ਪਾਕਿ ਤੋਂ ਜਿੱਤ ਤੋਂ ਬਾਅਦ ਇਰਫਾਨ ਨੇ ਸ਼੍ਰੀਲੰਕਾ ਨੂੰ ਕਿਉਂ ਦੱਸਿਆ ਫਿਊਚਰ ਟੀਮ?

09/15/2023 1:01:23 PM

ਸਪੋਰਟਸ ਡੈਸਕ- ਸ਼੍ਰੀਲੰਕਾ ਏਸ਼ੀਆ ਕੱਪ 2023 ਦੇ ਫਾਈਨਲ 'ਚ ਪਹੁੰਚਣ ਵਾਲੀ ਦੂਜੀ ਟੀਮ ਬਣੀ। ਸ਼੍ਰੀਲੰਕਾ ਨੇ ਸੁਪਰ-4 'ਚ ਪਾਕਿਸਤਾਨ ਨੂੰ ਡੀ.ਐੱਲ.ਐੱਸ. ਮੈਥਡ ਦੇ ਰਾਹੀਂ 2 ਵਿਕਟਾਂ ਨਾਲ ਹਰਾ ਕੇ ਫਾਈਨਲ ਦੀ ਟਿਕਟ ਬੁੱਕ ਕਰ ਲਈ। ਹੁਣ ਟੂਰਨਾਮੈਂਟ ਦਾ ਫਾਈਨਲ 17 ਸਤੰਬਰ ਐਤਵਾਰ ਨੂੰ ਭਾਰਤ ਅਤੇ ਸ਼੍ਰੀਲੰਕਾ ਦੇ ਵਿਚਾਲੇ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਸਾਬਕਾ ਭਾਰਤੀ ਆਲਰਾਊਂਡਰ ਇਰਫਾਨ ਪਠਾਨ ਨੇ ਪਾਕਿਸਤਾਨ ਤੋਂ ਜਿੱਤ ਤੋਂ ਬਾਅਦ ਸ਼੍ਰੀਲੰਕਾ ਨੂੰ ਫਿਊਚਰ ਭਾਵ ਭਵਿੱਖ ਦੀ ਟੀਮ ਦੱਸਿਆ।

ਇਹ ਵੀ ਪੜ੍ਹੋ- ਸ਼੍ਰੇਅਸ ਅਈਅਰ ਦੀ ਪਿੱਠ ਦੀ ਤਕਲੀਫ ਵਧੀ, ਬੰਗਲਾਦੇਸ਼ ਦੇ ਖ਼ਿਲਾਫ਼ ਮੈਚ 'ਚ ਖੇਡਣਾ ਮੁਸ਼ਕਿਲ
ਸਾਬਕਾ ਭਾਰਤੀ ਆਲਰਾਊਂਡਰ ਨੇ ਦੱਸਿਆ ਕਿ ਆਖਰ ਕਿਉਂ ਸ਼੍ਰੀਲੰਕਾ ਫਿਊਚਰ ਦੀ ਟੀਮ ਹੈ। ਪਠਾਨ ਨੇ ਇਕ ਟਵੀਟ ਦੇ ਰਾਹੀਂ ਇਸ ਬਾਰੇ 'ਚ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਟੀਮ ਦੇ ਕੋਲ ਬੱਲੇਬਾਜ਼ ਹਨ ਜੋ ਬਾਲਿੰਗ ਕਰ ਸਕਦੇ ਹਨ। ਉਨ੍ਹਾਂ ਦਾ ਬੈਟਿੰਗ ਲਾਈਨਅੱਪ ਲੰਬਾ ਹੈ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ ਕਿ ਪਿਛਲੇ ਕੁਝ ਮੈਚਾਂ 'ਚ ਸ਼੍ਰੀਲੰਕਾ ਬਹੁਤ ਹੀ ਸ਼ਾਨਦਾਰ ਖੇਡੀ ਹੈ। ਉਨ੍ਹਾਂ ਦੇ ਕੋਲ ਸ਼ੁੱਧ ਬੱਲੇਬਾਜ਼ ਹਨ ਜੋ ਬਾਲਿੰਗ ਕਰ ਸਕਦੇ ਹਨ। ਲੰਬਾ ਬੈਟਿੰਗ ਲਾਈਨਅੱਪ। ਜ਼ਾਹਰ ਤੌਰ 'ਤੇ ਫਿਊਚਰ ਲਈ ਟੀਮ।

