ਬਾਰਟੀ ਦਾ ਚੋਟੀ ਦਾ ਸਥਾਨ ਬਰਕਰਾਰ, ਸੇਰੇਨਾ ਇਕ ਸਥਾਨ ਫਿਸਲੀ

Tuesday, Mar 03, 2020 - 06:23 PM (IST)

ਬਾਰਟੀ ਦਾ ਚੋਟੀ ਦਾ ਸਥਾਨ ਬਰਕਰਾਰ, ਸੇਰੇਨਾ ਇਕ ਸਥਾਨ ਫਿਸਲੀ

ਫਲੋਰਿਡਾ— ਆਸਟਰੇਲੀਆ ਦੀ ਐਸ਼ਲੇ ਬਾਰਟੀ ਡਬਲਿਊ. ਟੀ. ਏ. ਦੀ ਜਾਰੀ ਤਾਜ਼ਾ ਰੈਂਕਿੰਗ ’ਚ ਪਹਿਲੇ ਸਥਾਨ ’ਤੇ ਬਣੀ ਹੋਈ ਹੈ ਜਦਕਿ ਅਮਰੀਕਾ ਦੀ ਸੇਰੇਨਾ ਵਿਲੀਅਮਸ ਇਕ ਸਥਾਨ ਫਿਸਲ ਕੇ ਨੌਵੇਂ ਨੰਬਰ ’ਤੇ ਪਹੁੰਚ ਗਈ ਹੈ। 

PunjabKesari

23 ਸਾਲਾ ਬਾਰਟੀ 8717 ਅੰਕਾਂ ਦੇ ਨਾਲ ਪਹਿਲੇ ਸਥਾਨ ’ਤੇ ਹੈ ਜਦਕਿ ਰੋਮਾਨੀਆ ਦੀ ਸਿਮੋਨਾ ਹਾਲੇਪ 6076 ਅੰਕਾਂ ਦੇ ਨਾਲ ਦੂਜੇ ਸਥਾਨ ’ਤੇ ਮੌਜੂਦ ਹਨ। ਚੈੱਕ ਗਣਰਾਜ ਦੀ ਕੈਰੋਲਿਨਾ ਪਲਿਸਕੋਵਾ 5205 ਅੰਕਾਂ ਦੇ ਨਾਲ ਤੀਜੇ ਅਤੇ ਕੈਨੇਡਾ ਦੀ ਬਿਆਂਕਾ ਆਂਦ੍ਰੇਸਕੂ 4555 ਅੰਕਾਂ ਦੇ ਨਾਲ ਚੌਥੇ ਸਥਾਨ ’ਤੇ ਬਣੀ ਹੋਈ ਹੈ। ਅਮਰੀਕਾ ਦੀ ਸੋਫੀਆ ਕੇਨਿਨ 4365 ਅੰਕਾਂ ਦੇ ਨਾਲ ਪੰਜਵੇਂ ਸਥਾਨ ’ਤੇ ਮੌਜੂਦ ਹਨ। ਸਵਿਟਜ਼ਰਲੈਂਡ ਦੀ ਬੇਲਿੰਡਾ ਬੇਨਸਿਚ ਇਕ ਸਥਾਨ ਦੇ ਸੁਧਾਰ ਦੇ ਨਾਲ ਸੇਰੇਨਾ ਨੂੰ ਪਛਾੜ ਕੇ 4010 ਅੰਕਾਂ ਦੇ ਨਾਲ ਅੱਠਵੇਂ ਸਥਾਨ ’ਤੇ ਆ ਗਈ ਹੈ ਜਦਕਿ ਸੇਰੇਨਾ ਇਕ ਸਥਾਨ ਫਿਸਲ ਕੇ 3915 ਅੰਕਾਂ ਦੇ ਨਾਲ ਨੌਵੇ ਸਥਾਨ ’ਤੇ ਹੈ।


author

Tarsem Singh

Content Editor

Related News