ਐਸ਼ ਬਾਰਟੀ ਨੇ ਸਿਡਨੀ ਟੂਰਨਾਮੈਂਟ ਤੋਂ ਨਾਂ ਵਾਪਸ ਲਿਆ, ਮੈਲਬੋਰਨ ਲਈ ਰਵਾਨਾ
Tuesday, Jan 11, 2022 - 11:00 AM (IST)
ਸਪੋਰਟਸ ਡੈਸਕ- ਐਡੀਲੇਡ ਇੰਟਰਨੈਸ਼ਨਲ 'ਚ ਸਿੰਗਲਜ਼ ਤੇ ਡਬਲਜ਼ ਦੋਵੇਂ ਖ਼ਿਤਾਬ ਜਿੱਤਣ ਦੇ ਬਅਦ ਚੋਟੀ ਦੀ ਰੈਂਕਿੰਗ ਵਾਲੀ ਐਸ਼ ਬਾਰਟੀ ਨੇ ਸਿਡਨੀ ਟੈਨਿਸ ਕਲਾਸਿਕ ਤੋਂ ਨਾਂ ਵਾਪਸ ਲੈ ਲਿਆ ਹੈ। ਹੁਣ ਉਹ ਆਸਟਰੇਲੀਆਈ ਓਪਨ ਲਈ ਸਿੱਧੇ ਮੈਲਬੋਰਨ ਜਾਵੇਗੀ। ਐਡੀਲੇਡ ਤੋਂ ਸਿੱਧੇ ਮੈਲਬੋਰਨ ਜਾਣਾ ਵੈਸੇ ਵੀ ਕਾਫ਼ੀ ਸੌਖਾ ਹੈ ਤੇ 17 ਜਨਵਰੀ ਤੋਂ ਸ਼ੁਰੂ ਹੋ ਰਹੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ 'ਚ ਉਹ ਤਰੋਤਾਜ਼ਾ ਹੋ ਕੇ ਉਤਰਨਾ ਚਾਹੁੰਦੀ ਹੈ।
ਉਨ੍ਹਾਂ ਨੇ ਸੋਮਵਾਰ ਨੂੰ ਕਿਹਾ ਕਿ ਇਹ ਹਫ਼ਤਾ ਅਸਧਾਰਨ ਰਿਹਾ ਹੈ। ਅਸੀਂ ਕਈ ਸਿੰਗਲ ਤੇ ਡਬਲਜ਼ ਮੈਚ ਖੇਡੇ ਤੇ ਕੋਰਟ 'ਤੇ ਕਾਫ਼ੀ ਸਮਾਂ ਬਿਤਾਇਆ। ਆਸਟਰੇਲੀਆਈ ਓਪਨ ਲਈ ਤਿਆਰੀ ਚੰਗੀ ਹੈ। ਬਾਰਟੀ ਨੇ ਐੇਲੇਨਾ ਰਿਬਾਕਿਨਾ ਨੂੰ 6-3, 6-2 ਨਾਲ ਹਰਾ ਕੇ ਐਡੀਲੇਡ ਇੰਟਰਨੈਸ਼ਨਲ ਸਿੰਗਲ ਖ਼ਿਤਾਬ ਜਿੱਤਿਆ। ਡਬਲਜ਼ 'ਚ ਉਨ੍ਹਾਂ ਨੇ ਸਟੋਰਮ ਸੈਂਡਰਸ ਨਾਲ ਮਿਲ ਕੇ ਖ਼ਿਤਾਬ ਆਪਣੇ ਨਾਂ ਕੀਤਾ।
ਇਹ ਵੀ ਪੜ੍ਹੋ : ਤੀਜੇ ਟੈਸਟ ਤੋਂ ਪਹਿਲਾਂ ਕੋਹਲੀ ਦਾ ਬਿਆਨ- ਮੈਂ ਪੂਰੀ ਤਰ੍ਹਾਂ ਫਿੱਟ, ਸਿਰਾਜ ਨੂੰ ਲੈ ਕੇ ਕਹੀ ਇਹ ਗੱਲ
ਮੈਲਬੋਰਨ 'ਚ ਇਕ ਹੋਰ ਟੂਰਨਾਮੈਂਟ 'ਚ ਚੋਟੀ ਦੇ ਖਿਡਾਰੀ ਰਾਫੇਲ ਨਡਾਲ ਨੇ ਅਮਰੀਕਾ ਦੇ ਮੈਕਸਿਮ ਕ੍ਰੇਸੀ ਨੂੰ 7-6, 6-3 ਨਾਲ ਹਰਾਇਆ। ਜਦਕਿ ਦੂਜਾ ਦਰਜਾ ਪ੍ਰਾਪਤ ਸਿਮੋਨਾ ਹਾਲੇਪ ਨੇ ਵੈਰੋਨੀਕਾ ਕੁਡੇਮੇਟੋਵਾ ਨੂੰ 6-2, 6-3 ਨਾਲ ਹਰਾ ਕੇ ਖ਼ਿਤਾਬ ਜਿੱਤਿਆ। ਐਡੀਲੇਡ ਇੰਟਰਨੈਸ਼ਨਲ ਪੁਰਸ਼ ਫਾਈਨਲ 'ਚ ਗਾਏਲਾ ਮੋਫਿਲਸ ਨੇ ਕਾਰੇਨ ਖਾਚਾਨੋਵ ਨੂੰ 6-4, 6-4 ਨਾਲ ਹਰਾਇਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।