ਏਸ਼ੀਆ ਦੀ ਸਭ ਤੋਂ ਲੰਬੀ ਸਾਈਕਲ ਰੇਸ ਕਸ਼ਮੀਰ ਤੋਂ ਸ਼ੁਰੂ

Wednesday, Mar 01, 2023 - 04:41 PM (IST)

ਏਸ਼ੀਆ ਦੀ ਸਭ ਤੋਂ ਲੰਬੀ ਸਾਈਕਲ ਰੇਸ ਕਸ਼ਮੀਰ ਤੋਂ ਸ਼ੁਰੂ

ਸ਼੍ਰੀਨਗਰ : ਏਸ਼ੀਆ ਦੀ ਸਭ ਤੋਂ ਲੰਬੀ ਸਾਈਕਲ ਦੀ ਦੌੜ ਬੁੱਧਵਾਰ ਨੂੰ ਸ਼ੁਰੂ ਹੋਈ, ਜਦੋਂ ਇਕ ਮਹਿਲਾ ਸਮੇਤ 29 ਸਾਈਕਲ ਚਾਲਕ ਆਪਣੀ ਤਰ੍ਹਾਂ ਦੀ ਪਹਿਲੀ 3655 ਕਿਲੋਮੀਟਰ ਦੀ ਦੌੜ ਲਈ ਰਵਾਨਾ ਹੋਏ। ਅਲਟਰਾ ਸਾਈਕਲਿੰਗ ਪ੍ਰੋਜੈਕਟ ਦੇ ਡਾਇਰੈਕਟਰ ਜਤਿੰਦਦਰ ਨਾਇਕ ਨੇ ਕਿਹਾ, "ਇਸ ਤੋਂ ਪਹਿਲਾਂ ਵੀ ਲੋਕ ਕਸ਼ਮੀਰ ਤੋਂ ਸਾਈਕਲ ਰੇਸ ਆਯੋਜਿਤ ਕਰਦੇ ਰਹੇ ਹਨ ਪਰ ਇਹ ਨਾ ਸਿਰਫ ਭਾਰਤ 'ਚ ਸਗੋਂ ਏਸ਼ੀਆ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਦੌੜ ਹੈ ਜੋ 3655 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ।

ਨਾਇਕ ਨੇ ਕਿਹਾ ਕਿ ਦੁਨੀਆ ਦੇ ਅਲਟ੍ਰਾਸਾਈਕਲਿੰਗ ਐਸੋਸੀਏਸ਼ਨ ਦੁਆਰਾ ਇਸ ਦੌੜ ਨੂੰ ਏਸ਼ੀਅਨ ਅਲਟ੍ਰਾਸਾਈਕਲਿੰਗ ਚੈਂਪੀਅਨਸ਼ਿਪ ਦਾ ਦਰਜਾ ਦਿੱਤਾ ਗਿਆ ਹੈ। ਉਸਨੇ ਕਿਹਾ, "ਇਸ ਦੌੜ ਨੂੰ ਪੂਰਾ ਕਰਨ ਵਾਲੇ ਸਾਈਕਲ ਸਵਾਰ ਖੁਦ-ਬ-ਖੁਦ ਵਿਸ਼ਵ ਪ੍ਰਤੀਯੋਗਿਤਾ ਲਈ ਕੁਆਲੀਫਾਈ ਕਰ ਲੈਣਗੇ। ਆਯੋਜਕਾਂ ਨੇ ਸਾਈਕਲ ਚਾਲਕਾਂ ਦੇ ਦੌੜ ਪੂਰਾ ਕਰਨ ਲਈ 12 ਤੋਂ 14 ਦਿਨਾਂ ਦਾ ਸਮਾਂ  ਨਿਰਧਾਰਤ ਕੀਤਾ ਹੈ ਪਰ ਜ਼ਿਆਦਾਤਰ ਮੁਕਾਬਲੇਬਾਜ਼ਾਂ ਨੇ 9 ਤੋਂ 11 ਦਿਨਾਂ 'ਚ ਦੌੜ ਪੂਰੀ ਕਰਨ ਦਾ ਟੀਚਾ ਮਿੱਥਿਆ ਹੈ।


author

Tarsem Singh

Content Editor

Related News