ਦੱ. ਅਫਰੀਕਾ ਖਿਲਾਫ ਦੂਜੇ ਟੈਸਟ 'ਚ ਅਸ਼ਵਿਨ ਦੇ ਨਿਸ਼ਾਨੇ 'ਤੇ ਇਮਰਾਨ ਖਾਨ ਦਾ ਇਹ ਵੱਡਾ ਰਿਕਾਰਡ

10/10/2019 11:34:20 AM

ਸਪੋਰਟਸ ਡੈਸਕ— ਭਾਰਤ ਅਤੇ ਦੱਖਣ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ ਵੀਰਵਾਰ ਤੋਂ ਪੁਣੇ 'ਚ ਖੇਡਿਆ ਜਾ ਰਿਹਾ ਹੈ। ਦੱਖਣ ਅਫਰੀਕਾ ਖਿਲਾਫ ਪਹਿਲੇ ਟੈਸਟ 'ਚ ਭਾਰਤ ਨੇ ਸ਼ਾਨਦਾਰ ਜਿੱਤ ਦਰਜ ਕਰ ਕੇ ਸੀਰੀਜ਼ ਅਜੇਤੂ 1-0 ਦੀ ਬੜ੍ਹਤ ਬਣਾ ਲਈ ਹੈ। ਪੁਣੇ 'ਚ ਹੋ ਰਹੇ ਦੂਜੇ ਟੈਸਟ ਨੂੰ ਜਿੱਤ ਕੇ ਭਾਰਤ ਸੀਰੀਜ਼ 'ਤੇ ਕਬਜਾ ਕਰਨਾ ਚਾਹੇਗੀ। ਉਥੇ ਹੀ ਮਹਿਮਾਨ ਟੀਮ ਦੀ ਨਜ਼ਰ ਮੈਚ 'ਚ ਜਿੱਤ ਦਰਜ ਕਰ ਸੀਰੀਜ਼ ਬਰਾਬਰ ਕਰਨ 'ਤੇ ਹੋਵੇਗੀ। ਪਰ ਇਸ ਮੈਚ 'ਚ ਸਭ ਤੋਂ ਤੇਜੀ ਨਾਲ ਵਿਕਟਾਂ ਲੈਣ ਦੇ ਤਮਾਮ ਰਿਕਾਰਡ ਬਣਾਉਣ ਵਾਲੇ ਭਾਰਤੀ ਗੇਂਦਬਾਜ਼ ਰਵਿਚੰਦਰਨ ਅਸ਼ਵਿਨ ਕੋਲ ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ ਚਾਮਿੰਡਾ ਵਾਸ, ਸਾਬਕਾ ਆਸਟਰੇਲੀਆਈ ਖਿਡਾਰੀ ਡੈਨਿਸ ਲੀਲੀ ਅਤੇ ਪਾਕਿਸਤਾਨੀ ਦੇ ਸਾਬਕਾ ਕ੍ਰਿਕਟਰ ਅਤੇ ਪੀ. ਐੱਮ ਇਮਰਾਨ ਖਾਨ ਨੂੰ ਵਿਕਟਾਂ ਦੇ ਮਾਮਲੇ 'ਚ ਪਿੱਛੇ ਛੱਡਣ ਦਾ ਵੱਡਾ ਮੌਕਾ ਹੋਵੇਗਾ।PunjabKesari
ਸਭ ਤੋਂ ਤੇਜ਼ 350 ਵਿਕਟਾਂ ਲੈਣ ਦਾ ਰਿਕਾਰਡ
33 ਸਾਲਾਂ ਦੇ ਤਮਿਲਨਾਡੁ ਦੇ ਆਫ ਸਪਿਨਰ ਰਵਿਚੰਦਰਨ ਅਸ਼ਵਿਨ ਨੇ ਸਭ ਤੋਂ ਘੱਟ 66 ਟੈਸਟ 'ਚ ਸਭ ਤੋਂ ਤੇਜ਼ 350 ਵਿਕਟਾਂ ਲੈਣ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ। ਉਨ੍ਹਾਂ ਦੇ ਨਾਂ ਸਭ ਤੋਂ ਘੱਟ ਮੈਚਾਂ 'ਚ 250 ਅਤੇ 300 ਵਿਕਟਾਂ ਲੈਣ ਦਾ ਵੀ ਰਿਕਾਰਡ ਹੈ। ਉਹ ਅਜਿਹਾ ਕਰਨ ਵਾਲੇ ਦੁਨੀਆ ਦੇ ਸਿਰਫ ਦੂੱਜੇ ਗੇਂਦਬਾਜ਼ ਹਨ।  