ਐਸ਼ਟਨ ਨੇ ਰਚਿਆ ਇਤਿਹਾਸ, ਟੀ20 'ਚ ਹੈਟ੍ਰਿਕ ਲੈਣ ਵਾਲਾ ਬਣਿਆ ਦੂਜਾ ਆਸਟਰੇਲੀਆਈ ਖਿਡਾਰੀ

02/22/2020 11:11:47 AM

ਸਪੋਰਟਸ ਡੈਸਕ— ਆਸਟਰੇਲੀਆ ਦੇ ਸਪਿਨਰ ਐਸ਼ਟਨ ਐਗਰ ਨੇ ਦੱਖਣੀ ਅਫਰੀਕਾ ਖਿਲਾਫ ਜੋਹਾਨਿਸਬਰਗ 'ਚ ਖੇਡੇ ਗਏ ਪਹਿਲਾਂ ਟੀ-20ਆਈ ਮੈਚ 'ਚ ਹੈਟ੍ਰਿਕ ਲੈ ਕੇ ਇਤਿਹਾਸ ਰਚ ਦਿੱਤਾ ਹੈ। ਐਸ਼ਟਨ ਐਗਰ ਨੇ ਆਪਣੇ ਪਹਿਲੇ ਹੀ ਓਵਰ ਦੀਆਂ ਆਖਰੀ 3 ਗੇਂਦਾਂ 'ਤੇ ਤਿੰਨ ਵਿਕਟਾਂ ਲੈ ਕੇ ਆਪਣੀ ਹੈਟ੍ਰਿਕ ਪੂਰੀ ਕੀਤੀ। ਐਗਰ ਦੀ ਹੈਟ੍ਰਿਕ ਦੀ ਮਦਦ ਨਾਲ ਆਸਟਰੇਲੀਆ ਨੇ ਪਹਿਲਾਂ ਟੀ-20 ਅੰਤਰਰਾਸ਼ਟਰੀ ਮੈਚ 'ਚ ਦੱਖਣੀ ਅਫਰੀਕਾ ਨੂੰ 107 ਦੌੜਾਂ ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੈਟ ਲੀ ਨੇ 2007 'ਚ ਖੇਡੇ ਗਏ ਵਰਲਡ ਕੱਪ 'ਚ ਬੰਗਲਾਦੇਸ਼ ਖਿਲਾਫ ਹੈਟ੍ਰਿਕ ਲੈਣ ਦਾ ਕਾਰਨਾਮਾ ਕੀਤਾ ਸੀ।

PunjabKesari

ਇਸ ਮੈਚ 'ਚ ਚੌਥੀ ਗੇਂਦ 'ਤੇ ਐਗਰ ਨੇ ਫਾਫ ਡੂ ਪਲੇਸਿਸ (24) ਨੂੰ ਪਵੇਲੀਅਨ ਦਾ ਰਸਤਾ ਦਿਖਾਇਆ। ਡੂ ਪਲੇਸਿਸ ਦੇ ਆਊਟ ਹੋਣ ਤੋਂ ਬਾਅਦ ਐਂਡਿਲੇ ਫੇਹਲੁਕਵਾਓ ਬੱਲੇਬਾਜ਼ੀ ਲਈ ਮੈਦਾਨ 'ਚ ਆਏ ਅਤੇ 5ਵੀਂ ਗੇਂਦ 'ਤੇ ਬਿਨਾਂ ਕੋਈ ਦੌੜਾਂ ਬਣਾਏ ਹੀ ਐੱਲ. ਬੀ. ਡਬਲਿਯੂ ਆਊਟ ਹੋ ਗਏ। ਓਵਰ ਦੀ ਆਖਰੀ ਗੇਂਦ 'ਤੇ ਡੇਲ ਸਟੇਨ ਵੀ ਡੱਕ 'ਤੇ ਆਊਟ ਹੋ ਕੇ ਪਵੇਲੀਅਨ ਪਰਤ ਗਏ। ਐਸ਼ਟਨ ਐਗਰ ਨੇ 4 ਓਵਰ 'ਚ 25 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੇ ਜੋ ਟੀ20ਆਈ 'ਚ ਕਿਸੇ ਵੀ ਆਸਟਰੇਲੀਆਈ ਗੇਂਦਬਾਜ਼ ਦਾ ਸਭ ਤੋਂ ਸਰਵਸ਼੍ਰੇਸ਼ਠ ਪ੍ਰਦਰਸ਼ਨ ਹੈ।

PunjabKesari
ਦੱਸ ਦੇਈਏ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਕ੍ਰਿਕੇਟ ਦੇ ਸਭ ਤੋਂ ਛੋਟੇ ਫਾਰਮੈਟ 'ਚ ਦੋ ਵਾਰ ਇਹ ਕਾਰਨਾਮਾ ਕੀਤਾ ਹੈ। ਉਥੇ ਹੀ ਮਲਿੰਗਾ ਅਤੇ ਰਾਸ਼ਿਦ ਖਾਨ ਅਜਿਹੇ ਗੇਂਦਬਾਜ਼ ਹਨ ਜਿਨ੍ਹਾਂ ਨੇ ਟੀ20ਆਈ ਲਗਾਤਾਰ 4 ਗੇਂਦਾਂ 'ਤੇ 4 ਵਿਕਟਾਂ ਹਾਸਲ ਕੀਤੀਆਂ ਹਨ।


Related News