Asia Cup 2023 ਦੀਆਂ ਤਾਰੀਖ਼ਾਂ ਦਾ ਐਲਾਨ, 17 ਸਤੰਬਰ ਨੂੰ ਖੇਡਿਆ ਜਾਵੇਗਾ ਫਾਈਨਲ

Thursday, Jun 15, 2023 - 06:36 PM (IST)

Asia Cup 2023 ਦੀਆਂ ਤਾਰੀਖ਼ਾਂ ਦਾ ਐਲਾਨ, 17 ਸਤੰਬਰ ਨੂੰ ਖੇਡਿਆ ਜਾਵੇਗਾ ਫਾਈਨਲ

ਸਪੋਰਟਸ ਡੈਸਕ : ਏਸ਼ੀਆ ਕੱਪ 2023 ਦੀਆਂ ਤਾਰੀਖਾਂ ਦਾ ਐਲਾਨ ਹੋ ਗਿਆ ਹੈ। ਟੂਰਨਾਮੈਂਟ 31 ਅਗਸਤ ਨੂੰ ਸ਼ੁਰੂ ਹੋਵੇਗਾ। ਪਹਿਲਾ ਮੈਚ ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ ਅਤੇ ਫਾਈਨਲ ਮੈਚ 17 ਸਤੰਬਰ ਨੂੰ ਖੇਡਿਆ ਜਾਵੇਗਾ। ਏਸ਼ੀਆ ਕੱਪ ਦੇ 16ਵੇਂ ਐਡੀਸ਼ਨ 'ਚ ਪਾਕਿਸਤਾਨ ਨੂੰ ਚਾਰ ਮੈਚਾਂ ਦੀ ਮੇਜ਼ਬਾਨੀ ਕਰਨੀ ਹੈ ਅਤੇ ਬਾਕੀ ਦੇ ਮੈਚ ਸ਼੍ਰੀਲੰਕਾ 'ਚ ਹੋਣਗੇ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਨਾਬਾਲਗ ਪਹਿਲਵਾਨ ਦੇ ਜਿਨਸੀ ਸ਼ੋਸ਼ਣ ਮਾਮਲੇ 'ਚ ਬ੍ਰਿਜ ਭੂਸ਼ਣ ਨੂੰ ਮਿਲੀ ਕਲੀਨ ਚਿੱਟ

ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਅਤੇ ਨੇਪਾਲ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣਗੇ ਜਿਸ ਵਿੱਚ ਕੁੱਲ 13 ਵਨਡੇ ਮੈਚ ਹੋਣਗੇ। ਇਸ ਸਾਲ ਟੂਰਨਾਮੈਂਟ ਵਿੱਚ ਤਿੰਨ-ਤਿੰਨ ਟੀਮਾਂ ਦੇ ਦੋ ਗਰੁੱਪ ਹੋਣਗੇ, ਜਿਸ ਵਿੱਚ ਚੋਟੀ ਦੀਆਂ ਦੋ ਟੀਮਾਂ ਸੁਪਰ ਫੋਰ ਪੜਾਅ ਵਿੱਚ ਅੱਗੇ ਵਧਣਗੀਆਂ। ਸੁਪਰ ਫੋਰ ਦੀਆਂ ਚੋਟੀ ਦੀਆਂ ਦੋ ਟੀਮਾਂ ਫਿਰ 17 ਸਤੰਬਰ ਨੂੰ ਫਾਈਨਲ ਖੇਡਣਗੀਆਂ।

ਭਾਰਤ, ਪਾਕਿਸਤਾਨ ਅਤੇ ਨੇਪਾਲ ਇੱਕ ਗਰੁੱਪ ਵਿੱਚ ਹਨ ਜਦਕਿ ਸ੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੂਜੇ ਗਰੁੱਪ ਵਿੱਚ ਹਨ। ਨੇਪਾਲ ਨੇ ਇਸ ਸਾਲ ਦੇ ਸ਼ੁਰੂ ਵਿੱਚ ਕਾਠਮੰਡੂ ਵਿੱਚ ਏਸੀਸੀ ਪੁਰਸ਼ ਪ੍ਰੀਮੀਅਰ ਕੱਪ ਦੇ ਫਾਈਨਲ ਵਿੱਚ ਯੂ. ਏ. ਈ. ਨੂੰ ਹਰਾ ਕੇ ਮੁੱਖ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ ਸੀ। ਸ਼੍ਰੀਲੰਕਾ ਪਿਛਲੇ ਸਾਲ ਸੰਯੁਕਤ ਅਰਬ ਅਮੀਰਾਤ ਵਿੱਚ ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾਉਣ ਵਾਲੀ ਮੌਜੂਦਾ ਚੈਂਪੀਅਨ ਹੈ।

ਇਹ ਵੀ ਪੜ੍ਹੋ : OMG : ਭਾਰਤੀ ਗੇਂਦਬਾਜ਼ ਨੇ ਇਕ ਗੇਂਦ 'ਤੇ ਲੁਟਾਈਆਂ 18 ਦੌੜਾਂ, ਵੇਖੋ ਵੀਡੀਓ

ਏਸ਼ੀਆ ਕੱਪ 'ਚ ਰਿਹਾ ਹੈ ਟੀਮ ਇੰਡੀਆ ਦਾ ਦਬਦਬਾ

ਏਸ਼ੀਆ ਕੱਪ ਵਿਚ ਹਮੇਸ਼ਾ ਭਾਰਤੀ ਟੀਮ ਦਾ ਦਬਦਬਾ ਰਿਹਾ ਹੈ। ਹੁਣ ਤੱਕ ਦੇ ਇਤਿਹਾਸ ਵਿੱਚ ਏਸ਼ੀਆ ਕੱਪ ਦੇ 15 ਸੀਜਨ ਹੋਏ ਹਨ। ਭਾਰਤੀ ਟੀਮ ਨੇ ਸਭ ਤੋਂ ਵੱਧ 7 ਵਾਰ (1984, 1988, 1990-91, 1995, 2010, 2016, 2018) ਖ਼ਿਤਾਬ ਜਿੱਤੇ ਹਨ। ਜਦੋਂ ਸ਼੍ਰੀਲੰਕਾ ਦੂਜੇ ਨੰਬਰ 'ਤੇ ਹੈ, ਜੋ 6 ਵਾਰ (1986, 1997, 2004, 2008, 2014, 2022) ਚੈਂਪੀਅਨ ਰਹੀ ਹੈ। ਪਾਕਿਸਤਾਨ ਦੋ ਹੀ ਵਾਰ (2000, 2012) ਖਿਤਾਬ ਆਪਣਾ ਨਾਂ ਕਰ ਸਕੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News