ਸ਼੍ਰੀਲੰਕਾ ਦੇ ਮੁਥੱਈਆ ਮੁਰਲੀਧਰਨ ਅਤੇ ਭਾਰਤੀ ਗੇਂਦਬਾਜ਼ ਅਸ਼ਵਿਨ ਦੇ ਨਾਂ ਸਭ ਤੋਂ ਘੱਟ ਮੈਚਾਂ 'ਚ ਸਾਂਝੇ ਤੌਰ 'ਤੇ 350 ਵਿਕਟਾਂ ਲੈਣ ਦਾ ਰਿਕਾਰਡ ਹੈ। ਅਸ਼ਵਿਨ ਨੇ 45ਵੇਂ ਮੈਚ 'ਚ 250ਵਾਂ ਅਤੇ 54ਵੇਂ ਮੈਚ 'ਚ 300 ਟੈਸਟ ਵਿਕਟਾਂ ਲਈਆਂ ਸਨ। ਇਹ ਦੋਨੋਂ ਹੀ ਵਰਲਡ ਰਿਕਾਰਡ ਹਨ।PunjabKesari
ਡੈਨਿਸ ਲੀਲੀ ਅਤੇ ਚਾਮਿੰਡਾ ਵਾਸ ਨੂੰ ਵੀ ਪਿੱਛੇ ਛੱਡ ਦੇਣਗੇ ਅਸ਼ਵਿਨ
ਅਸ਼ਵਿਨ ਨੇ ਵਿਸ਼ਾਖਾਪਟਮ ਟੈਸਟ 'ਚ ਅੱਠ ਵਿਕਟਾਂ ਲਈਆਂ ਸਨ। ਜੇਕਰ ਉਹ ਪੁਣੇ ਟੈਸਟ 'ਚ ਪੰਜ ਵਿਕਟਾਂ ਵੀ ਹਾਸਲ ਕਰ ਲੈਂਦੇ ਹਨ ਤਾਂ ਡੈਨਿਸ ਲੀਲੀ ਅਤੇ ਚਾਮਿੰਡਾ ਵਾਸ ਦੇ 355 ਵਿਕਟਾਂ ਦੀ ਬਰਾਬਰੀ ਕਰ ਲੈਣਗੇ। ਟੈਸਟ 'ਚ ਚਮਿੰਡਾ ਵਾਸ ਦੇ 111 ਮੈਚ ਅਤੇ ਲਿਲੀ ਦੇ 70 ਮੈਚ 'ਚ ਬਰਾਬਰ 355 ਵਿਕਟਾਂ ਹਨ। ਅਸ਼ਵਿਨ ਨੂੰ ਇਨ੍ਹਾਂ ਦੋਨਾਂ ਕ੍ਰਿਕਟਰਾਂ ਤੋਂ ਅੱਗੇ ਨਿਕਲਣ ਲਈ ਘੱਟ ਤੋਂ ਘੱਟ ਛੇ ਵਿਕਟਾਂ ਚਾਹੀਦੀਆਂ ਹਨ। ਅਸ਼ਵਿਨ ਦੀ ਫ਼ਾਰਮ ਨੂੰ ਵੇਖਦੇ ਹੋਏ ਇਹ ਜ਼ਿਆਦਾ ਮੁਸ਼ਕਿਲ ਨਹੀਂ ਲਗਦਾ।PunjabKesari
ਇਮਰਾਨ ਅਤੇ ਵਿਟੋਰੀ ਦੀਆਂ ਰਿਕਾਰਡ 355 ਵਿਕਟਾਂ
ਡੈਨਿਸ ਲੀਲੀ ਅਤੇ ਚਾਮਿੰਡਾ ਵਾਸ ਤੋਂ ਇਲਾਵਾ ਸਾਬਕਾ ਕ੍ਰਿਕਟਰ ਇਮਰਾਨ ਖਾਨ ਅਤੇ ਨਿਊਜੀਲੈਂਡ ਦੇ ਸਾਬਕਾ ਡੈਨੀਅਲ ਵਿਟੋਰੀ ਦਾ ਰਿਕਾਰਡ ਵੀ ਖਤਰੇ 'ਚ ਹੈ। ਇਮਰਾਨ ਅਤੇ ਵੇਟੋਰੀ ਨੇ ਟੈਸਟ ਕ੍ਰਿਕਟ 'ਚ 362-362 ਬਰਾਬਰ ਵਿਕਟਾਂ ਲਈਆਂ ਹਨ। ਅਸ਼ਵਿਨ ਜੇਕਰ ਮੈਚ ਦੀਆਂ ਦੋਨਾਂ ਪਾਰੀਆਂ 'ਚ 13 ਵਿਕਟਾਂ ਲੈਂਦੇ ਹਨ ਤਾਂ ਉਹ ਇਮਰਾਨ ਖਾਨ ਅਤੇ ਡੇਨੀਅਲ ਵਿਟੋਰੀ ਨੂੰ ਵੀ ਪਿੱਛੇ ਛੱਡ ਦੇਣਗੇ। ਨਾਲ ਹੀ ਆਸਟਰੇਲੀਆ ਦੇ ਨਾਥਨ ਲਿਓਨ ਦੀਆਂ 363 ਵਿਕਟਾਂ ਦੀ ਬਰਾਬਰੀ ਵੀ ਕਰ ਲੈਣਗੇ। ਹਾਲਾਂਕਿ ਲਿਓਨ ਅਜੇ ਕ੍ਰਿਕਟ ਖੇਡ ਰਹੇ ਹਨ। ਇਮਰਾਨ ਨੇ 88 ਮੈਚ 'ਚ ਅਤੇ ਵਿਟੋਰੀ ਨੇ 113 ਮੈਚ 'ਚ 362 ਵਿਕਟਾਂ ਵਿਕੇਟ ਹਾਸਲ ਕੀਤੀਆਂ ਹਨ।


Related News