ਅਸ਼ਵਿਨ ਦਾ ਟੁੱਟਿਆ ਸਬਰ, 2 ਵਾਰ ਮੈਦਾਨ ’ਤੇ ਭਿੜਿਆ

Sunday, Feb 04, 2024 - 11:54 AM (IST)

ਅਸ਼ਵਿਨ ਦਾ ਟੁੱਟਿਆ ਸਬਰ, 2 ਵਾਰ ਮੈਦਾਨ ’ਤੇ ਭਿੜਿਆ

ਵਿਸ਼ਾਖਾਪਟਨਮ- ਵਿਸ਼ਾਖਾਪਟਨਮ ਟੈਸਟ ਦੌਰਾਨ ਆਰ. ਅਸ਼ਵਿਨ ਜਿਹੜੀਆਂ 3 ਚੀਜ਼ਾਂ ਲਈ ਚਰਚਾ ਵਿਚ ਰਿਹਾ, ਉਹ ਉਸਦੇ ਟੈਸਟ ਕਰੀਅਰ ਲਈ ਠੀਕ ਨਹੀਂ ਕਹੀ ਜਾ ਸਕਦੀ। ਅਸ਼ਵਿਨ ਨੂੰ ਦੂਜੇ ਟੈਸਟ ਦੌਰਾਨ ਪਹਿਲਾਂ ਅੰਪਾਇਰ ਤੇ ਬਾਅਦ ਵਿਚ ਜੇਮਸ ਐਂਡਰਸਨ ਨਾਲ ਭਿੜਦਾ ਦਿਸਿਆ। ਅਸ਼ਵਿਨ ਨੇ ਅੰਪਾਇਰ ਦੇ ਨਾਲ ਕ੍ਰਿਕਟ ਨਿਯਮਾਂ ਨੂੰ ਲੈ ਕੇ ਬਹਿਸ ਕੀਤੀ ਤੇ ਐਂਡਰਸਨ ਨੂੰ ਗੇਂਦਬਾਜ਼ੀ ਕਰਦੇ ਹੋਏ ਗੈਰ-ਜ਼ਰੂਰੀ ਇਸ਼ਾਰੇ ਕੀਤੇ। ਦੋਵਾਂ ਮੌਕਿਆਂ ’ਤੇ ਅਸ਼ਵਿਨ ਨੂੰ ਬਹਿਸ ਵੀ ਕਰਦੇ ਦੇਖਿਆ ਗਿਆ।

ਇਹ ਵੀ ਪੜ੍ਹੋ- ਹੁਣ ਨੇਪਾਲ ਦੀਆਂ ਟੀਮਾਂ ਨੂੰ ਭਾਰਤ ’ਚ ਟ੍ਰੇਨਿੰਗ ਦਿਵਾਉਣ ’ਚ ਮਦਦ ਕਰ ਸਕਦੈ BCCI
ਅਸ਼ਿਵਨ ਦੇ ਟੁੱਟੇ ਸਬਰ ਦਾ ਅਸਰ ਉਸਦੇ ਪ੍ਰਦਰਸ਼ਨ ’ਤੇ ਵੀ ਪਿਆ। ਉਸ ਨੇ ਪਹਿਲੀ ਪਾਰੀ ਵਿਚ 12 ਓਵਰ ਕੀਤੇ ਤੇ 61 ਦੌੜਾਂ ਦੇ ਦਿੱਤੀਆਂ ਜਦਕਿ ਉਸ ਨੂੰ ਇਕ ਵੀ ਵਿਕਟ ਨਹੀਂ ਮਿਲੀ। ਇਸ ਤੋਂ ਪਹਿਲਾਂ ਹੈਦਰਾਬਾਦ ਟੈਸਟ ਦੀ ਦੂਜੀ ਪਰੀ ਵਿਚ ਉਸ ਨੇ 126 ਦੌੜਾਂ ਦੇ ਦਿੱਤੀਆਂ ਸਨ। ਅਸ਼ਵਿਨ ਦਾ 112 ਪਾਰੀਆਂ ਵਿਚ ਇਹ ਸਿਰਫ 5ਵਾਂ ਮੌਕਾ ਸੀ ਜਦੋਂ ਉਹ ਪਾਰੀ ਵਿਚ ਇਕ ਵੀ ਵਿਕਟ ਹਾਸਲ ਨਹੀਂ ਕਰ ਸਕਿਆ ਸੀ। ਅਸ਼ਵਿਨ ਦੱਖਣੀ ਅਫਰੀਕਾ ਦੌਰੇ ’ਤੇ ਸੈਂਚੂਰੀਅਨ ਦੇ ਮੈਦਾਨ ’ਤੇ ਖੇਡੇ ਗਏ ਟੈਸਟ ਵਿਚ ਵੀ ਸਿਰਫ ਇਕ ਹੀ ਵਿਕਟ ਲੈ ਸਕਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


 


author

Aarti dhillon

Content Editor

Related News