ਅਸ਼ਵਿਨ ਨੇ KXIP ਨੂੰ ਕਿਹਾ ਅਲਵਿਦਾ, ਇਸ ਟੀਮ ਦੇ ਨਾਲ ਕਰਨਗੇ ਨਵੀਂ ਪਾਰੀ ਦੀ ਸ਼ੁਰੂਆਤ

11/06/2019 12:49:19 PM

ਸਪੋਰਸਟ ਡੈਸਕ— ਭਾਰਤੀ ਟੀਮ ਦੇ ਸਟਾਰ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਲੰਬੇ ਸਮੇਂ ਤੋਂ ਕਿੰਗਜ਼ ਇਲੈਵਨ ਪੰਜਾਬ ਟੀਮ ਦੇ ਕਪਤਾਨ ਰਹੇ ਆਰ. ਅਸ਼ਵਿਨ ਨੂੰ ਲੈ ਕੇ ਖਬਰ ਆ ਰਹੀ ਸੀ ਕਿ ਉਹ ਪੰਜਾਬ ਦੀ ਟੀਮ ਛੱਡ ਦਿੱਲੀ ਕੈਪੀਟਲਸ ਨਾਲ ਜੁੜਣ ਵਾਲੇ ਹਨ। ਇਨ੍ਹਾਂ ਅਟਕਲਾਂ 'ਤੇ ਕਿੰਗਜ਼ ਇਲੈਵਨ ਪੰਜਾਬ ਦੇ ਸਹਿ-ਮਾਲਕ ਨੇਸ ਵਾਡੀਆ ਨੇ ਰੋਕ ਲਗਾ ਦਿੱਤੀ ਸੀ ਪਰ ਹੁਣ ਇੰਝ ਲੱਗ ਰਿਹਾ ਹੈ ਕਿ ਜਲਦੀ ਹੀ ਇਸ ਖਬਰ 'ਤੇ ਮੋਹਰ ਲੱਗਣ ਵਾਲੀ ਹੈ। ਮੀਡੀਆ ਰਿਪੋਰਟਸ ਮੁਤਾਬਕ ਦਿੱਲੀ ਕੈਪੀਟਲਸ ਨੇ ਆਰ. ਅਸ਼ਵਿਨ ਨੂੰ ਆਪਣੀ ਟੀਮ 'ਚ ਸ਼ਾਮਲ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ।PunjabKesari
ਦਿੱਲ‍ੀ ਕੈਪੀਟਲ‍ਸ ਦੇ ਸੂਤਰਾਂ ਨੇ ਮੀਡੀਆ ਨੂੰ ਦੱਸਿਆ ਕਿ ਫ੍ਰੈਂਚਾਇਜ਼ੀ ਨੇ ਪ੍ਰਕਿਰਿਆ ਪੂਰੀ ਕਰ ਲਈ ਹੈ ਅਤੇ ਜਲਦੀ ਹੀ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਡੀਲ ਦੇ ਬਾਰੇ ਦੱਸਦਿਆਂ ਇਕ ਬੀ. ਸੀ. ਸੀ. ਆਈ (ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ) ਦੇ ਅਧਿਕਾਰੀ ਨੇ ਦੱਸਿਆ, ਹਾਂ ਅਸ਼ਵਿਨ ਦਿੱਲੀ ਕੈਪੀਟਲਸ 'ਚ ਸ਼ਾਮਲ ਹੋ ਰਹੇ ਹਨ। ਪਹਿਲਾਂ ਇਹ ਡੀਲ ਇਸ ਕਰਕੇ ਨਹੀਂ ਹੋ ਸਕੀ ਸੀ, ਕਿਉਂਕਿ ਤਦ ਕਿੰਗਜ਼ ਇਲੈਵਨ ਪੰਜਾਬ ਇਸ ਗੱਲ ਦਾ ਫੈਸਲਾ ਨਹੀਂ ਕਰ ਸਕੀ ਸੀ ਕਿ ਟ੍ਰੇਡ 'ਚ ਉਸ ਨੂੰ ਕਿਹੜੇ ਦੋ ਖਿਡਾਰੀ ਚਾਹੀਦੇ ਹਨ। ਹਾਲਾਂਕਿ ਹੁਣ ਉਨ੍ਹਾਂ ਨੇ ਇਸ ਦਾ ਫੈਸਲਾ ਕਰ ਲਿਆ ਹੈ ਅਤੇ ਕੰਮ 99 ਫ਼ੀਸਦੀ ਹੋ ਚੁੱਕਿਆ ਹੈ।

