ਆਰਟਿਕਲ 370 ''ਤੇ ਕ੍ਰਿਕਟਰ ਸਰਫਰਾਜ਼ ਵੀ ਬੋਲੇ : ਕਸ਼ਮੀਰੀ ਭਰਾਵਾਂ ਨਾਲ ਖੜਾ ਹੈ ਪੂਰਾ ਪਾਕਿਸਤਾਨ
Tuesday, Aug 13, 2019 - 12:05 PM (IST)

ਸਪੋਰਟਸ ਡੈਸਕਕ — ਕਸ਼ਮੀਰ 'ਚ ਆਰਟਿਕਲ 370 ਖਤਮ ਕਰਨ ਤੋਂ ਬਾਅਦ ਪਾਕਿਸਤਾਨ ਦੇ ਤਮਾਮ ਦਿੱਗਜ ਹਸਤੀਆਂ ਦੇ ਬਾਅਦ ਹੁਣ ਪਾਕਿਸਤਾਨ ਕ੍ਰਿਕੇਟ ਟੀਮ ਦੇ ਕਪਤਾਨ ਸਰਫਰਾਜ਼ ਅਹਿਮਦ ਨੇ ਵੀ ਇਸ 'ਤੇ ਗੱਲ ਕੀਤੀ ਹੈ। ਈਦ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਸਰਫਰਾਜ਼ ਨੇ ਸੰਪਾਦਕਾਂ ਨਾਲ ਗੱਲ ਕੀਤੀ ਤੇ ਕਿਹਾ ਕਿ ਪੂਰੀ ਪਾਕਿਸਤਾਨੀ ਕੌਮ ਕਸ਼ਮੀਰੀ ਭਰਾਵਾਂ ਨਾਲ ਖੜੀ ਹੈ।
ਰਿਪੋਰਟਸ ਦੇ ਮੁਤਾਬਕ ਸਰਫਰਾਜ਼ ਨੇ ਕਿਹਾ ਕਿ ਉਹ ਅੱਲ੍ਹਾ ਤੋਂ ਦੁਆ ਕਰਦੇ ਹਨ ਕਿ ਉਹ ਮੁਸ਼ਕਿਲ ਦੀ ਇਸ ਘੜੀ 'ਚ ਕਸ਼ਮੀਰੀ ਭਰਾਵਾਂ ਨੂੰ ਜਲਦ ਨਜ਼ਾਤ ਦਵਾਉਣ। ਉਨ੍ਹਾਂ ਨੇ ਕਿਹਾ ਕਿ ਅਸੀਂ ਕਸ਼ਮੀਰਿਆਂ ਦੇ ਦੁੱਖ 'ਚ ਉਨ੍ਹਾਂ ਦੇ ਨਾਲ ਬਰਾਬਰ ਦੇ ਸ਼ਰੀਕ ਹਾਂ ਤੇ ਪੂਰੀ ਪਾਕਿਸਤਾਨੀ ਕੌਮ ਕਸ਼ਮੀਰੀ ਭਰਾਵਾਂ ਦੇ ਨਾਲ ਖੜੀ ਹੈ।
ਆਰਟਿਕਲ 370 ਨੂੰ ਹਟਾਉਣ ਤੋਂ ਬਾਅਦ ਤੋਂ ਹੀ ਪਾਕਿਸਤਾਨ ਦੇ ਨਾਲ ਰਿਸ਼ਤਿਆਂ 'ਚ ਖਟਾਈ ਆਈ ਹੈ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਸਾਬਕਾ ਕ੍ਰਿਕੇਟਰ ਇਮਰਾਨ ਖਾਨ ਨੇ ਵਿਵਾਦਿਤ ਦੱਸਦੇ ਹੋਏ ਕਿਹਾ ਸੀ ਕਿ ਭਾਰਤ ਦੇ ਇਸ ਕਦਮ ਨਾਲ ਉੱਥੇ ਪੁਲਵਾਮਾ ਵਰਗੀਆਂ ਘਟਨਾਵਾਂ ਹੋਰ ਹੋ ਸਕਦੀਆਂ ਹਨ। ਪਾਕਿਸਤਾਨ ਨੇ ਸਮੱਝੌਤਾ ਐਕਸਪ੍ਰੇਸ ਨੂੰ ਵੀ ਰੱਦ ਕਰ ਦਿੱਤੀ ਹੈ ਜਿਸ ਤੋਂ ਬਾਅਦ ਅੱਜ ਦਿੱਲੀ ਟ੍ਰਾਂਸਪੋਰਟ ਨਿਗਮ (DTC) ਨੇ ਦਿੱਲੀ-ਲਾਹੌਰ ਬਸ ਸੇਵਾ(Delhi–Lahore Bus) ਸੋਮਵਾਰ ਨੂੰ ਰੱਦ ਕਰ ਦਿੱਤਾ।