਲੰਕਾ ਦੀ ਸੰਭਾਵਿਤ ਪਲੇਇੰਗ 11-  ਪਥੁਮ ਨਿਕਾਂਸਾ, ਦਿਮੁਥ ਕਰੂਣਾਰਤਨੇ, ਕੁਸਲ ਮੇਂਡਿਸ (ਉਪਕਤਾਨ ਅਤੇ ਵਿਕਟਕੀਪਰ), ਚਰਿਥ ਅਸਲਾਂਕਾ, ਧਨਜੈ ਡਿਸਿਲਵਾ, ਸਦੀਰਾਾ ਸਮਰਵਿਕਰਮਾ, ਦਸੁਨ ਸ਼ਨਾਕਾ (ਕਪਤਾਨ), ਮਹੀਸ਼ ਤਿਕਸ਼ਨਾ, ਡੁਨਿਥ ਤੇਲਲਾਗੇ, ਮਥੀਸ਼ਾ ਪਥਿਰਾਨਾ ਅਤੇ ਕਾਸੁਨ ਰਾਜਿਤਾ। 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News