ਆਸ਼ੀਸ਼ ਕੁਮਾਰ ਏਸ਼ੀਆਈ ਓਲੰਪਿਕ ਕੁਆਲੀਫਾਇਰਸ ਦੇ ਕੁਆਟਰ-ਫਾਇਨਲ ’ਚ

Thursday, Mar 05, 2020 - 06:12 PM (IST)

ਆਸ਼ੀਸ਼ ਕੁਮਾਰ ਏਸ਼ੀਆਈ ਓਲੰਪਿਕ ਕੁਆਲੀਫਾਇਰਸ ਦੇ ਕੁਆਟਰ-ਫਾਇਨਲ ’ਚ

ਸਪੋਰਟਸ ਡੈਸਕ— ਏਸ਼ੀਆਈ ਖੇਡਾਂ ਦੇ ਚਾਂਦੀ ਤਮਗਾ ਜੇਤੂ ਆਸ਼ੀਸ਼ ਕੁਮਾਰ (75 ਕਿ. ਗ੍ਰਾ) ਨੇ ਵੀਰਵਾਰ ਨੂੰ ਇੱਥੇ ਕਿਰਗੀਸਤਾਨ ਦੇ ਚੌਥੀ ਪ੍ਰਮੁੱਖਤਾ ਪ੍ਰਾਪਤ ਓਮੁਰਬੇਕ ਬੇਕਜੀਗਿਟ ’ਤੇ ਜਿੱਤ ਤੋਂ ਮਹਾਦੀਪ ਓਲੰਪਿਕ ਮੁੱਕੇਬਾਜ਼ੀ ਕੁਆਲੀਫਾਇਰਸ ਦੇ ਕੁਆਟਰ ਫਾਈਨਲ ’ਚ ਜਗ੍ਹਾ ਬਣਾਈ। ਆਸ਼ੀਸ਼ ਨੇ ਇਕ ਪਾਸੜ ਮੁਕਾਬਲੇ ’ਚ 5-0 ਨਾਲ ਜਿੱਤ ਦਰਜ ਕੀਤੀ। PunjabKesari

ਉਨ੍ਹਾਂ ਦਾ ਅਗਲਾ ਮੁਕਾਬਲਾ ਇੰਡੋਨੇਸ਼ੀਆ ਦੇ ਮਿਖਾਇਲ ਰਾਬਰਡ ਮੁਸਕਿਤਾ ਨਾਲ ਹੋਵੇਗਾ। ਅਾਸ਼ੀਸ਼ ਜੇਕਰ ਸੈਮੀਫਾਈਨਲ ’ਚ ਜਗ੍ਹਾ ਬਣਾਉਣ ’ਚ ਸਫਲ ਰਹੇ ਤਾਂ ਉਨ੍ਹਾਂ ਦੀ ਜੁਲਾਈ ਅਗਸਤ ’ਚ ਟੋਕੀਓ ’ਚ ਹੋਣ ਵਾਲੀਅਾਂ ਓਲੰਪਿਕ ਖੇਡਾਂ ’ਚ ਜਗ੍ਹਾ ਪੱਕੀ ਹੋ ਜਾਵੇਗੀ।


Related News