ਬੰਗਲਾਦੇਸ਼ 70 ਦੌੜਾਂ ਨਾਲ ਜਿੱਤਿਆ, ਖਿਤਾਬੀ ਮੁਕਾਬਲਾ ਭਾਰਤ ਨਾਲ
Sunday, Jun 10, 2018 - 10:26 AM (IST)

ਨਵੀਂ ਦਿੱਲੀ— ਓਪਨਰ ਸ਼ਮੀਮਾ ਸੁਲਤਾਨਾ (43 ਦੌੜਾਂ) ਦੀ ਸ਼ਾਨਦਾਰ ਪਾਰੀ ਤੋਂ ਬਾਅਦ ਰੂਮਮਨ ਅਹਿਮਦ ਦੀ 8 ਦੌੜਾਂ 'ਤੇ ਤਿੰਨ ਵਿਕਟਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਬੰਗਲਾਦੇਸ਼ ਮਹਿਲਾ ਕ੍ਰਿਕਟ ਟੀਮ ਨੇ ਸ਼ਨੀਵਾਰ ਮੇਜ਼ਬਾਨ ਮਲੇਸ਼ੀਆ ਨੂੰ 70 ਦੌੜਾਂ ਨਾਲ ਹਰਾ ਕੇ ਟੀ-20 ਮਹਿਲਾ ਏਸ਼ੀਆ ਕੱਪ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ, ਜਿਥੇ ਖਿਤਾਬ ਲਈ ਉਸ ਦੀ ਟੱਕਰ ਭਾਰਤ ਨਾਲ ਹੋਵੇਗੀ।
ਬੰਗਲਾਦੇਸ਼ ਨੇ ਮੈਚ 'ਚ ਨਿਰਧਾਰਿਤ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 130 ਦੌੜਾਂ ਦਾ ਸਬਰਯੋਗ ਸਕੋਰ ਬਣਾਇਆ, ਜਿਸ ਦੇ ਜਵਾਬ 'ਚ ਮਲੇਸ਼ੀਆਈ ਟੀਮ 9 ਵਿਕਟਾਂ 'ਤੇ 60 ਦੌੜਾਂ ਹੀ ਬਣਾ ਸਕੀ। ਇਸ ਜਿੱਤ ਦੇ ਨਾਲ ਬੰਗਲਾਦੇਸ਼ ਨੇ ਫਾਈਨਲ ਲਈ ਕੁਆਲੀਫਾਈ ਕਰ ਲਿਆ। ਮਲੇਸ਼ੀਆ ਨੇ ਬਾਕੀ ਮੈਚਾਂ ਦੀ ਤਰ੍ਹਾਂ ਇਸ ਵਾਰ ਵੀ ਨਿਰਾਸ਼ਾਜਨਕ ਖੇਡ ਦਿਖਾਈ ਤੇ ਟੀਮ ਦੀਆਂ ਤਿੰਨ ਬੱਲੇਬਾਜ਼ਾਂ ਹੀ ਦਹਾਈ ਦੇ ਅੰਕੜੇ 'ਚ ਪਹੁੰਚ ਸਕੀਆਂ।