PunjabKesari

ਇਹ ਵੀ ਪੜ੍ਹੋ- ਟੈਨਿਸ : ਡੋਪਿੰਗ ਦੇ ਕਾਰਨ ਸਿਮੋਨਾ ਹਾਲੇਪ 'ਤੇ ਲੱਗੀ 4 ਸਾਲ ਦੀ ਪਾਬੰਦੀ
ਟੂਰਨਾਮੈਂਟ 'ਚ ਸਿਰਫ਼ ਇਕ ਮੈਚ ਹਾਰੀ ਸ਼੍ਰੀਲੰਕਾ
ਏਸ਼ੀਆ ਕੱਪ 2023 'ਚ ਸ਼੍ਰੀਲੰਕਾ ਨੇ ਕੁੱਲ ਪੰਜ ਮੈਚ ਖੇਡੇ, ਜਿਸ 'ਚ ਟੀਮ ਨੇ ਸਿਰਫ਼ ਇਕ ਮੁਕਾਬਲਾ ਭਾਰਤ ਦੇ ਖ਼ਿਲਾਫ਼ ਗਵਾਇਆ ਹੈ, ਬਾਕੀ ਸਾਰੇ ਮੈਚਾਂ 'ਚ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਦਰਜ ਕੀਤੀ ਹੈ। ਭਾਰਤ ਦੇ ਖ਼ਿਲਾਫ਼ ਮੈਚ 'ਚ ਵੀ ਸ਼੍ਰੀਲੰਕਾ ਵਲੋਂ ਸ਼ਾਨਦਾਰ ਬਾਲਿੰਗ ਦੇਖਣ ਨੂੰ ਮਿਲੀ ਸੀ। 
ਟੂਰਨਾਮੈਂਟ 'ਚ ਸ਼੍ਰੀਲੰਕਾ ਨੇ ਗਰੁੱਪ ਸਟੇਡ 'ਚ ਪਹਿਲਾ ਮੈਚ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ ਅਤੇ ਗਰੁੱਪ ਸਟੇਜ ਦੇ ਦੂਜੇ ਮੈਚ 'ਚ ਅਫਗਾਨਿਸਤਾਨ ਨੂੰ 2 ਦੌੜਾਂ ਨਾਲ ਸ਼ਿਰਕਤ ਦਿੱਤੀ। ਫਿਰ ਸੁਪਰ-4 'ਚ ਇਕ ਵਾਰ ਫਿਰ ਸ਼੍ਰੀਲੰਕਾ ਅਤੇ ਬੰਗਲਾਦੇਸ਼ ਆਹਮੋ-ਸਾਹਮਣੇ ਹੋਇਆ, ਜਿਸ 'ਚ ਸ਼੍ਰੀਲੰਕਾ 21 ਦੌੜਾਂ ਨਾਲ ਜੇਤੂ ਰਹੀ। ਹਾਲਾਂਕਿ ਇਸ ਤੋਂ ਬਾਅਦ ਟੀਮ ਨੂੰ ਸੁਪਰ-4 ਦੇ ਦੂਜੇ ਮੈਚ 'ਚ ਭਾਰਤ ਦੇ ਖ਼ਿਲਾਫ਼ 41 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 
ਫਿਰ ਸੁਪਰ-4 ਦੇ ਤੀਜੇ ਅਤੇ ਆਖਰੀ ਮੈਚ 'ਚ ਡੀ.ਐੱਲ.ਐੱਸ. ਦੇ ਤਹਿਤ ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਥਾਂ ਬਣਾਈ। ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਨੇ 2022 ਦੇ ਏਸ਼ੀਆ ਕੱਪ 'ਚ ਖਿਤਾਬ ਜਿੱਤਿਆ ਸੀ, ਉਦੋਂ ਟੀਮ ਫਾਈਨਲ 'ਚ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾ ਕੇ ਚੈਂਪੀਅਨ ਬਣੀ ਸੀ। 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


Aarti dhillon

Content Editor

Related News