ਅਸ਼ਵਿਨ ਨੇ ਰਚਿਆ ਇਤਿਹਾਸ, IPL ''ਚ ਅਜਿਹਾ ਕਰਨ ਵਾਲੇ ਪਹਿਲੇ ਬੱਲੇਬਾਜ਼ ਬਣੇ
Monday, Apr 11, 2022 - 01:45 PM (IST)
ਸਪੋਰਟਸ ਡੈਸਕ- ਰਾਜਸਥਾਨ ਰਾਇਲਜ਼ ਤੇ ਲਖਨਊ ਸੁਪਰ ਜਾਇੰਟਸ ਦਰਮਿਆਨ ਵਾਨਖੇੜੇ ਸਟੇਡੀਅਮ 'ਚ ਆਈ. ਪੀ. ਐੱਲ. 2022 ਦੇ ਮੈਚ 'ਚ ਰਵੀਚੰਦਰਨ ਅਸ਼ਵਿਨ ਰਿਟਾਇਰਡ ਆਊਟ ਹੋਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਅਸ਼ਵਿਨ ਨੰਬਰ 6 'ਤੇ ਬੱਲੇਬਾਜ਼ੀ ਕਰਨ ਉਤਰੇ ਤੇ 23 ਗੇਂਦਾਂ 'ਚ 28 ਦੌੜਾਂ ਬਣਾ ਕੇ ਚਲੇ ਗਏ ਜਿਸ ਨਾਲ ਰੀਆਨ ਪਰਾਗ ਨੂੰ ਸ਼ਿਮਰੋਨ ਹੇਟਮਾਇਰ ਦੇ ਨਾਲ ਕ੍ਰੀਜ਼ ਸਾਂਝੀ ਕਰਨ ਦਾ ਮੌਕਾ ਮਿਲਿਆ।
ਇਹ ਵੀ ਪੜ੍ਹੋ : IPL 2022 : ਅੱਜ ਹੈਦਰਾਬਾਦ ਦਾ ਸਾਹਮਣਾ ਗੁਜਰਾਤ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ
ਪਰਾਗ ਨੇ ਚਾਰ ਗੇਂਦਾਂ 'ਚ 8 ਦੌੜਾਂ ਬਣਾਈਆਂ। ਹੇਟਮਾਇਰ ਨੇ 59 ਦੌੜਾਂ ਬਣਾਈਆਂ ਤੇ ਰਾਜਸਥਾਨ ਨੇ 6 ਵਿਕਟਾਂ ਦੇ ਨੁਕਸਾਨ 'ਤੇ 165 ਦੌੜਾਂ ਬਣਾਈਆਂ। ਹੇਟਮਾਇਰ ਨੇ ਕਿਹਾ ਕਿ ਮੈਨੂੰ ਸੱਚਮੁੱਚ ਅਸ਼ਵਿਨ ਦੇ ਰਿਟਾਇਰ-ਆਊਟ ਦੇ ਫ਼ੈਸਲੇ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ। ਇਹ ਅਖ਼ੀਰ 'ਚ ਇਕ ਚੰਗਾ ਫ਼ੈਸਲਾ ਸੀ।
ਅਸ਼ਵਿਨ ਸਮੇਤ ਸਿਰਫ਼ ਚਾਰ ਬੱਲੇਬਾਜ਼ ਟੀ-20 'ਚ ਰਿਟਾਇਰ ਆਊਟ ਹੋਏ ਹਨ। ਪਾਕਿਸਤਾਨ ਲਈ ਸ਼ਾਹਿਦ ਅਫ਼ਰੀਦੀ, ਭੂਟਾਨ ਦੇ ਸੋਨਮ ਤੋਬਗੇ ਤੇ ਕਮਿਲਾ ਵਾਰੀਅਰਸ ਦੇ ਸੁਨਜਮੁਲ ਇਸਲਾਮ ਇਸ ਸੂਚੀ 'ਚ ਸ਼ਾਮਲ ਹਨ। ਅਸ਼ਵਿਨ ਦਾ ਸੰਨਿਆਸ ਲੈਣਾ ਆਕਰਸ਼ਕ ਟੀ-20 ਰਣਨੀਤੀ ਹੈ। ਟੀ-20 ਸਾਨੂੰ 21ਵੀਂ ਸਦੀ 'ਚ ਖੇਡ ਦੀ ਕਲਪਨਾ ਕਰਨ ਦੇ ਤਰੀਕੇ 'ਤੇ ਮੁੜ ਵਿਚਾਰ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ।
ਇਹ ਵੀ ਪੜ੍ਹੋ : PCB ਪ੍ਰਮੁੱਖ ਅਹੁਦੇ ਤੋਂ ਅਸਤੀਫੇ ਦੇਣ 'ਤੇ ਵਿਚਾਰ ਕਰ ਰਹੇ ਹਨ ਰਮੀਜ਼ : ਸੂਤਰ
ਐੱਮ. ਸੀ. ਸੀ. ਕਾਨੂੰਨ 25.4.3 ਦੇ ਮੁਤਾਬਕ, ਜੇਕਰ ਕੋਈ ਬੱਲੇਬਾਜ਼ 25.4.2 ਦੇ ਇਲਾਵਾ ਕਿਸੇ ਹੋਰ ਕਾਰਨ ਤੋਂ ਰਿਟਾਇਰ ਹੁੰਦਾ ਹੈ (ਬਿਮਾਰੀ, ਸੱਟ ਜਾਂ ਕਿਸੇ ਹੋਰ ਕਾਰਨ) ਤਾਂ ਉਸ ਬੱਲੇਬਾਜ਼ ਦੀ ਪਾਰੀ ਨੂੰ ਸਿਰਫ ਕਿਸ ਦੀ ਸਹਿਮਤੀ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ ਇਹ ਵਿਰੋਧੀ ਕਪਤਾਨ ਦੱਸ ਸਕਦਾ ਹੈ। ਜੇਕਰ ਕਿਸੇ ਕਾਰਨ ਉਸ ਦੀ ਪਾਰੀ ਫਿਰ ਸ਼ੁਰੂ ਨਹੀਂ ਹੁੰਦੀ ਹੈ ਤਂ ਉਸ ਬੱਲੇਬਾਜ਼ ਨੂੰ 'ਰਿਟਾਇਰਡ- ਆਊਟ' ਦੇ ਰੂਪ 'ਚ ਮੰਨਿਆ ਜਾਣਾ ਚਾਹੀਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।