ਅਸ਼ਵਿਨ ICC ''ਟੈਸਟ ਪਲੇਅਰ ਆਫ ਦਿ ਯੀਅਰ'' ਲਈ ਨਾਮਜ਼ਦ
Wednesday, Dec 29, 2021 - 01:33 AM (IST)
ਦੁਬਈ- ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਮੰਗਲਵਾਰ ਨੂੰ ਪੁਰਸ਼ ਸ਼੍ਰੇਣੀ ਵਿਚ 'ਟੈਸਟ ਪਲੇਅਰ ਆਫ ਦਿ ਯੀਅਰ' ਐਵਾਰਡ ਲਈ ਨਾਮਜ਼ਦ ਖਿਡਾਰੀਆਂ ਦਾ ਐਲਾਨ ਕੀਤਾ, ਜਿਸ ਵਿਚ ਭਾਰਤੀ ਆਫ ਸਪਿਨਰ ਆਰ. ਅਸ਼ਵਿਨ ਵੀ ਸ਼ਾਮਲ ਹੈ। ਅਸ਼ਵਿਨ ਨੂੰ 2021 ਵਿਚ ਟੈਸਟ ਕ੍ਰਿਕਟ ਵਿਚ ਗੇਂਦ ਤੇ ਬੱਲੇ ਦੇ ਨਾਲ ਉਸਦੇ ਸ਼ਾਨਦਾਰ ਯੋਗਦਾਨ ਲਈ ਇਸ ਵੱਕਾਰੀ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਸ਼ਵਿਨ ਨੇ 2021 ਵਿਚ 16.23 ਦੀ ਔਸਤ ਨਾਲ 8 ਮੈਚਾਂ ਵਿਚ 52 ਵਿਕਟਾਂ ਹਾਸਲ ਕੀਤੀਆਂ ਤੇ 28.08 ਦੀ ਔਸਤ ਨਾਲ 337 ਦੌੜਾਂ ਬਣਾਈਆਂ, ਜਿਸ ਵਿਚ ਇਕ ਸੈਂਕੜਾ ਵੀ ਸ਼ਾਮਲ ਹੈ।
ਇਹ ਖ਼ਬਰ ਪੜ੍ਹੋ- ICC ਜਨਵਰੀ 'ਚ ਕਰੇਗਾ 2021 ਪੁਰਸਕਾਰਾਂ ਦਾ ਐਲਾਨ
ਅਸ਼ਵਿਨ ਤੋਂ ਇਲਾਵਾ 'ਟੈਸਟ ਪਲੇਅਰ ਆਫ ਦਿ ਯੀਅਰ' ਐਵਾਰਡ ਲਈ ਇੰਗਲੈਂਡ ਦੇ ਕਪਤਾਨ ਜੋ ਰੂਟ, ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਕਾਇਲ ਜੈਮੀਸਨ ਤੇ ਸ਼੍ਰੀਲੰਕਾਈ ਬੱਲੇਬਾਜ਼ ਦਿਮੁਥ ਕਰੁਣਾਰਤਨੇ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਰੂਟ ਨੇ ਇਸ ਸਾਲ 15 ਮੈਚਾਂ ਵਿਚ 6 ਸੈਂਕੜਿਆਂ ਦੇ ਨਾਲ 1708 ਦੌੜਾਂ ਬਣਾਈਆਂ ਹਨ। ਉੱਥੇ ਹੀ ਜੈਮੀਸਨ ਨੇ 5 ਮੈਚਾਂ ਵਿਚ 17.51 ਦੀ ਔਸਤ ਨਾਲ 27 ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- ਜਨਵਰੀ 2022 'ਚ ਸ਼੍ਰੀਲੰਕਾ ਦਾ ਦੌਰਾ ਕਰੇਗਾ ਜ਼ਿੰਬਾਬਵੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।