ਬ੍ਰਿਸਬੇਨ ਇੰਟਰਨੈਸ਼ਨਲ : ਲਗਾਤਾਰ 14ਵੀਂ ਜਿੱਤ ਨਾਲ ਸੈਮੀਫਾਈਨਲ ''ਚ ਸਬਾਲੇਂਕਾ, ਹਮਵਤਨ ਅਜ਼ਾਰੇਂਕਾ ਨਾਲ ਹੋਵੇਗਾ ਸਾਹਮਣਾ

Friday, Jan 05, 2024 - 06:17 PM (IST)

ਬ੍ਰਿਸਬੇਨ ਇੰਟਰਨੈਸ਼ਨਲ : ਲਗਾਤਾਰ 14ਵੀਂ ਜਿੱਤ ਨਾਲ ਸੈਮੀਫਾਈਨਲ ''ਚ ਸਬਾਲੇਂਕਾ, ਹਮਵਤਨ ਅਜ਼ਾਰੇਂਕਾ ਨਾਲ ਹੋਵੇਗਾ ਸਾਹਮਣਾ

ਬ੍ਰਿਸਬੇਨ : ਆਸਟ੍ਰੇਲੀਅਨ ਓਪਨ ਚੈਂਪੀਅਨ ਆਰੀਨਾ ਸਬਾਲੇਂਕਾ ਨੇ ਇੱਥੇ ਪੰਜਵਾਂ ਦਰਜਾ ਪ੍ਰਾਪਤ ਦਾਰੀਆ ਕਸਾਤਕੀਨਾ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਬ੍ਰਿਸਬੇਨ ਅੰਤਰਰਾਸ਼ਟਰੀ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ ਜਿੱਥੇ ਉਨ੍ਹਾਂ ਦਾ ਸਾਹਮਣਾ ਬੇਲਾਰੂਸ ਦੀ ਹਮਵਤਨ ਵਿਕਟੋਰੀਆ ਅਜ਼ਾਰੇਂਕਾ ਨਾਲ ਹੋਵੇਗਾ। ਸਬਾਲੇਂਕਾ ਨੇ ਕਾਸਤਕੀਨਾ ਨੂੰ 6-1, 6-4 ਨਾਲ ਹਰਾ ਕੇ ਆਸਟ੍ਰੇਲੀਆ ਵਿੱਚ ਲਗਾਤਾਰ 14ਵੀਂ ਜਿੱਤ ਦਰਜ ਕੀਤੀ।

ਇਹ ਵੀ ਪੜ੍ਹੋ-  ਰੋਹਿਤ ਨੇ ਕੀਤਾ ਗਿੱਲ ਦਾ ਸਮਰਥਨ, ਕਿਹਾ- ਉਹ ਨੰਬਰ 3 'ਤੇ ਭਾਰਤ ਲਈ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ
ਪਿਛਲੇ ਸਾਲ ਐਡੀਲੇਡ 'ਚ ਖਿਤਾਬ ਜਿੱਤਣ ਤੋਂ ਬਾਅਦ ਸਬਾਲੇਂਕਾ ਨੇ ਮੈਲਬੌਰਨ ਪਾਰਕ 'ਚ ਆਸਟ੍ਰੇਲੀਅਨ ਓਪਨ ਦਾ ਖਿਤਾਬ ਵੀ ਜਿੱਤਿਆ ਸੀ। ਹਾਲਾਂਕਿ ਆਸਟ੍ਰੇ੍ਲੀਅਨ ਓਪਨ ਅਤੇ ਬ੍ਰਿਸਬੇਨ ਵਿੱਚ ਦੋ ਵਾਰ ਦੀ ਚੈਂਪੀਅਨ ਰਹਿ ਚੁੱਕੀ ਅਜ਼ਾਰੇਂਕਾ ਨੂੰ ਸੈਮੀਫਾਈਨਲ ਵਿੱਚ ਥਾਂ ਬਣਾਉਣ ਲਈ ਤਿੰਨ ਸੈੱਟਾਂ ਤੱਕ ਸੰਘਰਸ਼ ਕਰਨਾ ਪਿਆ। ਅਜ਼ਾਰੇਂਕਾ ਨੇ ਫ੍ਰੈਂਚ ਓਪਨ 2017 ਦੀ ਚੈਂਪੀਅਨ ਅਤੇ ਤੀਜਾ ਦਰਜਾ ਪ੍ਰਾਪਤ ਯੇਲੇਨਾ ਓਸਤਾਪੇਂਕੋ ਨੂੰ ਲਗਭਗ ਢਾਈ ਘੰਟੇ ਤੱਕ ਚੱਲੇ ਮੈਚ 'ਚ 6-3, 3-6, 7-5 ਨਾਲ ਹਰਾਇਆ।

ਇਹ ਵੀ ਪੜ੍ਹੋ- ਓਸਾਕਾ ਬ੍ਰਿਸਬੇਨ ਇੰਟਰਨੈਸ਼ਨਲ ਦੇ ਦੂਜੇ ਦੌਰ 'ਚ ਹਾਰੀ
ਸਬਾਲੇਂਕਾ ਅਤੇ ਅਜ਼ਾਰੇਂਕਾ ਚਾਰ ਸਾਲ ਤੋਂ ਵਧ ਸਮੇਂ ਪਹਿਲਾਂ ਇਸੇ ਕੋਰਟ 'ਤੇ ਫੈੱਡ ਕੱਪ ਸੈਮੀਫਾਈਨਲ 'ਚ ਆਸਟ੍ਰੇਲੀਆ ਖਿਲਾਫ ਜੋੜੀ ਬਣਾ ਕੇ ਖੇਡੇ ਸਨ। ਇਸ ਦੌਰਾਨ ਅਨਾਸਤਾਸੀਆ ਪੋਟਾਪੋਵਾ ਦੇ ਸੱਟ ਕਾਰਨ ਮੈਚ ਤੋਂ ਹਟਣ ਤੋਂ ਬਾਅਦ ਦੂਜਾ ਦਰਜਾ ਪ੍ਰਾਪਤ ਏਲੇਨਾ ਰਿਬਾਕੀਨਾ ਨੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ।
ਵਿੰਬਲਡਨ 2022 ਦੀ ਚੈਂਪੀਅਨ ਰਾਇਬਾਕਿਨਾ ਨੇ ਪਹਿਲਾ ਸੈੱਟ 6-1 ਨਾਲ ਜਿੱਤਿਆ, ਜਿਸ ਤੋਂ ਬਾਅਦ 11ਵੀਂ ਸੀਡ ਪੋਟਾਪੋਵਾ ਨੇ ਪੇਟ ਦੀ ਸੱਟ ਕਾਰਨ ਮੈਚ ਤੋਂ ਹਟਣ ਦਾ ਫੈਸਲਾ ਕੀਤਾ। ਸੈਮੀਫਾਈਨਲ 'ਚ ਰਿਬਾਕੀਨਾ ਦਾ ਸਾਹਮਣਾ ਲਿੰਡਾ ਨੋਸਕੋਵਾ ਨਾਲ ਹੋਵੇਗਾ, ਜਿਸ ਨੇ 16 ਸਾਲਾ ਮਾਈਰਾ ਆਂਦਰੀਵਾ ਨੂੰ 7-5, 6-3 ਨਾਲ ਹਰਾ ਕੇ ਬਾਹਰ ਦਾ ਰਸਤਾ ਦਿਖਾਇਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News