ਅਰਸ਼ਦ ਨਦੀਮ ਨੇ ਸਹੁਰੇ ਤੋਂ ਮੱਝ ਬਦਲੇ ਮੰਗੀ ਜ਼ਮੀਨ, ਵੀਡੀਓ ਵਾਇਰਲ

Friday, Aug 16, 2024 - 05:34 PM (IST)

ਅਰਸ਼ਦ ਨਦੀਮ ਨੇ ਸਹੁਰੇ ਤੋਂ ਮੱਝ ਬਦਲੇ ਮੰਗੀ ਜ਼ਮੀਨ, ਵੀਡੀਓ ਵਾਇਰਲ

ਸਪੋਰਟਸ ਡੈਸਕ : ਪਾਕਿਸਤਾਨ ਦੇ ਜੈਵਲਿਨ ਥਰੋਅ ਸਟਾਰ ਅਰਸ਼ਦ ਨਦੀਮ ਨੇ ਇਤਿਹਾਸਕ ਓਲੰਪਿਕ ਸੋਨ ਤਮਗਾ ਜਿੱਤਣ ਤੋਂ ਬਾਅਦ ਆਪਣੇ ਸਹੁਰੇ ਤੋਂ ਤੋਹਫੇ ਵਜੋਂ ਮੱਝ ਮਿਲਣ 'ਤੇ ਮਜ਼ਾਕੀਆ ਜਵਾਬ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੈਰਿਸ ਓਲੰਪਿਕ 2024 'ਚ ਜੈਵਲਿਨ ਥਰੋਅ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਨਦੀਮ ਨੂੰ ਉਨ੍ਹਾਂ ਦੇ ਸਹੁਰੇ ਨੇ ਇਕ ਮੱਝ ਤੋਹਫੇ 'ਚ ਦਿੱਤੀ ਸੀ। ਇਸ ਘਟਨਾ ਬਾਰੇ ਟਿੱਪਣੀ ਕਰਦਿਆਂ 27 ਸਾਲਾ ਅਰਸ਼ਦ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਉਹ ਉਨ੍ਹਾਂ ਨੂੰ ਮੱਝ ਬਦਲੇ ਜ਼ਮੀਨ ਦੇ ਸਕਦੇ ਸਨ। ਪਾਕਿਸਤਾਨੀ ਅਥਲੀਟ ਨੇ ਇਸ ਘਟਨਾ 'ਤੇ ਆਪਣੀ ਸ਼ੁਰੂਆਤੀ ਪ੍ਰਤੀਕਿਰਿਆ ਵੀ ਪ੍ਰਗਟ ਕੀਤੀ ਅਤੇ ਕਿਹਾ ਕਿ ਉਹ ਤੋਹਫੇ ਦੀ ਚੋਣ ਤੋਂ ਹੈਰਾਨ ਹਨ ਕਿਉਂਕਿ ਉਨ੍ਹਾਂ ਦੇ ਸਹੁਰੇ ਕਾਫੀ ਅਮੀਰ ਹਨ।
ਨਦੀਮ ਨੇ ਕਿਹਾ, 'ਉਹ ਉਥੇ ਸੀ ਜਿਨ੍ਹਾਂ ਨੇ ਮੈਨੂੰ ਦੱਸਿਆ ਅਤੇ ਮੈਂ ਕਿਹਾ ਮੱਝ? ਉਹ ਮੈਨੂੰ ਪੰਜ ਏਕੜ ਜ਼ਮੀਨ ਦੇ ਸਕਦੇ ਸਨ। ਪਰ ਫਿਰ ਮੈਂ ਕਿਹਾ ਠੀਕ ਹੈ, ਉਨ੍ਹਾਂ ਨੇ ਮੈਨੂੰ ਮੱਝ ਦਿੱਤੀ, ਇਹ ਵੀ ਚੰਗੀ ਗੱਲ ਹੈ। ਉਨ੍ਹਾਂ ਨੂੰ ਕੁਝ ਇੰਟਰਵਿਊਜ਼ ਰਾਹੀਂ ਇਸ ਬਾਰੇ ਪਤਾ ਲੱਗਾ ਅਤੇ ਉਹ ਮੇਰੇ ਕੋਲ ਆਈ ਅਤੇ ਮੈਨੂੰ ਇਸ ਬਾਰੇ ਦੱਸਿਆ। ਮੈਂ ਕਿਹਾ, 'ਇਕ ਮੱਝ?' ਭਗਵਾਨ ਦੀ ਕਿਰਪਾ ਨਾਲ ਉਹ ਇੰਨੇ ਅਮੀਰ ਹਨ ਤੇ ਮੱਝ ਦਿੱਤੀ?
ਇਸ ਦੌਰਾਨ ਆਪਣੀ ਇਸ ਪ੍ਰਾਪਤੀ ਤੋਂ ਬਾਅਦ ਨਦੀਮ ਨੂੰ ਕਈ ਤੋਹਫ਼ਿਆਂ ਨਾਲ ਸਨਮਾਨਿਤ ਕੀਤਾ ਗਿਆ ਹੈ। ਸਭ ਤੋਂ ਖਾਸ ਤੋਹਫ਼ਾ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਵੱਲੋਂ ਆਇਆ, ਜਿਨ੍ਹਾਂ ਨੇ ਉਨ੍ਹਾਂ ਨੂੰ ਵਿਸ਼ੇਸ਼ ਰਜਿਸਟ੍ਰੇਸ਼ਨ ਨੰਬਰ - 92.97 ਦੇ ਨਾਲ ਇੱਕ ਨਵੀਂ ਹੌਂਡਾ ਸਿਵਿਕ ਤੋਹਫ਼ਾ ਦੇ ਰੂਪ 'ਚ ਦਿੱਤੀ। ਉਨ੍ਹਾਂ ਨੇ ਨਦੀਮ ਨੂੰ ਉਸ ਦੀ ਇਤਿਹਾਸਕ ਪ੍ਰਾਪਤੀ ਲਈ 10 ਕਰੋੜ ਪਾਕਿਸਤਾਨੀ ਰੁਪਏ ਦਾ ਚੈੱਕ ਵੀ ਸੌਂਪਿਆ। ਓਲੰਪੀਅਨ ਨੂੰ ਪਾਕਿਸਤਾਨ ਦਾ ਦੂਜਾ ਸਰਵਉੱਚ ਨਾਗਰਿਕ ਪੁਰਸਕਾਰ ਹਿਲਾਲ-ਏ-ਇਮਤਿਆਜ਼ ਵੀ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਨਦੀਮ ਲਈ 150 ਮਿਲੀਅਨ ਰੁਪਏ ਦੇ ਨਕਦ ਇਨਾਮ ਦਾ ਐਲਾਨ ਵੀ ਕੀਤਾ ਹੈ।