ਇਸ ਤੋਂ ਪਹਿਲਾਂ ਅਸ਼ਵਿਨ ਨੂੰ ਰਿਲੀਜ਼ ਕਰਨ ਨੂੰ ਲੈ ਕੇ ਨੇਸ ਵਾਡਿਆ ਨੇ ਕਿਹਾ ਸੀ, (ਕਿੰਗਜ਼ ਇਲੈਵਨ ਪੰਜਾਬ ਦੇ ਸਹਿ ਮਾਲਕ) ਕਿ ਬੋਰਡ ਨੇ ਮੁੜ ਵਿਚਾਰ ਕੀਤਾ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਅਸ਼ਵਿਨ ਟੀਮ ਦਾ ਅਹਿਮ ਹਿੱਸਾ ਹੈ। ਉਸ ਨੇ ਕਿਹਾ ਕਿ ਦਿੱਲੀ ਕੈਪੀਟਲਸ ਨਾਲ ਚਰਚਾ ਹੋਈ ਸੀ ਪਰ ਇਨ੍ਹਾਂ ਚਰਚਾਵਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ। ਅਸ਼ਵਿਨ ਜਿਸ ਤਰ੍ਹਾਂ ਕ੍ਰਿਕਟ ਖੇਡਦੇ ਹਨ ਅਤੇ ਉਨ੍ਹਾਂ ਦਾ ਪ੍ਰਦਰਸ਼ਣ ਸਭ ਕੁਝ ਬਿਆਨ ਕਰਦਾ ਹੈ। ਉਥੇ ਹੀ ਕਿੰਗਜ਼ ਇਲੈਵਨ ਪੰਜਾਬ ਦੇ ਕੋਚ ਅਨਿਲ ਕੁੰਬਲੇ ਨੇ ਕਿਹਾ ਸੀ,“ਮੈਨੂੰ ਲਗਦਾ ਹੈ ਕਿ ਇਸ 'ਤੇ ਅਜੇ ਤਕ ਕੋਈ ਆਖਰੀ ਫੈਸਲਾ ਨਹੀਂ ਲਿਆ ਗਿਆ ਹੈ। ਮੈਂ ਅਜੇ ਕੁਝ ਸਮਾਂ ਪਹਿਲਾਂ ਹੀ ਟੀਮ ਨਾਲ ਜੁੜਿਆ ਹਾਂ। ਸਾਨੂੰ ਆਉਣ ਵਾਲੇ ਸਮੇਂ 'ਚ ਪਤਾ ਚੱਲੇਗਾ ਕਿ ਅਸੀਂ ਕੀ ਫੈਸਲੇ ਲੈਣ ਵਾਲੇ ਹਾਂ। ਸਾਡੀ ਟੀਮ ਕੀ ਹੋਵੇਗੀ, ਅਸੀਂ ਕਿਸ ਨੂੰ ਰਿਟੇਨ ਕਰਾਂਗੇ, ਕਿਸ ਨੂੰ ਖਰੀਦਾਂਗੇ। ਮੈਂ ਅਜੇ ਤਕ ਇਸ ਮਾਮਲੇ ਦੀ ਗੰਭੀਰਤਾ ਤੱਕ ਨਹੀਂ ਗਿਆ ਹਾਂ।PunjabKesari

ਅਸ਼ਵਿਨ ਦੀ ਕਪਤਾਨੀ 'ਚ ਚੰਗਾ ਨਹੀਂ ਰਿਹਾ ਪੰਜਾਬ ਦਾ ਸਫਰ
ਆਰ. ਅਸ਼ਵਿਨ ਨੇ ਪਿਛਲੇ ਦੋ ਸੀਜ਼ਨ 'ਚ ਕਿੰਗਜ਼ ਇਲੈਵਨ ਪੰਜਾਬ ਦੀ ਕਪਤਾਨੀ ਕੀਤੀ ਹੈ। ਉਨ੍ਹਾਂ ਦੀ ਕਪਤਾਨੀ 'ਚ ਟੀਮ ਨੇ ਸ਼ੁਰੂਆਤੀ ਦੌਰ 'ਚ ਚੰਗਾ ਪ੍ਰਦਰਸ਼ਨ ਕੀਤਾ ਪਰ ਦੋਵਾਂ ਸੀਜ਼ਨਾਂ 'ਚ ਟੀਮ ਬਾਅਦ 'ਚ ਲੈਅ ਖੋਹ ਬੈਠੀ ਅਤੇ 2018 'ਚ ਸੱਤਵੇਂ ਅਤੇ 2019 'ਚ ਛੇਵੇਂ ਸਥਾਨ 'ਤੇ ਰਹੀ। ਅਸ਼ਵਿਨ ਨੇ ਹੁਣ ਤੱਕ ਪੰਜਾਬ ਲਈ 28 ਮੈਚ ਖੇਡੇ ਹਨ ਜਿਸ 'ਚ ਉਨ੍ਹਾਂ ਨੇ 25 ਵਿਕਟਾਂ ਲਈਆਂ ਹਨ।PunjabKesari
ਰਾਹੁਲ ਨੂੰ ਮਿਲ ਸਕਦੀ ਹੈ ਟੀਮ ਦੀ ਕਪਤਾਨੀ
ਧਿਆਨ ਯੋਗ ਹੈ ਕਿ ਅਸ਼ਵਿਨ ਦੇ ਟੀਮ ਤੋਂ ਬਾਹਰ ਹੋਣ ਨਾਲ ਕਿੰਗਜ਼ ਇਲੈਵਨ ਪੰਜਾਬ ਦੀ ਕਮਾਨ ਕੇ. ਐੱਲ. ਰਾਹੁਲ ਦੇ ਹੱਥ 'ਚ ਦਿੱਤੀ ਜਾ ਸਕਦੀ ਹੈ। ਇਸ ਗੱਲ ਦੀ ਪੁਸ਼ਟੀ KXIP ਦੇ ਸੂਤਰ ਨੇ ਵੀ ਕੀਤੀ ਹੈ। ਉਸ ਨੇ ਦੱਸਿਆ ਕਿ ਇਸ ਗੱਲ ਦੀ ਜ਼ਿਆਦਾ ਸੰਭਾਵਨਾ ਹੈ ਕਿ ਰਾਹੁਲ ਨੂੰ ਟੀਮ ਦਾ ਕਪਤਾਨ ਬਣਾਇਆ ਜਾਵੇ ਕਿਉਂਕਿ ਉਹ ਸੀਨੀਅਰ ਖਿਡਾਰੀਆਂ 'ਚੋਂ ਇਕ ਹੈ ਅਤੇ ਉਸ ਨੂੰ ਟੀਮ ਦੀ ਕਮਜ਼ੋਰੀ ਅਤੇ ਤਾਕਤ ਦੇ ਬਾਰੇ 'ਚ ਪਤਾ ਹੈ।


Related News