ਏਸ਼ੇਜ਼ ਸੀਰੀਜ਼ ਤੋਂ ਪਹਿਲਾਂ ਸਟੋਕਸ ਨੇ ਕਿਹਾ- ਆਸਟਰੇਲੀਆ ਦੇ ਇਸ ਬੱਲੇਬਾਜ਼ ਨੂੰ ਜਲਦ ਕਰਨਾ ਹੋਵੇਗਾ ਆਊਟ

Thursday, Aug 01, 2019 - 11:42 AM (IST)

ਸਪੋਰਸਟ ਡੈਸਕ— ਇੰਗਲੈਂਡ ਦੇ ਹਰਫਨਮੌਲਾ ਖਿਡਾਰੀ ਬੇਨ ਸਟੋਕਸ ਦਾ ਮੰਨਣਾ ਹੈ ਕਿ ਵੀਰਵਾਰ ਯਾਨੀ ਕਿ ਅੱਜ ਤੋਂ ਸ਼ੁਰੂ ਹੋ ਰਹੀ ਏਸ਼ੇਜ ਸੀਰੀਜ਼ 'ਚ ਮੇਜਬਾਨ ਟੀਮ ਨੂੰ ਪਹਿਲੇ ਦਿਨ ਤੋਂ ਹੀ ਬੱਲੇ ਤੇ ਗੇਂਦ ਤੋਂ ਬਿਹਰਤੀਨ ਪ੍ਰਦਰਸ਼ਨ ਕਰ ਆਪਣਾ ਦਬਦਬਾ ਕਾਇਮ ਰੱਖਣ ਦੀ ਕੋਸ਼ਿਸ਼ ਕਰਨੀ ਹੋਵੇਗੀ। ਸਟੋਕਸ ਦਾ ਕਹਿਣਾ ਹੈ ਕਿ ਏਜਬੇਸਟਨ 'ਚ ਖੇਡੇ ਜਾਣ ਵਾਲੇ ਮੈਚ 'ਚ ਪਹਿਲੀ ਹੀ ਗੇਂਦ ਤੋਂ ਇੰਗਲੈਂਡ ਨੂੰ ਅੱਗੇ ਰਹਿਣਾ ਹੋਵੇਗਾ। ਇਸ ਮੈਦਾਨ 'ਤੇ ਇੰਗਲੈਂਡ ਦਾ ਰਿਕਾਰਡ ਚੰਗਾ ਹੈ।  

ਵੈਬਸਾਈਟ ਕ੍ਰਿਕਇੰਫੋ ਨੇ ਸਟੋਕਸ ਦੇ ਹਵਾਲੇ ਤੋਂ ਲਿੱਖਿਆ ਹੈ, ਏਸ਼ੇਜ ਸੀਰੀਜ਼ 'ਚ ਤੁਹਾਨੂੰ ਸ਼ੁਰੂ ਤੋਂ ਹੀ ਮੈਦਾਨ 'ਤੇ ਪਸੀਨਾ ਕੱਢਣਾ ਹੁੰਦਾ ਹੈ। ਪਹਿਲੀ ਸਵੇਰੇ ਉਹ ਹੁੰਦੀ ਹੈ ਜਿੱਥੋਂ ਤੁਸੀਂ ਸੀਰੀਜ 'ਤੇ ਬੱਲੇ ਤੇ ਗੇਂਦ ਨਾਲ ਆਪਣਾ ਦਬਦਬਾ ਦਿਖਾਉਂਦੇ ਹੋ। ਚੰਗੀ ਸ਼ੁਰੂਆਤ ਹਾਸਲ ਕਰਣਾ ਪੂਰੀ ਸੀਰੀਜ ਲਈ ਲੈਅ ਹਾਸਲ ਕਰਨ ਦੇ ਲਿਹਾਜ਼ ਨਾਲ ਚੰਗਾ ਹੁੰਦਾ ਹੈ, ਇਸ ਲਈ ਤੁਸੀਂ ਅੱਗੇ ਰਹਿਣਾ ਚਾਹੁੰਦੇ ਹੋ ਤੇ ਪਹਿਲੇ ਦਿਨ ਜਿੱਤ ਹਾਸਲ ਕਰਨਾ ਚਾਹੁੰਦੇ ਹੋ। ਜੇਕਰ ਤੁਸੀਂ ਇਕ ਮੈਚ ਹਾਰ ਦੇ ਪਿੱਛੇ ਹੁੰਦੇ ਹੋ ਤਾਂ ਵਾਪਸੀ ਕਰਨਾ ਮੁਸ਼ਕਿਲ ਹੁੰਦਾ ਹੈ।PunjabKesari
ਇਸ ਏਸ਼ੇਜ ਸੀਰੀਜ ਨਾਲ ਆਸਟਰੇਲੀਆ ਦੀ ਸਟੀਵਨ ਸਮਿਥ, ਡੇਵਿਡ ਵਾਰਨਰ ਤੇ ਕੈਮਰੂਨ ਬੈਨਕਰਾਫਟ ਦੀ ਤੀਗੜੀ ਵਾਪਸੀ ਕਰ ਰਹੀ ਹੈ। ਇਹ ਤਿੰਨੋਂ ਬਾਲ ਟੈਂਪਰਿੰਗ 'ਚ ਲੱਗੇ ਬੈਨ ਤੋਂ ਬਾਅਦ ਆ ਰਹੇ ਹਨ। ਸਟੋਕਸ ਨੇ ਇਨ੍ਹਾਂ ਤਿੰਨਾਂ ਦੀ ਤਰੀਫ ਕੀਤੀ ਹੈ। 

ਹਰਫਨਮੌਲਾ ਖਿਡਾਰੀ ਨੇ ਕਿਹਾ, ਜੇਕਰ ਉਹ ਪਹਿਲਾਂ ਬੱਲੇਬਾਜੀ ਕਰਦੇ ਹਨ ਤਾਂ ਉਨ੍ਹਾਂ ਨੂੰ ਦਬਾਅ 'ਚ ਲਿਆਉਣਾ ਬੇਹਦ ਜਰੂਰੀ ਹੈ। ਡੇਵਿਡ ਵਾਰਨਰ ਅਜਿਹੇ ਖਿਡਾਰੀ ਹਨ ਜੋ ਤੁਹਾਡੇ ਹਿੱਸੇ ਤੋਂ ਮੈਚ ਲੈ ਜਾ ਸਕਦੇ ਹਨ। ਉਹ ਬਿਹਤਰੀਨ ਬੱਲੇਬਾਜ਼ ਹਨ ਤੇ ਖਤਰਨਾਕ ਓਪਨਰ ਵੀ। ਇਸ ਲਈ ਉਨ੍ਹਾਂ ਨੂੰ ਰੋਕਣਾ ਤੇ ਪੈਰ ਜਮਾਉਣ ਤੋਂ ਪਹਿਲਾਂ ਉਨ੍ਹਾਂ ਦੀ ਵਿਕਟ ਲੈਣੀ ਸਾਡੇ ਲਈ ਵੱਡੀ ਗੱਲ ਹੋਵੇਗੀ। ਉਨ੍ਹਾਂ ਦੇ ਅੰਦਰ ਚੰਗਾ ਪ੍ਰਦਰਸ਼ਨ ਕਰਨ ਦਾ ਜਨੂੰਨ ਹੋਵੇਗਾ।PunjabKesari


Related News