 

Arshad Nadeem reaction on receiving buffalo as a gift from father-in-law.😂 pic.twitter.com/wJGBHeXtVu

— 𝙎𝙝𝙚𝙧𝙞 (@CallMeSheri1) August 15, 2024

ਨਦੀਮ ਨੇ ਓਲੰਪਿਕ 'ਚ ਵਿਅਕਤੀਗਤ ਖੇਡ 'ਚ ਪਾਕਿਸਤਾਨ ਲਈ ਪਹਿਲਾ ਸੋਨ ਤਮਗਾ ਜਿੱਤ ਕੇ ਇਤਿਹਾਸ ਦੀਆਂ ਕਿਤਾਬਾਂ 'ਚ ਆਪਣਾ ਨਾਂ ਦਰਜ ਕਰਵਾਇਆ। 27 ਸਾਲਾ ਨਦੀਮ ਨੇ 92.97 ਮੀਟਰ ਦੀ ਲੰਬੀ ਦੂਰੀ ਤੱਕ ਜੈਵਲਿਨ ਸੁੱਟ ਕੇ ਸੋਨ ਤਮਗਾ ਜਿੱਤ ਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਐਂਡਰੀਆਸ ਥੋਰਕਿਲਡਸਨ ਦੇ ਓਲੰਪਿਕ ਰਿਕਾਰਡ ਨੂੰ ਤੋੜਿਆ ਜੋ 90.57 ਮੀਟਰ ਸੀ।
ਉਨ੍ਹਾਂ ਨੇ ਆਪਣੇ ਆਖਰੀ ਥਰੋਅ ਵਿੱਚ 91.79 ਮੀਟਰ ਦੀ ਦੂਰੀ ਹਾਸਲ ਕਰਕੇ ਰਿਕਾਰਡ ਮੁੜ ਤੋੜਿਆ। ਇਸ ਦੌਰਾਨ ਭਾਰਤ ਦੇ ਨੀਰਜ ਚੋਪੜਾ ਆਪਣੇ ਸੋਨ ਤਮਗੇ ਨੂੰ ਬਚਾਉਣ 'ਚ ਨਾਕਾਮ ਰਹੇ ਅਤੇ 89.45 ਮੀਟਰ ਥਰੋਅ ਨਾਲ ਦੂਜੇ ਸਥਾਨ 'ਤੇ ਰਹੇ। ਭਾਰਤੀ ਸਟਾਰ ਨੂੰ ਫਾਈਨਲ ਵਿੱਚ ਚਾਰ ਫਾਊਲ ਦਾ ਸਾਹਮਣਾ ਕਰਨਾ ਪਿਆ ਅਤੇ ਸਿਰਫ਼ ਇੱਕ ਉਚਿਤ ਥਰੋਅ ਹੀ ਉਨ੍ਹਾਂ ਨੂੰ ਚਾਂਦੀ ਦਾ ਤਮਗਾ ਦਿਵਾਉਣ ਲਈ ਕਾਫ਼ੀ ਸੀ।

 


author

Aarti dhillon

Content Editor

Related News