ਇਗਾ ਸਵੀਆਟੇਕ ਦੀ ਹਾਰ ਨਾਲ ਆਰਿਨਾ ਸਬਾਲੇਂਕਾ ਦਾ ਸਾਲ ਦੇ ਅੰਤ ਤੱਕ ਨੰਬਰ ਵਨ ਬਣੇ ਰਹਿਣਾ ਯਕੀਨੀ
Wednesday, Nov 06, 2024 - 01:13 PM (IST)

ਰਿਆਦ- ਡਬਲਯੂ.ਟੀ.ਏ. ਦੇ ਫਾਈਨਲ ਵਿਚ ਇਗਾ ਸਵੀਆਟੇਕ ਦੀ ਹਾਰ ਨਾਲ ਆਰਿਨਾ ਸਬਾਲੇਂਕਾ ਦਾ ਪਹਿਲੀ ਵਾਰ ਮਹਿਲਾ ਦਰਜਾਬੰਦੀ ਵਿਚ ਨੰਬਰ ਇਕ ਬਣੇ ਰਹਿਣਾ ਯਕੀਨੀ ਹੋ ਗਿਆ ਹੈ। ਕੋਕੋ ਗੌਫ ਦੀ ਸਵਿਆਤੇਕ 'ਤੇ 6-3, 6-4 ਦੀ ਜਿੱਤ ਨੇ ਯਕੀਨੀ ਬਣਾਇਆ ਕਿ 26 ਸਾਲਾ ਬੇਲਾਰੂਸ ਖਿਡਾਰਨ ਸਬਲੇਨਕਾ 2024 ਦੇ ਅੰਤ ਤੱਕ ਮਹਿਲਾ ਰੈਂਕਿੰਗ 'ਚ ਸਿਖਰ 'ਤੇ ਬਰਕਰਾਰ ਰਹੇਗੀ। ਸਬਲੇਂਕਾ ਨੇ ਪਿਛਲੇ ਸਾਲ ਸਤੰਬਰ 'ਚ ਵਿਸ਼ਵ ਰੈਂਕਿੰਗ 'ਚ ਸਵਿਆਟੇਕ ਨੂੰ ਪਿੱਛੇ ਛੱਡ ਦਿੱਤਾ ਸੀ। ਸਵਿਆਟੇਕ, ਹਾਲਾਂਕਿ, ਡਬਲਯੂਟੀਏ ਫਾਈਨਲਜ਼ ਜਿੱਤ ਕੇ ਸਿਖਰ 'ਤੇ ਵਾਪਸ ਆ ਗਈ ਸੀ। ਡਬਲਯੂਟੀਏ ਨੇ ਮੰਗਲਵਾਰ ਨੂੰ ਇਹ ਵੀ ਐਲਾਨ ਕੀਤਾ ਕਿ ਕੈਟੇਰੀਨਾ ਸਿਨੀਆਕੋਵਾ ਸਾਲ ਦੇ ਅੰਤ ਵਿੱਚ ਡਬਲਜ਼ ਰੈਂਕਿੰਗ ਵਿੱਚ ਪਹਿਲੇ ਨੰਬਰ 'ਤੇ ਬਣੀ ਰਹੇਗੀ। ਚੈੱਕ ਗਣਰਾਜ ਦੀ ਇਹ ਖਿਡਾਰਨ ਇਸ ਤੋਂ ਪਹਿਲਾਂ 2018, 2021 ਅਤੇ 2022 ਦੇ ਅੰਤ ਵਿੱਚ ਵੀ ਮਹਿਲਾ ਡਬਲਜ਼ ਰੈਂਕਿੰਗ ਵਿੱਚ ਸਿਖਰ ’ਤੇ ਰਹੀ ਸੀ।