ਆਸਟਰੇਲੀਆਈ ਕ੍ਰਿਕਟ ਟੀਮ ''ਤੇ ਅੱਤਵਾਦੀ ਹਮਲੇ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ

04/15/2022 7:27:22 PM

ਲਾਹੌਰ- ਇਸ ਮਹਨੇ ਦੇ ਸ਼ੁਰੂ 'ਚ ਲਾਹੌਰ ਦੌਰੇ 'ਤੇ ਆਈ ਆਸਟਰੇਲੀਆਈ ਕ੍ਰਿਕਟ ਟੀਮ 'ਤੇ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਦੀ ਧਮਕੀ ਦੇਣ ਵਾਲੀ ਇਕ ਸ਼ੱਕੀ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ।

ਆਸਟਰੇਲੀਆਈ ਕ੍ਰਿਕਟ ਟੀਮ ਨੇ ਪਾਕਿਸਤਾਨ ਦੌਰਾ ਇਸੇ ਮਹੀਨੇ ਦੇ ਸ਼ੁਰੂ 'ਚ ਖ਼ਤਮ ਕੀਤਾ ਸੀ ਜਿਸ 'ਚ ਉਸ ਨੇ ਤਿੰਨ ਟੈਸਟ, ਇੰਨੇ ਹੀ ਵਨ-ਡੇ ਤੇ ਇਕ ਟੀ-20 ਖੇਡਿਆ ਸੀ। ਪਾਕਿਸਤਾਨ ਦੀ ਖ਼ੂਫ਼ੀਆ ਏਜੰਸੀਆਂ ਨੇ ਧਮਕੀ ਦਿੱਤੇ ਜਾਣ ਦੇ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਸੀ।

ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਮੁਬਾਸ਼ੀਰ ਮਾਕਨ ਨੇ ਪੱਤਰਕਾਰਾਂ ਨੂੰ ਕਿਹਾ, 'ਵੀਰਵਾਰ ਨੂੰ ਪੁਲਸ ਨੇ ਉਸ ਵਿਅਕਤੀ ਦਾ ਪਤਾ ਲਾ ਲਿਆ ਹੈ ਜਿਸ ਨੇ ਆਸਟਰੇਲੀਆਈ ਗ੍ਰਹਿ ਮੰਤਰਾਲਾ ਨੂੰ ਅੱਤਵਾਦੀ ਹਮਲੇ ਦੀ ਧਮਕੀ ਦਿੱਤੀ ਸੀ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।' ਉਨ੍ਹਾਂ ਕਿਹਾ ਕਿ ਸ਼ੱਕੀ ਇਰਫਾਨ ਨਸੀਰ ਨੂੰ ਲਾਹੌਰ ਤੋਂ 200 ਕਿਲੋਮੀਟਰ ਦੂਰ ਟੋਬਾ ਟੇਕ ਸਿੰਘ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।


Tarsem Singh

Content Editor

Related News