ਅਸ਼ਵਿਨੀ-ਸਾਤਵਿਕਸਾਈਰਾਜ ਮਿਕਸਡ ਡਬਲਜ਼ ਦੇ ਮੁੱਖ ਡਰਾਅ ''ਚ

11/14/2017 4:02:27 PM

ਫੁਜੋਉ, (ਬਿਊਰੋ)— ਅਸ਼ਵਿਨੀ ਪੋਨੱਪਾ ਅਤੇ ਸਾਤਵਿਕਸਾਈਰਾਜ ਰੰਕੀਰੇਡੀ ਦੀ ਭਾਰਤੀ ਮਿਕਸਡ ਡਬਲਜ਼ ਜੋੜੀ ਨੇ ਅੱਜ ਇੱਥੇ ਕੁਆਲੀਫਾਇੰਗ 'ਚ ਦੋ ਮੈਚ ਜਿੱਤਕੇ ਚੀਨ ਓਪਨ ਸੁਪਰ ਸੀਰੀਜ਼ ਪ੍ਰੀਮੀਅਰ ਬੈਡਮਿੰਟਨ ਟੂਰਨਾਮੈਂਟ 'ਚ ਜਗ੍ਹਾ ਬਣਾਈ। 

ਅਸ਼ਵਿਨੀ ਅਤੇ ਸਾਤਵਿਕਸਾਈਰਾਜ ਨੇ ਪਹਿਲੇ ਦੌਰ 'ਚ ਲੀ ਝੀ ਹੁਏਈ ਅਤੇ ਵੂ ਟੀ ਜੁੰਗ ਦੀ ਚੀਨੀ ਤਾਈਪੇ ਦੀ ਜੋੜੀ ਨੂੰ 24-22, 27-7 ਨਾਲ ਹਰਾਉਣ ਦੇ ਬਾਅਦ ਨਿਕਲਾਸ ਨੋਹਰ ਅਤੇ ਸਾਰਾ ਥਿਗਸਨ ਦੀ ਡੈਨਮਾਰਕ ਦੀ ਜੋੜੀ ਨੂੰ 21-16, 19-21, 22-20 ਨਾਲ ਹਰਾਇਆ। ਭਾਰਤੀ ਜੋੜੀ ਨੂੰ ਕੱਲ ਮੁੱਖ ਡਰਾਅ ਦੇ ਪਹਿਲੇ ਦੌਰ 'ਚ ਮਾਥੀਆਸ ਕ੍ਰਿਸਟੇਨਸਨ ਅਤੇ ਕ੍ਰਿਸਟੀਨਾ ਪੇਡਸਨ ਦੀ ਡੈਨਮਾਰਕ ਦੀ ਜੋੜੀ ਨਾਲ ਭਿੜਨਾ ਹੈ। ਸਾਈਨਾ ਨੇਹਵਾਲ ਅਤੇ ਪੀ.ਵੀ. ਸਿੰਧੂ ਸਮੇਤ ਭਾਰਤ ਦੇ ਹੋਰ ਚੋਟੀ ਦੇ ਖਿਡਾਰੀ ਵੀ ਕੱਲ ਚੁਣੌਤੀ ਪੇਸ਼ ਕਰਨਗੇ। ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਮਾਸਪੇਸ਼ੀਆਂ 'ਚ ਖਿਚਾਅ ਦੇ ਕਾਰਨ ਟੂਰਨਾਮੈਂਟ ਤੋਂ ਹਟ ਗਏ ਹਨ।


Related News