ਫੌਜ ਅਧਿਕਾਰੀ ਨੇ ਅਮਰੀਕੀ ਸਾਈਕਲ ਰੇਸ ''ਚ ਹਿੱਸਾ ਲੈਣ ਲਈ ਜਨਤਾ ਕੋਲੋਂ ਮੰਗੀ ਆਰਥਿਕ ਮਦਦ
Tuesday, May 07, 2019 - 11:50 PM (IST)

ਨਾਸਿਕ- ਫੌਜ ਅਧਿਕਾਰੀ ਲੈਫਟੀਨੈਂਟ ਕਰਨਲ ਭਰਤ ਪੰਨੂ ਨੇ 11 ਜੂਨ ਤੋਂ ਸ਼ੁਰੂ ਹੋ ਰਹੀ 'ਰੇਸ ਆਕ੍ਰੋਸ ਅਮਰੀਕਾ' ਸਾਈਕਲਿੰਗ ਰੇਸ ਵਿਚ ਹਿੱਸਾ ਲੈਣ ਲਈ ਜਨਤਾ ਕੋਲੋਂ ਵਿੱਤੀ ਮਦਦ ਮੰਗੀ ਹੈ। ਸਿਰਫ ਦੋ ਭਾਰਤੀ ਸ਼੍ਰੀਨਿਵਾਸ ਗੋਕੂਲਨਾਥ ਤੇ ਅਮਿਤ ਸਾਮਰਥ ਨੇ ਦੁਨੀਆ ਵਿਚ ਸਭ ਤੋਂ ਮੁਸ਼ਕਿਲ ਮੰਨੀ ਜਾਣ ਵਾਲੀ 4800 ਕਿਲੋਮੀਟਰ ਦੀ ਇਸ ਸਾਈਕਿਲ ਰੇਸ ਨੂੰ ਪੂਰਾ ਕੀਤਾ ਹੈ। ਇਸ ਰੇਸ ਵਿਚ ਅਮਰੀਕਾ ਦੇ ਪੱਛਮੀ ਤਟ ਤੋਂ ਪੂਰਬੀ ਤਟ ਦਾ ਸਫਰ ਸਾਈਕਲ ਨਾਲ ਕਰਨਾ ਹੈ। ਇਸ ਵਿਚ ਹਿੱਸਾ ਲੈਣ ਵਾਲੇ ਮੁਕਾਬਲੇਬਾਜ਼ਾਂ ਨੂੰ 12 ਦਿਨ ਵਿਚ ਰੇਸ ਪੂਰੀ ਕਰਨੀ ਹੁੰਦੀ ਹੈ। ਰੇਸ ਦੌਰਾਨ ਸਹਾਇਕ ਟੀਮ ਵੀ ਨਾਲ ਹੁੰਦੀ ਹੈ, ਜਿਹੜੀ ਕਾਰ ਨਾਲ ਸਫਰ ਕਰਦੀ ਹੈ, ਜਿਸ ਨਾਲ ਇਹ ਕਾਫੀ ਖਰਚੀਲੀ ਰੇਸ ਬਣ ਜਾਂਦੀ ਹੈ। ਕਰਨਲ ਨੇ ਲੋਕਾਂ ਤੋਂ ਆਰਥਿਕ ਮਦਦ ਦੀ ਮੰਗ ਕਰਦਿਆਂ ਕਿਹਾ ਕਿ ਇਸ ਰੇਸ ਵਿਚ 45 ਲੱਖ ਰੁਪਏ ਦਾ ਖਰਚ ਆਵੇਗਾ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ 25 ਲੱਖ ਰੁਪਏ ਖਰਚ ਕਰ ਰਿਹਾ ਹਾਂ ਤੇ ਬਾਕੀ ਦੇ 20 ਲੱਖ ਰੁਪਏ ਦਾ ਇੰਤਜ਼ਾਮ ਪਰਾਯੋਜਕ ਤੇ ਜਨਤਾ ਤੋਂ ਆਰਥਿਕ ਮਦਦ ਨਾਲ ਕਰਨਾ ਹੋਵੇਗਾ।