ਅਸ਼ਮਿਤਾ ਤੇ ਮਾਲਵਿਕਾ ਜਾਪਾਨ ਓਪਨ ਦੇ ਪਹਿਲੇ ਦੌਰ ''ਚ ਬਾਹਰ

Tuesday, Aug 20, 2024 - 12:59 PM (IST)

ਅਸ਼ਮਿਤਾ ਤੇ ਮਾਲਵਿਕਾ ਜਾਪਾਨ ਓਪਨ ਦੇ ਪਹਿਲੇ ਦੌਰ ''ਚ ਬਾਹਰ

ਯੋਕੋਹਾਮਾ (ਜਾਪਾਨ)- ਭਾਰਤ ਦੀ ਅਸ਼ਮਿਤਾ ਚਾਲਿਹਾ ਅਤੇ ਮਾਲਵਿਕਾ ਬੰਸੋਡ ਮੰਗਲਵਾਰ ਨੂੰ ਇੱਥੇ ਜਾਪਾਨ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਸ਼ੁਰੂਆਤੀ ਦੌਰ ਵਿਚ ਹਾਰ ਕੇ ਬਾਹਰ ਹੋ ਗਈਆਂ। ਜਿੱਥੇ ਅਸ਼ਮਿਤਾ ਚੀਨੀ ਤਾਈਪੇ ਦੀ ਸਿਖਰਲਾ ਦਰਜਾ ਪ੍ਰਾਪਤ ਤਾਈ ਜ਼ੂ ਯਿੰਗ ਤੋਂ 16-21, 12-21 ਨਾਲ ਹਾਰ ਗਈ, ਇਸ ਦੇ ਨਾਲ ਹੀ ਮਾਲਵਿਕਾ ਨੂੰ ਯੂਕ੍ਰੇਨ ਦੀ ਪੋਲੀਨਾ ਬੁਹਰੋਵਾ ਨੇ 23-21, 21-19 ਨਾਲ ਹਰਾ ਕੇ ਬਾਹਰ ਦਾ ਰਸਤਾ ਦਿਖਾਇਆ।
ਭਾਰਤ ਦੀ ਤਰਫੋਂ ਮਹਿਲਾ ਸਿੰਗਲਜ਼ ਵਿੱਚ ਅਕਰਸ਼ੀ ਕਸ਼ਯਪ ਵੀ ਆਪਣੀ ਚੁਣੌਤੀ ਪੇਸ਼ ਕਰ ਰਹੀ ਹੈ। ਉਹ ਪਹਿਲੇ ਦੌਰ 'ਚ  ਦੱਖਣੀ ਕੋਰੀਆ ਦੀ ਕਿਮ ਗਾ ਯੂਨ ਦਾ ਸਾਹਮਣਾ ਕਰੇਗੀ। ਪੈਰਿਸ ਓਲੰਪਿਕ ਵਿੱਚ ਭਾਗ ਲੈਣ ਵਾਲੇ ਭਾਰਤੀ ਬੈਡਮਿੰਟਨ ਖਿਡਾਰੀਆਂ 'ਚੋਂ ਕੋਈ ਵੀ ਇਸ ਈਵੈਂਟ ਵਿੱਚ ਨਹੀਂ ਖੇਡ ਰਿਹਾ ਹੈ।
 


author

Aarti dhillon

Content Editor

Related News