ਏਸ਼ੀਆ ਕੱਪ : ਭਾਰਤ ਨੇ ਨੇਪਾਲ ਨੂੰ 7 ਵਿਕਟਾਂ ਨਾਲ ਹਰਾਇਆ

Friday, Nov 15, 2019 - 02:50 AM (IST)

ਏਸ਼ੀਆ ਕੱਪ : ਭਾਰਤ ਨੇ ਨੇਪਾਲ ਨੂੰ 7 ਵਿਕਟਾਂ ਨਾਲ ਹਰਾਇਆ

ਸਾਵਰ- ਸੌਰਭ ਦੂਬੇ (26 ਦੌੜਾਂ 'ਤੇ 4 ਵਿਕਟਾਂ) ਦੀ ਜ਼ਬਰਦਸਤ ਗੇਂਦਬਾਜ਼ੀ ਤੇ ਸਨਵੀਰ ਸਿੰਘ ਅਤੇ ਅਰਮਾਨ ਜਾਫਰ ਦੀਆਂ ਪਾਰੀਆਂ ਦੀ ਬਦੌਲਤ ਭਾਰਤ ਦੀ ਅੰਡਰ-23 ਟੀਮ ਨੇ ਏਸ਼ੀਆ ਕ੍ਰਿਕਟ ਕੌਂਸਲ ਐਮਰਜਿੰਗ ਟੀਮ ਵਨ ਡੇ ਟੂਰਨਾਮੈਂਟ ਦੇ ਗਰੁੱਪ-ਏ ਮੁਕਾਬਲੇ ਵਿਚ ਵੀਰਵਾਰ ਨੇਪਾਲ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਥੇ ਖੇਡੇ ਗਏ ਮੁਕਾਬਲੇ ਵਿਚ ਭਾਰਤ ਦੀ ਅੰਡਰ-23 ਟੀਮ ਨੇ ਟਾਸ ਜਿੱਤਣ ਤੋਂ ਬਾਅਦ ਨੇਪਾਲ ਨੂੰ ਪਹਿਲਾਂ ਬੱਲੇਬਾਜ਼ੀ ਦਾ ਮੌਕਾ ਦਿੱਤਾ, ਜਿਹੜੀ 44.5 ਓਵਰਾਂ ਵਿਚ 193 ਦੌੜਾਂ 'ਤੇ ਢੇਰ ਹੋ ਗਈ। ਇਸ ਦੇ ਜਵਾਬ ਵਿਚ ਭਾਰਤੀ ਟੀਮ ਨੇ 42 ਓਵਰਾਂ ਵਿਚ 3 ਵਿਕਟਾਂ 'ਤੇ 194 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕਰ ਲਈ। ਇਸ ਜਿੱਤ ਦੇ ਨਾਲ ਭਾਰਤ ਨੂੰ ਦੋ ਅੰਕ ਹਾਸਲ ਹੋਏ, ਜਿਹੜੀ ਗਰੁੱਪ-ਏ ਵਿਚ ਓਮਾਨ ਤੋਂ ਬਾਅਦ ਦੂਜੇ ਨੰਬਰ 'ਤੇ ਹੈ।


author

Gurdeep Singh

Content Editor

Related News